SEER,Faridkot

SEER,Faridkot Society for Ecological & Environmental Resources,Faridkot

To manage this natural capital responsibly, governments, industry and the community need comprehensive, trusted and timely environmental information. Good information is essential for us to make sound decisions, individually and collectively, about the major issues affecting our natural assets. Improving the quality and coverage of Faridkot environmental information is being led by the SEER for E

nvironmental Information. Established in 2005, SEER,Faridkot initiative will improve our capacity to monitor, detect and predict change in the environment. The initiative will deliver improved access to high quality information to assist decision-making and will drive better collection, management and use of existing environmental information. Standards and systems will be developed to help us account for changes in the environment and understand how decisions impact on the environment, economy and society.

"ਜਿੱਥੇ ਬੋਗਨਵਲ ਖਿੜਦਾ ਹੈ, ਉੱਥੇ ਕੁਦਰਤ ਆਪਣੀ ਰੂਹ ਬਿਖੇਰ ਦਿੰਦੀ ਹੈ।”ਬੋਗਨਵੇਲ ਇੱਕ ਬਹੁਤ ਹੀ ਸੁੰਦਰ ਅਤੇ ਰੰਗ-ਬਿਰੰਗਾ ਸਜਾਵਟੀ ਬੂਟਾ ਹੈ, ਜੋ ...
27/05/2026

"ਜਿੱਥੇ ਬੋਗਨਵਲ ਖਿੜਦਾ ਹੈ, ਉੱਥੇ ਕੁਦਰਤ ਆਪਣੀ ਰੂਹ ਬਿਖੇਰ ਦਿੰਦੀ ਹੈ।”
ਬੋਗਨਵੇਲ ਇੱਕ ਬਹੁਤ ਹੀ ਸੁੰਦਰ ਅਤੇ ਰੰਗ-ਬਿਰੰਗਾ ਸਜਾਵਟੀ ਬੂਟਾ ਹੈ, ਜੋ ਆਪਣੀਆਂ ਚਟਖਾਰੇਦਾਰ ਪੱਤੀ-ਨੁਮਾ ਫੁੱਲਾਂ ਕਰਕੇ ਹਰ ਕਿਸੇ ਦਾ ਮਨ ਮੋਹ ਲੈਂਦਾ ਹੈ। ਇਸ ਦੀ ਸੁੰਦਰਤਾ ਘਰਾਂ, ਸਕੂਲਾਂ, ਬਾਗਾਂ ਅਤੇ ਸੜਕਾਂ ਦੇ ਕਿਨਾਰਿਆਂ ਨੂੰ ਜੀਵੰਤ ਅਤੇ ਆਕਰਸ਼ਕ ਬਣਾ ਦਿੰਦੀ ਹੈ। ਗੁਲਾਬੀ, ਜਾਮਨੀ, ਲਾਲ, ਚਿੱਟੇ ਅਤੇ ਸੰਤਰੀ ਰੰਗਾਂ ਵਿੱਚ ਖਿੜਦਾ ਬੋਗਨਵੇਲ ਪ੍ਰਕ੍ਰਿਤੀ ਦੀ ਰੰਗੀਨ ਕਲਾ ਦਾ ਅਨੋਖਾ ਉਦਾਹਰਨ ਹੈ।
ਬੋਗਨਵੇਲ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਘੱਟ ਪਾਣੀ ਅਤੇ ਤਿੱਖੀ ਧੁੱਪ ਵਿੱਚ ਵੀ ਆਸਾਨੀ ਨਾਲ ਵਧਦਾ ਹੈ। ਇਸ ਲਈ ਇਹ ਵਾਤਾਵਰਣ-ਮਿੱਤਰ ਪੌਦਾ ਮੰਨਿਆ ਜਾਂਦਾ ਹੈ ਅਤੇ ਤਾਂ ਹੀ ਕਹਿੰਦੇ ਹਨ ਧੁੱਪ ਦੀ ਤਪਸ਼ ਵਿੱਚ ਵੀ ਜੋ ਮੁਸਕਰਾਏ, ਉਹ ਬੋਗਨਵੇਲ ਅਖਵਾਏ।ਇਸ ਦੀਆਂ ਟਾਹਣੀਆਂ ਕੰਧਾਂ ਅਤੇ ਦਰਵਾਜ਼ਿਆਂ ਨੂੰ ਕੁਦਰਤੀ ਸੁੰਦਰਤਾ ਨਾਲ ਸਜਾ ਦਿੰਦੀਆਂ ਹਨ।
ਜਿਥੇ ਇਹ ਵੇਲ ਪੰਛੀਆਂ ਲਈ ਸੁਰੱਖਿਆ ਕਵਚ ਦਾ ਕੰਮ ਕਰਨ ਕਰਕੇ ਪੰਛੀਆਂ ਦੇ ਮਨਭਾਉਂਦੇ ਰੈਣ ਬਸੈਰਿਆਂ ਚੋ ਇਕ ਮੰਨੀ ਜਾਂਦੀ ਹੈ ਉਥੇ ਹੀ ਪ੍ਰਕ੍ਰਿਤੀ ਦੇ ਸੰਦਰਭ ਵਿੱਚ ਬੋਗਨਵੇਲ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਕਠਿਨ ਹਾਲਾਤਾਂ ਵਿੱਚ ਵੀ ਖਿੜਿਆ ਜਾ ਸਕਦਾ ਹੈ। ਇਹ ਪੌਦਾ ਤਿਤਲੀਆਂ ਅਤੇ ਮੱਖੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ, ਜਿਸ ਨਾਲ ਪ੍ਰਕ੍ਰਿਤਿਕ ਸੰਤੁਲਨ ਬਣਿਆ ਰਹਿੰਦਾ ਹੈ।ਇਸ ਲਈ ਕਿਸੇ ਸਿਆਣੇ ਆਖਿਆ ਹੈ "ਬੋਗਨਵਲ ਦੇ ਰੰਗਾਂ ਵਿੱਚ ਪ੍ਰਕ੍ਰਿਤੀ ਦੀ ਮੁਸਕਾਨ ਲੁਕਦੀ ਹੈ।”

