Farms Produce Promotion Society - FAPRO

Farms Produce Promotion Society - FAPRO FAPRO(Farms Produce Promotion Society) is the venture of more than 300 farmers providing PROCESSING AND MARKETING platform to the rural people of Punjab

ਮਾਣਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਫੈਪਰੋ ਸੁਸਾਇਟੀ ਵਿਖੇ ਅੱਜ ਪਹੁੰਚੇ
02/04/2026

ਮਾਣਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਫੈਪਰੋ ਸੁਸਾਇਟੀ ਵਿਖੇ ਅੱਜ ਪਹੁੰਚੇ

ਮਿਤੀ 07.01.2026 ਨੂੰ ਫੂਡ ਕਮਿਸ਼ਨਰ ਸ਼੍ਰੀ ਬਾਲ ਮੁਕੰਦ ਸ਼ਰਮਾ ਜੀ ਅਤੇ ਸ਼ਾਲਿਨੀ ਗੋਇਲ ਭੱਲਾ (ਐਮ ਡੀ ਇੰਟਰਨੈਸ਼ਨਲ ਕੌਂਸਲ ਫਾਰ ਸਰਕੂਲਰ ਇਕਾਨਮੀ) ਅਤੇ...
09/01/2026

ਮਿਤੀ 07.01.2026 ਨੂੰ ਫੂਡ ਕਮਿਸ਼ਨਰ ਸ਼੍ਰੀ ਬਾਲ ਮੁਕੰਦ ਸ਼ਰਮਾ ਜੀ ਅਤੇ ਸ਼ਾਲਿਨੀ ਗੋਇਲ ਭੱਲਾ (ਐਮ ਡੀ ਇੰਟਰਨੈਸ਼ਨਲ ਕੌਂਸਲ ਫਾਰ ਸਰਕੂਲਰ ਇਕਾਨਮੀ) ਅਤੇ ਸਹਾਇਕ ਰਜਿਸਟਰਾਰ ਕੋਆਪਰੇਟਿਵ ਸੁਸਾਇਟੀਆਂ ਉਮੇਸ਼ ਆਦਿ ਅਫਸਰਾਂ ਵਲੋਂ ਫੈਪਰੋ ਪਲਾਂਟ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੁਆਰਾ ਫੈਪਰੋ ਪਲਾਂਟ ਦੀ ਵਰਕਿੰਗ ਦੀ ਬਹੁਤ ਸ਼ਲਾਘਾ ਕੀਤੀ ਗਈ। ਇਸ ਸਮੇਂ ਪ੍ਰਧਾਨ ਫੈਪਰੋ ਸੁਸਾਇਟੀ ਸ਼੍ਰੀ ਜੋਗਰਾਜ ਹੋਣਾ ਨੇ ਆਏ ਹੋਏ ਅਧਿਕਾਰੀਆਂ ਦਾ ਜੀ ਆਇਆਂ ਕੀਤਾ। ਫੈਪਰੋ ਅਦਾਰੇ ਦੇ ਵੱਖ ਵੱਖ ਯਤਨਾਂ ਨਾਲ ਰੂਬਰੂ ਮੈਨੇਜਰ ਸੁਖਜਿੰਦਰ ਸਿੰਘ ਪੰਨੂ ਹੋਣਾ ਨੇ ਕਰਵਾਇਆ ਅਤੇ ਧੰਨਵਾਦ ਕਰਦਿਆਂ ਦੱਸਿਆ ਫੈਪਰੋ ਸੁਸਾਇਟੀ ਇਸ ਸਮੇਂ ਗੁੜ੍ਹ ਸ਼ੱਕਰ ਦਾ ਵੇਲਣਾ ਚਲਾ ਰਹੀ ਹੈ। ਜਿਸ ਦਾ ਲਾਭ ਕਿਸਾਨ ਉਪਭੋਗਤਾ ਲੈ ਰਹੇ ਹਨ।

ਮਾਣਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਅੰਸ਼ਿਕਾ ਜੈਨ IAS , ਅਡੀਸ਼ਨਲ ਡਿਪਟੀ ਕਮਿਸ਼ਨਰ ਸ੍ਰੀ ਨਿਕਾਸ ਕੁਮਾਰ IAS , ਸੀਨੀਅਰ ਪੁਲਿਸ ਕਪਤਾਨ ਸ...
12/12/2025

ਮਾਣਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਅੰਸ਼ਿਕਾ ਜੈਨ IAS , ਅਡੀਸ਼ਨਲ ਡਿਪਟੀ ਕਮਿਸ਼ਨਰ ਸ੍ਰੀ ਨਿਕਾਸ ਕੁਮਾਰ IAS , ਸੀਨੀਅਰ ਪੁਲਿਸ ਕਪਤਾਨ ਸੰਦੀਪ ਕੁਮਾਰ ਮਲਿਕ IPS, ਐਸ ਡੀ ਐਸ ਮੈਡਮ ਗੁਰਸਿਮਰਨ ਕੌਰ, ਐਸ ਡੀ ਐਮ ਟਾਂਡਾ ਫੈਪਰੋ ਦੇ ਗੁੜ ਸ਼ੱਕਰ ਦੇ ਪਲਾਂਟ ਵਿੱਚ ਪਹੁੰਚੇ ਅਤੇ ਗੁੜ੍ਹ ਅਤੇ ਤਾਜੇ ਗੰਨੇ ਦੇ ਰਸ ਦਾ ਸਵਾਦ ਚੱਖਿਆ। ਇਸ ਮੌਕੇ ਮੈਨੇਜਰ ਸੁਖਜਿੰਦਰ ਸਿੰਘ ਪੰਨੂ ਜੀ ਆਇਆ ਕੀਤਾ ਪ੍ਰਧਾਨ ਜੋਗ ਰਾਜ ਜੀ ਨੇ ਆਏ ਹੋਏ ਅਧਿਕਾਰੀਆਂ ਦਾ ਧੰਨਵਾਦ ਕੀਤਾ।

12/12/2025

FAPRO Lt General JS Dhillon

ਜੈ ਜਵਾਨ ਜੈ ਕਿਸਾਨ ਫੈਪਰੋ ਦੇ ਵਿਹੜੇ ਵਿੱਚ ਲੈਫ਼ਟੀਨੈਂਟ ਜਨਰਲ ਜੇ.ਐਸ. ਢਿੱਲੋਂ ( ਸੇਵਾਮੁਕਤ) ਕਰਨਲ ਐਸ.ਆਰ. ਕਰੁੰਗ ( ਸੇਵਾਮੁਕਤ) ਆਏ ਸਨ ਜਿਹਨਾ...
12/12/2025

ਜੈ ਜਵਾਨ ਜੈ ਕਿਸਾਨ
ਫੈਪਰੋ ਦੇ ਵਿਹੜੇ ਵਿੱਚ ਲੈਫ਼ਟੀਨੈਂਟ ਜਨਰਲ ਜੇ.ਐਸ. ਢਿੱਲੋਂ ( ਸੇਵਾਮੁਕਤ) ਕਰਨਲ ਐਸ.ਆਰ. ਕਰੁੰਗ ( ਸੇਵਾਮੁਕਤ) ਆਏ ਸਨ ਜਿਹਨਾਂ ਨੇ ਗੁੜ ਸ਼ੱਕਰ ਦੇ ਪਲਾਂਟ ਤੇ ਆ ਕੇ ਆਪਣਾ ਸਮਾਂ ਬਤੀਤ ਕੀਤਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਧੀਨ ਚੱਲ ਰਹੇ ਖਾਲਸਾ ਕਾਲਜ ਗੜ੍ਹਦੀਵਾਲਾ ਜੋ ਕੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਵਰਗੇ ਮਹਾਨ ਵਿ...
24/06/2025

