01/01/2026
ਸਾਲ 2️⃣0️⃣2️⃣6️⃣ ਨੇ ਦੱਸਤਕ ਦੇ ਦਿੱਤੀ ਹੈ ਅਤੇ ਅਕਾਲ ਪੁਰਖ ਦੀ ਰਹਿਮਤ ਸਦਕਾ 2025 ਦਾ ਵਰ੍ਹਾ ਫਿਰ ਤੋਂ ਇੱਕ ਅਜਿਹਾ ਸਾਲ ਸੀ ਜਿਸਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਖੁਸ਼ਹਾਲੀ, ਮਾਨਸਿਕ ਸੰਤੁਸ਼ਟੀ ਅਤੇ ਉਹਨਾਂ ਤਰੀਕਿਆਂ ਨਾਲ ਜਿਉਣ ਅਤੇ ਅੱਗੇ ਵਧਣ ਵਿੱਚ ਮਦਦ ਕੀਤੀ ਜੋ ਜਿੰਦਗੀ ਜਿਉਣ ਲਈ ਅਸਲ ਮਾਇਨੇ ਰੱਖਦੇ ਹਨ।
ਸਭ ਤੋਂ ਵੱਡਾ ਆਸ਼ੀਰਵਾਦ ਪਿਆਰੀਆਂ ਧੀਆਂ, ਰਵੀਰਾਜ ਅਤੇ ਨਵਰਾਜ ਨੂੰ ਵੱਡੇ ਹੁੰਦੇ ਦੇਖਣਾ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਬੱਚਪਨ ਨੂੰ ਹੰਢਾਉਣਾ ਅਤੇ ਮਾਣਨਾ ਹੈ - ਦੋਵੇਂ ਨਾ ਸਿਰਫ਼ ਉਮਰ ਵਿੱਚ, ਸਗੋਂ ਸਮਝ, ਵਿਸ਼ਵਾਸ ਅਤੇ ਦਿਆਲਤਾ ਵਿੱਚ ਵੀ ਵੱਡੀਆਂ ਹੋ ਰਹੀਆਂ ਹਨ। ਇਹੋ ਜਿਹੇ ਤੇਜ ਤਰਾਰ ਯੁੱਗ ਅਤੇ ਦੇਸ਼ 🇦🇺 ਵਿੱਚ ਉਨ੍ਹਾਂ ਨਾਲ ਅਰਥਪੂਰਨ ਅਤੇ ਖੁੱਲਾ ਸਮਾਂ ਬਿਤਾਉਣ ਦੇ ਯੋਗ ਹੋਣਾ ਇੱਕ ਅਜਿਹੀ ਬਖਸ਼ਿਸ਼ ਹੈ ਜਿਸ ਨੂੰ ਬਿਆਨ ਕਰਨਾ ਮੁਸ਼ਕਲ ਹੈ। ਬੱਚਿਆਂ ਨਾਲ ਬਿਤਾਏ ਪਲ ਸਾਨੂੰ ਯਾਦ ਦਿਵਾਉਂਦੇ ਹਨ ਕਿ ਅਸੀਂ ਇਮਾਨਦਾਰੀ ਨਾਲ ਮਿਹਨਤ ਕਿਉਂ ਕਰਦੇ ਹਾਂ ਅਤੇ ਪਰਿਵਾਰ ਹਮੇਸ਼ਾ ਪਹਿਲਾਂ ਕਿਉਂ ਆਉਂਦਾ ਹੈ। ਪੂਰੀ ਜ਼ਿੰਦਗੀ ਵਿੱਚ ਇਹੋ ਜਿਹਾ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ ਜਿਸਨੂੰ ਇਸ ਦੀ ਤੁਲਨਾ ਵਿੱਚ ਰੱਖਿਆ ਜਾ ਸਕੇ।