ਸੀਰ ਸੇਵਾਦਾਰਾਂ ਵੱਲੋਂ ਬਹੁਤ ਸਮਾਂ ਪਹਿਲਾਂ ਜੋ ਮਿਹਨਤ ਕੀਤੀ ਗਈ ਸੀ, ਉਸ ਮਿਹਨਤ ਦੇ ਨਜਾਰੇ ਫਰੀਦਕੋਟ ਵਾਸੀ ਅੱਜ ਲੈ ਰਹੇ ਹਨ।ਫਰੀਦਕੋਟ ਵਾਸੀਆਂ ਤੋ...
24/05/2026

ਸੀਰ ਸੇਵਾਦਾਰਾਂ ਵੱਲੋਂ ਬਹੁਤ ਸਮਾਂ ਪਹਿਲਾਂ ਜੋ ਮਿਹਨਤ ਕੀਤੀ ਗਈ ਸੀ, ਉਸ ਮਿਹਨਤ ਦੇ ਨਜਾਰੇ ਫਰੀਦਕੋਟ ਵਾਸੀ ਅੱਜ ਲੈ ਰਹੇ ਹਨ।ਫਰੀਦਕੋਟ ਵਾਸੀਆਂ ਤੋਂ ਉਮੀਦ ਹੈ ਇਸ ਮਿਹਨਤ ਕਰਕੇ ਪੈਦਾ ਕੀਤੇ ਅਲੌਕਿਕ ਨਜ਼ਾਰਿਆਂ ਨੂੰ ਸੰਭਾਲ ਕੇ ਰੱਖਣਗੇ।ਸੀਰ ਸੇਵਾਦਾਰਾਂ ਦੀ ਮਿਹਨਤ ਨੂੰ ਸਲਾਮ। ਪੋਸਟ ਵਿਚਲੀ ਤਸਵੀਰ ਫਰੀਦਕੋਟ ਦੇ ਹਾਕੀ ਗਰਾਉਂਡ ਅਤੇ ਬਰਜਿੰਦਰਾ ਕਾਲਜ ਦੇ ਖੇਤੀਬਾੜੀ ਗਰਾਉਂਡਾ ਦੀ ਵਿਚਕਾਰਲੀ ਸੜਕ ਦੀ ਹੈ।

