04/09/2026
ਇੱਕ ਸ਼ਹਿਰ ਚ ਇੱਕ ਨਵੀਂ ਦੁਕਾਨ ਖੁੱਲੀ। ਜਿੱਥੇ ਕੋਈ ਵੀ ਨੌਜਵਾਨ ਜਾਕੇ ਆਪਣੇ ਲਈ ਯੋਗ ਪਤਨੀ ਲੱਭ ਸਕਦਾ ਸੀ। ਇੱਕ ਨੌਜਵਾਨ ਉਸ ਦੁਕਾਨ ਤੇ ਪਹੁੰਚਿਆ।
ਦੁਕਾਨ ਦੇ ਅੰਦਰ ਉਸਨੂੰ ਦੋ ਦਰਵਾਜੇ ਮਿਲੇ, ਇੱਕ ਤੇ ਲਿਖਿਆ ਸੀ ਜਵਾਨ ਪਤਨੀ ਤੇ ਦੂਜੇ ਤੇ ਲਿਖਿਆ ਸੀ ਜਿਆਦਾ ਉਮਰ ਆਲੀ ਪਤਨੀ। ਨੌਜਵਾਨ ਨੇ ਪਹਿਲੇ ਦਰਵਾਜੇ ਨੂੰ ਧੱਕਾ ਮਾਰਿਆ ਤੇ ਅੰਦਰ ਪਹੁੰਚਿਆ। ਫੇਰ ਅੰਦਰ ਦੇ ਦਰਵਾਜੇ ਮਿਲੇ, ਪਤਨੀ ਵਗੈਰਾ ਕੁਝ ਵੀ ਨਾ ਮਿਲੀ, ਫੇਰ ਦੋ ਦਰਵਾਜੇ, ਪਹਿਲੇ ਤੇ ਲਿਖਿਆ ਸੀ ਸੋਹਣੀ, ਦੂਜੇ ਤੇ ਲਿਖਿਆ ਸੀ ਸਾਧਾਰਣ। ਜਵਾਨ ਫੇਰ ਪਹਿਲੇ ਦਰਵਾਜੇ ਚ ਦਾਖਿਲ ਹੋਇਆ, ਨਾ ਕੋਈ ਸੋਹਣੀ ਸੀ ਉੱਥੇ ਨਾ ਸਾਧਾਰਣ।
ਸਾਹਮਣੇ ਫੇਰ ਦੋ ਦਰਵਾਜੇ ਸੀ, ਜਿੰਨਾ ਤੇ ਲਿਖਿਆ ਸੀ, ਚੰਗਾ ਭੋਜਨ ਬਣਾਉਣ ਵਾਲੀ ਤੇ ਭੋਜਨ ਨਾ ਬਣਾਉਣ ਵਾਲੀ। ਜਵਾਨ ਨੇ ਫੇਰ ਪਹਿਲਾ ਦਰਵਾਜਾ ਚੁਣਿਆ। ਸੁਭਾਵਿਕ...
ਤੁਸੀ ਵੀ ਇਹੀ ਕਰਦੇ। ਸਾਹਮਣੇ ਫਿਰ ਦੋ ਦਰਵਾਜੇ, ਜਿਨ੍ਹਾਂ ਤੇ ਲਿਖਿਆ ਸੀ, ਚੰਗਾ ਗਾਉਣ ਵਾਲੀ ਤੇ ਨਾ ਗਾਉਣ ਵਾਲੀ। ਜਵਾਨ ਨੇ ਫੇਰ ਪਹਿਲੇ ਦੁਆਰ ਦਾ ਸਹਾਰਾ ਲਿਆ। ਇਸ ਵਾਰ ਫੇਰ ਦੋ ਦਰਵਾਜੇ, ਲਿਖਿਆ ਸੀ, ਦਾਜ ਲਿਆਉਣ ਵਾਲੀ, ਦਾਜ ਨਾ ਲਿਆਉਣ ਵਾਲੀ। ਜਵਾਨ ਨੇ ਇਸ ਵਾਰ ਵੀ ਪਹਿਲਾ ਦਰਵਾਜਾ ਚੁਣਿਆ।
ਠੀਕ ਹਿਸਾਬ ਨਾਲ ਚੱਲਿਆ, ਗਣਿਤ ਨਾਲ ਚੱਲਿਆ, ਸਮਝਦਾਰੀ ਨਾਲ ਚੱਲਿਆ।
ਪਰ ਇਸ ਵਾਰ ਉਸਦੇ ਅੱਗੇ ਇੱਕ ਸ਼ੀਸ਼ਾ ਲੱਗਿਆ ਸੀ ਤੇ ਉਸ ਤੇ ਲਿਖਿਆ ਸੀ, “ਤੁਸੀਂ ਬਹੁਤ ਜਿਆਦਾ ਗੁਣਾਂ ਦੇ ਚਾਹਵਾਨ ਹੋ, ਸਮਾਂ ਆ ਗਿਆ ਹੈ ਇੱਕ ਵਾਰ ਆਪਣਾ ਚਿਹਰਾ ਵੀ ਵੇਖ ਲਓ।”
ਅਜਿਹੀ ਹੀ ਜ਼ਿੰਦਗੀ ਹੈ, ਚਾਹ, ਚਾਹ, ਚਾਹ, ਦਰਵਾਜਿਆਂ ਦੀ ਭਾਲ ਭੁੱਲ ਹੀ ਗਏ, ਆਪਣਾ ਚਿਹਰਾ ਦੇਖਣਾ ਹੀ ਭੁੱਲ ਗਏ। ਜਿਸਨੇ ਆਪਣਾ ਚਿਹਰਾ ਦੇਖਿਆ ਉਸਦੀ ਚਾਹ ਖਤਮ ਹੋ ਗਈ। ਜੋ ਚਾਹ ਚ ਚੱਲਿਆ, ਉਹ ਹੌਲੀ ਹੌਲੀ ਆਪਣਾ ਚਿਹਰਾ ਦੇਖਣਾ ਹੀ ਭੁੱਲ ਗਿਆ।
ਜਿਸਨੇ ਚਾਹ ਦਾ ਸਹਾਰਾ ਫੜ ਲਿਆ, ਉਸਨੂੰ ਇੱਕ ਚਾਹ ਦੂਜੀ ਤੇ ਲੈ ਗਈ, ਹਰ ਦਰਵਾਜ਼ਾ ਦੇ ਦਰਵਾਜ਼ਿਆਂ ਤੇ ਲੈ ਗਿਆ ਪਰ ਕੋਈ ਮਿਲਿਆ ਨਹੀਂ। ਜ਼ਿੰਦਗੀ ਬਸ ਖਾਲੀ ਹੈ, ਦੇਖੋ ਕੋਈ ਕਦੇ ਕਿਸੇ ਨੂੰ ਨਹੀਂ ਮਿਲਿਆ ਹੈ.. ਹਰ ਦਰਵਾਜ਼ੇ ਤੇ ਆਸ ਲੱਗੀ ਆ ਕਿ ਅੱਗੇ ਹੋਰ ਦਰਵਾਜ਼ੇ ਨੇ ਪਰ ਅੰਤ ਚ ਖਾਲੀ ਹੀ ਰਹੇ, ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਵੀ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਦੇਖੋ ਖੁਦ ਨੂੰ ਪਹਿਚਾਣੋ।