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਧੀਨ ਚੱਲ ਰਹੇ ਖਾਲਸਾ ਕਾਲਜ ਗੜ੍ਹਦੀਵਾਲਾ ਜੋ ਕੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਵਰਗੇ ਮਹਾਨ ਵਿਦਵਾਨਾਂ ਵੱਲੋਂ ਚਲਾਈ ਗਈ ਇਕ ਵਿਸ਼ੇਸ਼ ਵਿਦਿਅਕ ਅਦਾਰਿਆਂ ਵਿੱਚੋਂ ਇਕ ਹੈ।
ਫੈਪਰੋ ਅਦਾਰਾ ਅਤੇ ਕਾਲਜ ਵਿੱਚ ਇੱਕ MOU ਹਸਤਾਖਰ ਹੋਇਆ ਜਿਸ ਦਾ ਮੁੱਖ ਉਦੇਸ਼ ਹਲਦੀ, ਮੱਧੂ ਮੱਖੀ ਦੁਆਰਾ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਰਿਸਰਚ ਕਰਨਾ ਹੋਵੇਗਾ ਅਤੇ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਸਿਖਲਾਈ ਪ੍ਰਦਾਨ ਕਰਨ, ਉਪਭੋਗਤਾ ਵਿੱਚ ਜਾਗਰੂਕਤਾ ਪੈਦਾ ਕਰਨਾ ਵੀ ਸ਼ਾਮਲ ਹੋਵੇਗਾ। ਇਸ ਦਾ ਲਾਭ ਸਿੱਧੇ ਤੌਰ ਤੇ ਕਿਸਾਨਾ, ਵਿਦਿਆਰਥੀਆਂ ਨੂੰ ਹੋਵੇਗਾ ।
ਇਸ ਸਮੇਂ ਕਾਲਜ ਵੱਲੋ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਪ੍ਰੋ ਡਾ.ਅਮਨਦੀਪ ਸਿੰਘ ਖੇਤੀਬਾੜੀ ਵਿਭਾਗ ਨੇ ਅਤੇ ਫੈਪਰੋ ਵੱਲੋਂ ਪ੍ਰਧਾਨ ਜੋਗਰਾਜ, ਜਨਰਲ ਸਕੱਤਰ ਮਾਸਟਰ ਹਰਪ੍ਰੇਮ ਵਸ਼ਿਸ਼ਟ ਹੋਣਾ ਨੇ MOU ਉੱਪਰ ਹਸਤਾਖਰ ਕੀਤੇ। ਇਸ ਸਮੇਂ ਫੈਪਰੋ ਦੇ ਮੈਨੇਜਰ ਸੁੱਖਜਿੰਦਰ ਸਿੰਘ ਪੰਨੂ ,ਮੀਡੀਆ ਸਲਾਹਕਾਰ ਲੇਖਕ ਵਰਿੰਦਰ ਨਿਮਾਣਾ, ਡਾ. ਅਰਬਿੰਦ ਸਿੰਘ ਧੂਤ ( ਸਲਾਹਕਾਰ ਖੇਤੀਬਾੜੀ) ਹਾਜ਼ਰ ਸਨ।
ਇਸ ਪਹਿਲਕਦਮੀ ਨਾਲ ਦੋਵੇਂ ਸੰਸਥਾਵਾਂ ਵਿੱਚ ਆਪਸੀ ਤਾਲਮੇਲ ਵਧੇਗਾ।

08/03/2025

ਫੈਪਰੋ ਸੁਸਾਇਟੀ ਦੇ ਵੱਲੋਂ ਇੱਕ ਨਵੇਕਲੇ ਪ੍ਰੋਗਰਾਮ ਤਹਿਤ ਇੱਕ ਸੇਲ ਸੇਂਟਰ ਚੌਹਾਲ ਹੁਸ਼ਿਆਰਪੁਰ ਵਿੱਖੇ ਸ਼ੁਰੂ ਕੀਤਾ ਗਿਆ ਜੋ ਕੇ ਹੁਸ਼ਿਆਰਪੁਰ ਤੋਂ ਚੌਹਾਲ ਹੁੰਦਿਆਂ ਹੋਇਆ ਮਾਤਾ ਚਿੰਤਪੁਰਨੀ ਜੀ ਰਸਤੇ ਜਾਂਦਿਆਂ ਹੋਇਆ ਕਰੀਬ 2 ਕਿਲੋਮੀਟਰ ਦੀ ਦੂਰੀ ਤੇ ਚੌਹਾਲ ਨੇਚਰ ਰੀਟਰੀਟ ਦੇ ਦਰਵਾਜ਼ੇ ਦੇ ਕੋਲ ਸਥਿਤ ਹੈ।
ਇਸ ਸੇਲ ਸੇਂਟਰ ਤੇ ਖਾਸ ਕਰ ਕੇ ਹੁਸ਼ਿਆਰਪੁਰ ਸ਼ਹਿਰ ਦੇ ਨਿਵਾਸੀ ਪਹੁੰਚ ਕੇ ਸੁਵਿਧਾ ਦਾ ਲਾਭ ਜਰੂਰ ਲੈਣ। ਇੱਥੋਂ ਤੁਸੀਂ ਫੈਪਰੋ ਦੇ ਹਰ ਸ਼ੁੱਧ ਪ੍ਰੋਡਕਟ ਖਰੀਦ ਸਕਦੇ ਹੋ।
ਇਸ ਨੂੰ ਖੋਲ੍ਹਣ ਦਾ ਸਮਾਂ
ਸੋਮਵਾਰ ਤੋਂ ਸ਼ੁਕਰਵਾਰ ਦੁਪਹਿਰ 2:30 ਵਜੇ ਤੋਂ ਸ਼ਾਮ 6:30 ਵਜੇ ਤੱਕ
ਸ਼ਨੀਵਾਰ ਤੋ ਐਤਵਾਰ ਸਵੇਰੇ 11:00 ਵਜੇ ਤੋਂ ਸ਼ਾਮ 6:30 ਵਜੇ ਤੱਕ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨੁਮਾਇੰਦੇ ਸ਼੍ਰੀ ਜਸਵੀਰ ਸਿੰਘ ਸਲੇਰਨ ਜੀ ਨਾਲ ਵੀ ਰਾਬਤਾ ਕਰ ਸਕਦੇ ਹਾਂ
ਫ਼ੋਨ ਨੰਬਰ +91-9876019194