ਮਨੁੱਖ ਦੀ ਜਿੰਦਗੀ ਦਾ ਸਫ਼ਰ ਪੰਘੂੜੇ ਤੋਂ ਸ਼ੁਰੂ ਹੋ ਕੇ ਕਫ਼ਨ ਤੋਂ ਉਪਰੰਤ ਵੀ ਦਰੱਖਤਾਂ ਦਾ ਸਾਥ ਲੋਚਦਾ ਹੈ ਅਤੇ ਆਪਣੀ ਰਹਿੰਦ ਖੁਹੰਦ ਨੂੰ ਸਮੇਟਣ ਲਈ ...
21/05/2026

ਮਨੁੱਖ ਦੀ ਜਿੰਦਗੀ ਦਾ ਸਫ਼ਰ ਪੰਘੂੜੇ ਤੋਂ ਸ਼ੁਰੂ ਹੋ ਕੇ ਕਫ਼ਨ ਤੋਂ ਉਪਰੰਤ ਵੀ ਦਰੱਖਤਾਂ ਦਾ ਸਾਥ ਲੋਚਦਾ ਹੈ ਅਤੇ ਆਪਣੀ ਰਹਿੰਦ ਖੁਹੰਦ ਨੂੰ ਸਮੇਟਣ ਲਈ 7 ਮਣ ਲੱਕੜ ਸੁਆਹ ਬਣਾ ਜਾਂਦਾ ਹੈ ਪਰ ਫੇਰ ਵੀ ਇਹਨਾਂ ਦਰਵੇਸ਼ਾ ਦਾ ਦੁਸ਼ਮਣ ਕਿਉ ਬਣਿਆ ਰਹਿੰਦਾ ਹੈ।ਇਹਨਾਂ ਦਰੱਖਤਾਂ ਤੇ ਆਰਾ ਚਲਾਉਣ ਤੋਂ ਪਹਿਲਾਂ ਸੋਚੋ ਸਮਝੋ ਅਤੇ ਫੇਰ ਆਪਣੇ ਪੈਰਾਂ ਤੇ ਕੁਹਾੜੀ ਮਾਰਿਆ ਕਰੋ ਮਿੱਤਰ ਪਿਆਰਿਓ।

ਸਵ ਜਗਦੀਪ ਸਿੰਘ ਦੀ ਯਾਦ ਵਿੱਚ ਟੀਮ ਕੁਦਰਤ ਪ੍ਰੇਮੀ ਘਣੀਏ ਵਾਲਾ ਵੱਲੋਂ ਪਿੰਡ ਜੀਵਨਵਾਲਾ ਵਿਖ਼ੇ ਪੰਛੀਆਂ ਦੇ ਰੈਣ ਬਸੇਰੇ ਲਗਾਉਣ ਦੇ ਨਾਲ ਨਾਲ ਪੌਦੇ ...
02/03/2026

ਸਵ ਜਗਦੀਪ ਸਿੰਘ ਦੀ ਯਾਦ ਵਿੱਚ ਟੀਮ ਕੁਦਰਤ ਪ੍ਰੇਮੀ ਘਣੀਏ ਵਾਲਾ ਵੱਲੋਂ ਪਿੰਡ ਜੀਵਨਵਾਲਾ ਵਿਖ਼ੇ ਪੰਛੀਆਂ ਦੇ ਰੈਣ ਬਸੇਰੇ ਲਗਾਉਣ ਦੇ ਨਾਲ ਨਾਲ ਪੌਦੇ ਲਗਾਉਣ ਦਾ ਉਪਰਾਲਾ ਕੀਤਾ ਗਿਆ। ਸੀਰ ਫਰੀਦਕੋਟ ਵੱਲੋਂ ਸ੍ਰ ਹਰਜੀਵਨ ਸਿੰਘ ਬਰਾੜ ਅਤੇ ਓਹਨਾ ਟੀਮ ਦੇ ਉਪਰਾਲੇ ਲਈ ਸਾਬਾਸ਼।

02/03/2026

ਸਰਕਾਰੀ ਨਰਸਰੀ ਪ੍ਰਾਇਮਰੀ ਐਂਡ ਕੇ ਜੀ ਸਕੂਲ, ਫਰੀਦਕੋਟ ਵਿਖ਼ੇ ਪਤੰਗ ਡੋਰ ਚ ਬੁਰੀ ਤਰ੍ਹਾਂ ਫਸੇ ਤੋਤੇ ਨੂੰ ਸੀਰ ਮੈਬਰਾ ਨੀਰਜ ਕੁਮਾਰ, ਭੁਵੇਸ਼ ਕੁਮਾਰ ਅਤੇ ਨਵਦੀਪ ਸਿੰਘ ਦੁਆਰਾ ਰੇਸਕੂ ਕਰਕੇ ਮਾਸੂਮ ਪ੍ਰਵਾਜ਼ ਵੈਲਫ਼ੇਅਰ ਸੋਸਾਇਟੀ ਦੇ ਸ਼ੈਲਟਰ ਹੋਮ ਚ ਸ਼ੰਕਰ ਸ਼ਰਮਾ ਜੀ ਕੋਲ ਇਲਾਜ ਹਿੱਤ ਪਹੁੰਚਾਇਆ ਗਿਆ।

02/03/2026

ਪੌਦਿਆਂ ਦੀ ਸਾਂਭ ਸੰਭਾਲ ਦੀ ਲੜੀ ਤਹਿਤ ਸੀਰ ਸੇਵਾਦਾਰਾਂ ਵੱਲੋਂ ਕਾਲਜ ਰੋਡ ਤੇ ਲੱਗੇ ਪੌਦਿਆਂ ਦੀ ਸਫ਼ਾਈ ਦੀ ਸੇਵਾ ਕੀਤੀ ਗਈ

ਸਵ ਸ੍ਰ ਸੁੰਦਰ ਸਿੰਘ ਨਿਰਮੋਹੀ ਦੇ ਪਰਿਵਾਰ ਵੱਲੋਂ ਮਿਲੇ ਸੱਦੇ ਤੇ ਪੁਰੀ ਕਲੋਨੀ ਵਿਖ਼ੇ ਸੀਰ ਸੇਵਾਦਾਰਾਂ ਵੱਲੋਂ ਫਲਦਾਰ ਪੌਦੇ ਅਤੇ ਬੋਗਨਵੇਲਾਂ ਲਗਾਈ...
18/02/2026

ਸਵ ਸ੍ਰ ਸੁੰਦਰ ਸਿੰਘ ਨਿਰਮੋਹੀ ਦੇ ਪਰਿਵਾਰ ਵੱਲੋਂ ਮਿਲੇ ਸੱਦੇ ਤੇ ਪੁਰੀ ਕਲੋਨੀ ਵਿਖ਼ੇ ਸੀਰ ਸੇਵਾਦਾਰਾਂ ਵੱਲੋਂ ਫਲਦਾਰ ਪੌਦੇ ਅਤੇ ਬੋਗਨਵੇਲਾਂ ਲਗਾਈਆਂ ਗਈਆਂ।