ਨੋਟ:- ਵੱਡੇ ਆਰਡਰ ਦੇਣ ਲਈ ਪਹਿਲਾਂ ਸੰਪਰਕ ਕੀਤਾ ਜਾਵੇ ਜੀ।
ਇਸ ਜਾਣਕਾਰੀ ਨੂੰ ਵਧੇਰੇ ਲੋਕਾਂ ਤੱਕ ਪਹੁੰਚਾਇਆ ਜਾਵੇ ਜੀ
ਧੰਨਵਾਦ।

“We are born to struggle We are born to succeed “ਫੈਪਰੋ ਅਦਾਰੇ ਦੇ ਸਰਪ੍ਰਸਤ ਡਾ. ਚਮਨ ਲਾਲ ਵਸ਼ਿਸ਼ਟ ਜੀ ਦੇ ਦੇਹਾਂਤ ਮਗਰੋਂ ਇੱਕ ਸ਼ੋਕ ...
11/02/2025

“We are born to struggle
We are born to succeed “
ਫੈਪਰੋ ਅਦਾਰੇ ਦੇ ਸਰਪ੍ਰਸਤ ਡਾ. ਚਮਨ ਲਾਲ ਵਸ਼ਿਸ਼ਟ ਜੀ ਦੇ ਦੇਹਾਂਤ ਮਗਰੋਂ ਇੱਕ ਸ਼ੋਕ ਸਭਾ ਬੁਲਾਈ ਗਈ। ਇਸ ਵਿੱਚ ਡਾ. ਵਸ਼ਿਸ਼ਟ ਜੀ ਦਾ ਸਮੂਹ ਪਰਿਵਾਰ ਸ਼ਾਮਲ ਹੋਇਆ। ਇਸ ਸਮੇਂ ਫੈਪਰੋ ਪਰਿਵਾਰ ਦੇ ਕਿਸਾਨ ਮੈਂਬਰ, ਬੋਰਡ ਆਫ ਡਾਇਰੈਕਟਰ, ਮੈਨਜਮੈਟ ਅਤੇ ਸਮੂਹ ਕਰਮਚਾਰੀ ਮੌਜੂਦ ਸਨ।
ਡਾ. ਵਸ਼ਿਸ਼ਟ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਸਮੇਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਮੌਜੂਦ ਮੈਂਬਰਾਂ ਵੱਲੋਂ ਮੋਨ ਧਾਰਨ ਕੀਤਾ ਗਿਆ। ਸਭਾ ਨੂੰ ਸੰਬੋਧਿਤ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਚੌਟਾਲਾ ਹੋਣੀ ਡਾ. ਵਸ਼ਿਸ਼ਟ ਜੀ ਦੇ ਵਲੋਂ ਫੈਪਰੋ ਦੀ ਉਤਪੱਤੀ ਅਤੇ ਇਸ ਦੇ ਵਿਸਥਾਰ ਨਾਲ ਲੋਕ ਹਿਤ ਅਦਾਰਾ ਬਣਾਉਣ ਲਈ ਪਾਏ ਯੋਗਦਾਨ ਬਾਰੇ ਦੱਸਿਆ। ਮੀਤ ਪ੍ਰਧਾਨ ਵਿਸ਼ਨੂੰ ਤਿਵਾੜੀ ਹੋਣੀ ਡਾਕਟਰ ਸਾਹਿਬ ਦੀ ਖੇਤੀਬਾੜੀ ਵਿਭਾਗ ਵਿੱਚ ਨਿਭਾਈਆਂ ਗਈਆਂ ਸੇਵਾਵਾਂ ਵਾਰੇ ਚਾਨਣਾ ਪਾਇਆ। ਇਸ ਸਮੇਂ ਲੇਖਾ ਜੋਖਾ ਅਧਿਕਾਰੀ ਅਤੇ ਰਾਸ਼ਟਰਪਤੀ ਅਵਾਰਡੀ ਮੈਡਮ ਇੰਦਰਜੀਤ ਨੰਦਨ ਹੋਣੀ ਡਾਕਟਰ ਵਸ਼ਿਸ਼ਟ ਜੀ ਦੇ ਸਮਾਜਿਕ ਰਿਸ਼ਤਿਆਂ ਨੂੰ ਨਿਭਾਉਣ ਦੀ ਪਿਰਤ ਨੂੰ ਆਪਣੇ ਸ਼ਬਦਾਂ ਵਿੱਚ ਸਾਂਝਾ ਕੀਤਾ। ਦੱਸਿਆ ਕਿਵੇਂ ਉਹ ਸਾਰੀ ਜ਼ਿੰਦਗੀ ਖੇਤੀ ਖੇਤਰ ਦੇ ਵਿਕਾਸ ਲਈ ਕੰਮ ਕਰਦੇ ਰਹੇ। ਇਸ ਦੇ ਨਾਲ ਹੀ ਮਾਸਟਰ ਹਰਪ੍ਰੇਮ ਵਸ਼ਿਸ਼ਟ ਹੋਣੀ ਡਾਕਟਰ ਹੋਣਾਂ ਦੇ ਕੰਮ ਕਰਨ ਅਤੇ ਮਿਹਨਤੀ ਸੁਭਾਅ ਦਾ ਪ੍ਰਗਟਾਵਾ ਕੀਤਾ। ਫੈਪਰੋ ਦੇ ਮੈਨੇਜਰ ਸੁਖਜਿੰਦਰ ਸਿੰਘ ਪੰਨੂ ਹੋਣੀ ਡਾਕਟਰ ਸਾਹਿਬ ਦੇ ਵੱਲੋਂ ਪ੍ਰੇਰਿਤ ਹੋਏ ਕਿਸਾਨਾਂ ਅਤੇ ਸ਼ਹਿਰ ਉਤਪਾਦਕਾਂ ਵਾਰੇ ਦੱਸਿਆ। ਇਸ ਸਮੇਂ ਸਟੇਜ ਸੰਚਾਲਕ ਡਾ. ਅਰਬਿੰਦ ਧੂਤ ਸਲਾਹਕਾਰ ਫੈਪਰੋ ਵੱਲੋਂ ਕੀਤਾ ਗਿਆ। ਅੰਤ ਪਰਿਵਾਰ ਦਾ ਹਰ ਮੈਂਬਰ ਦਾ ਇਸ ਦੁੱਖ ਦੀ ਘੜੀ ਵਿੱਚ ਸਾਥ ਦੀ ਗੱਲ ਕਰਦਿਆਂ ਪ੍ਰਧਾਨ ਫੈਪਰੋ ਸ਼੍ਰੀ ਜੋਗਰਾਜ ਹੋਣੀ ਸ਼ੋਕ ਸਭਾ ਵਿੱਚ ਹਾਜ਼ਰ ਹੋਣ ਲਈ ਸਭ ਦਾ ਧੰਨਵਾਦ ਕੀਤਾ।

ਡਾਕਟਰ ਵਸ਼ਿਸ਼ਟ ਜੀ ਦੇ ਫੈਪਰੋ ਅਦਾਰੇ ਵਿੱਚ ਪਾਏ ਯੋਗਦਾਨ ਲਈ ਹਮੇਸ਼ਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ।

ਡਾ. ਚਮਨ ਲਾਲ ਜੀ ਦੇ ਪਰਿਵਾਰ ਨੂੰ ਫੈਪਰੋ ਦੀ ਸਮੂਹ ਮੈਨਜਮੈਟ ਬੋਰਡ ਵੱਲੋਂ ਇੱਕ ਸਨਮਾਨ ਦਿੱਤਾ ਗਿਆ।