24/01/2026

ਠੰਡੀ ਸੜਕ ਤੇ ਸੀਰ ਸੇਵਾਦਾਰਾਂ ਵੱਲੋਂ ਪੌਦਿਆਂ ਦੀ ਸੇਵਾ

ਬਸੰਤ ਬੀਤਣ ਉਪਰੰਤ ਪੰਛੀਆਂ ਨੂੰ ਬਚਾਉਣ ਹਿੱਤ ਮਾਸੂਮ ਪ੍ਰਵਾਜ਼  ਅਤੇ ਸੀਰ ਸੇਵਾਦਾਰਾਂ ਵੱਲੋਂ ਕਿਲ੍ਹਾ ਮੁਬਾਰਕ ਫਰੀਦਕੋਟ ਚੋਂ ਡੋਰ ਇਕੱਠੀ ਕੀਤੀ ਗਈ ...
24/01/2026

ਬਸੰਤ ਬੀਤਣ ਉਪਰੰਤ ਪੰਛੀਆਂ ਨੂੰ ਬਚਾਉਣ ਹਿੱਤ ਮਾਸੂਮ ਪ੍ਰਵਾਜ਼ ਅਤੇ ਸੀਰ ਸੇਵਾਦਾਰਾਂ ਵੱਲੋਂ ਕਿਲ੍ਹਾ ਮੁਬਾਰਕ ਫਰੀਦਕੋਟ ਚੋਂ ਡੋਰ ਇਕੱਠੀ ਕੀਤੀ ਗਈ ਤਾਂ ਜੋ ਪੰਛੀਆਂ ਦੀ ਜਾਨ ਬਚੀ ਰਹਿ ਸਕੇ।

ਮੂਰਖਾਂ ਦੇ ਹਾਸੇ ਅਤੇ ਚਿੜੀਆਂ ਦੀ ਮੌਤ 😢😪 ਅੱਜ ਪਤੰਗ ਡੋਰ ਦਰੱਖਤਾਂ ਤੋਂ ਉਤਾਰਦਿਆਂ ਕੁਝ ਪੰਛੀ ਡੋਰ ਨਾਲ ਲਟਕਦੇ ਪਾਏ ਗਏ, ਜੋ ਮਨੁੱਖ ਦੇ ਮੂਰਖਤਾ ...
24/01/2026

ਮੂਰਖਾਂ ਦੇ ਹਾਸੇ ਅਤੇ ਚਿੜੀਆਂ ਦੀ ਮੌਤ 😢😪 ਅੱਜ ਪਤੰਗ ਡੋਰ ਦਰੱਖਤਾਂ ਤੋਂ ਉਤਾਰਦਿਆਂ ਕੁਝ ਪੰਛੀ ਡੋਰ ਨਾਲ ਲਟਕਦੇ ਪਾਏ ਗਏ, ਜੋ ਮਨੁੱਖ ਦੇ ਮੂਰਖਤਾ ਪੂਰਨ, ਲਾਲਚੀ ਅਤੇ ਜਿਦੀ ਵਤੀਰੇ ਕਾਰਨ ਦੁਨੀਆਂ ਨੂੰ ਛੱਡਣ ਲਈ ਮਜਬੂਰ ਹੋ ਗਏ। ਅਜਿਹੇ ਹੋਰ ਵੀ ਕਈ ਬੇਬਸ ਪਰਿੰਦੇ ਏਸ ਦੁਨੀਆਂ ਤੋਂ ਤੁਰ ਗਏ ਹੋਣਗੇ ਜਿਨ੍ਹਾਂ ਬਾਰੇ ਅਜੇ ਪਤਾ ਹੀ ਨਹੀਂ ਲੱਗਾ।

Address

Faridkot
151203

Alerts

Be the first to know and let us send you an email when SEER,Faridkot posts news and promotions. Your email address will not be used for any other purpose, and you can unsubscribe at any time.

Contact The Business

Send a message to SEER,Faridkot:

Share