ਇਸ ਸਮੇਂ ਹਰ ਵਿਅਕਤੀ ਦੀਆਂ ਭਾਵਨਾਵਾਂ ਅੱਖਾਂ ਦੀ ਨਵੀਂ ਰਾਹੀ ਝਲਕ ਰਹੀਆਂ ਸਨ। ਸ਼ੋਕ ਸਭਾ ਵਿੱਚ ਡਾਇਰੈਕਟਰ ਵਰਿੰਦਰ ਸਿੰਘ ਸਿੰਧੂ(ਫਾਇਨਾਸ ਸੈਕਟਰੀ ) , ਡਾਇਰੈਕਟਰ ਜਗਤਾਰ ਸਿੰਘ, ਡਾਇਰੈਕਟਰ ਹਰਦੀਪ ਕੰਗ, ਮੈਡਮ ਕ੍ਰਿਸ਼ਮਾ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।

29/01/2025 ਬਹੁਤ ਹੀ ਦੁਖੀ ਹਿਰਦੇ ਨਾਲ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫੈਪਰੋ ਦੇ ਸੰਸਥਾਪਕ ਅਤੇ ਸਰਪ੍ਰਸਤ ਡਾ. ਚਮਨ ਲਾਲ ਵਸ਼ਿਸ਼ਟ (ਰਿਟਾਇ...
29/01/2025

29/01/2025
ਬਹੁਤ ਹੀ ਦੁਖੀ ਹਿਰਦੇ ਨਾਲ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ
ਕਿ ਫੈਪਰੋ ਦੇ ਸੰਸਥਾਪਕ ਅਤੇ ਸਰਪ੍ਰਸਤ ਡਾ. ਚਮਨ ਲਾਲ ਵਸ਼ਿਸ਼ਟ (ਰਿਟਾਇਰਡ ਅਡੀਸ਼ਨਲ ਡਿਪਟੀ ਡਾਇਰੈਕਟਰ ਖੇਤੀਬਾੜੀ PAS-1) ਜੀ ਅੱਜ ਸਦੀਵੀ ਵਿਛੋੜਾ ਦੇ ਗਏ ਹਨ। ਫੈਪਰੋ ਲਈ ਉਨਾਂ ਦੁਆਰਾ ਕੀਤੇ ਗਏ ਉੱਦਮਾਂ ਲਈ ਅਦਾਰਾ ਹਮੇਸ਼ਾਂ ਉਨਾਂ ਦਾ ਰਿਣੀ ਰਹੇਗਾ । ਡਾਕਟਰ ਸਾਹਿਬ ਦੇ ਜਾਣ ਨਾਲ ਨਾ ਸਿਰਫ ਖੇਤੀ ਖੇਤਰ ਵਿੱਚ ਸਾਇੰਸਦਾਨ ਦਾ ਹੀ ਘਾਟਾ ਨਹੀਂ ਪਿਆ ਸਗੋਂ ਪੰਜਾਬ ਦੀ ਤਰੱਕੀ,ਖੇਤੀ ਵਿਭਿੰਨਤਾ ਅਤੇ ਕਿਸਾਨ ਖੁਸ਼ਹਾਲੀ ਵਿੱਚ ਲੱਗੇ ਸੇਵਾਦਾਰ ਸਪੁੱਤਰ ਦਾ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਡਾ. ਵਸ਼ਿਸ਼ਟ ਜੀ ਦੇ ਜਾਣ ਨਾਲ ਅੱਜ ਇੱਕ ਸਦੀ ਦਾ ਅੰਤ ਹੋਇਆ ਹੈ।

ਫੈਪਰੋ ਅਦਾਰਾ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਾ ਹੈ।🙏🏻
ਵੱਲੋਂ:- ਸਮੂਹ ਬੋਰਡ ਆਫ ਡਾਇਰੈਕਟਰ, ਕਿਸਾਨ ਮੈਂਬਰ ਫੈਪਰੋ, ਸਮੂਹ ਸਟਾਫ ਮੈਂਬਰ ਫੈਪਰੋ।

19/09/2024

Address

Hariana
144208

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919463310479

Website

Alerts

Be the first to know and let us send you an email when Farms Produce Promotion Society - FAPRO posts news and promotions. Your email address will not be used for any other purpose, and you can unsubscribe at any time.

Share