ਮੈਂ ਸੱਚਮੁੱਚ ਹੋਰ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ ਕਿ ਇੱਕ ਵਾਰ ਫਿਰ ਬਹੁਤ ਸਾਰੇ ਭੈਣ ਭਰਾਵਾਂ ਦੇ ਕਾਮਯਾਬੀ ਦੇ ਸਫਰ ਵਿੱਚ ਸਾਰਥਿਕ ਹਿੱਸਾ ਪਾ ਸਕਿਆ ਹਾਂ। ਇਹ ਬੜੇ ਮਾਣ ਅਤੇ ਜਾਗਦੀ ਜ਼ਮੀਰ ਨਾਲ ਲਿਖ ਰਿਹਾ ਹਾਂ ਕਿ ਮੈਂ ਕਦੇ ਵੀ ਆਪਣੇ ਵੀਜਿਆਂ ਵਾਲੇ ਕਾਰੋਬਾਰ ਵਿੱਚ ਅਨੈਤਿਕ ਤਰੀਕਿਆਂ ਨਾਲ ਕਿਸੇ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਅਤੇ ਨਾ ਹੀ ਕਦੇ ਕਰਾਂਗਾ। ਕਰੀ ਵਾਰ ਇਹੋ ਜਿਹੇ ਸਮੇਂ ਵੀ ਆਏ ਹਨ ਜਦੋਂ ਇਸ ਖੇਤਰ ਤੋਂ ਪੂਰੀ ਤਰ੍ਹਾਂ ਦੂਰ ਜਾਣ ਦਾ ਮਨ ਕੀਤਾ ਕਿਉਂਕਿ ਇਸ ਕਿੱਤੇ ਵਿੱਚ ਆਲੇ ਦੁਆਲੇ ਸਾਡੇ ਹੀ ਭਾਈਚਾਰੇ ਵਿੱਚ ਹੋ ਰਹੇ ਅਨੈਤਿਕਤਾ ਨਾਲ ਭਰਪੂਰ ਕਾਰਨਾਮੇ ਅਤੇ ਅਯੋਗ ਤਰੀਕੇ ਸਮੇਂ ਸਮੇਂ ਤੇ ਬਹੁਤ ਪਰੇਸ਼ਾਨ ਕਰਦੇ ਹਨ। ਪਰ ਮੇਰੇ ਕੁੱਝ ਨਜ਼ਦੀਕੀ ਦੋਸਤਾਂ ਜਿੰਨਾ ਵਿੱਚੋਂ ਖਾਸ ਕਰਕੇ ਛੋਟਾ ਵੀਰ Parmvir Singh Baath ਪਰਮਵੀਰ ਸਿੰਘ ਬਾਠ ਅਤੇ ਮੇਰੇ ਜੀਵਨ ਦੀ ਸਾਥਣ ਨੇ ਹਮੇਸ਼ਾ ਇਸ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਉਹ ਮੈਨੂੰ ਸਮੇਂ ਸਮੇਂ ਤੇ ਯਾਦ ਦਿਵਾਉਂਦੇ ਰਹਿੰਦੇ ਹਨ ਕਿ ਜੇਕਰ ਮੇਰੇ ਯਤਨਾਂ ਕਾਰਨ ਇੱਕ ਵੀ ਜ਼ਿੰਦਗੀ ਉਸਾਰੂ ਦਿਸ਼ਾ ਵਿੱਚ ਅੱਗੇ ਵਧਦੀ ਹੈ, ਤਾਂ ਹਰ ਚੁਣੌਤੀ ਅਤੇ ਸੰਘਰਸ਼ ਵਾਜਬ ਹੈ।
ਮੈਂ ਛੋਟੇ ਭੈਣਾਂ ਭਰਾਵਾਂ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 2026 ਦੇ ਸ਼ੁਰੂ ਵਿੱਚ ਕੁੱਝ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ, ਕਿਰਪਾ ਕਰਕੇ ਇਹਨਾਂ ਵੱਲ ਧਿਆਨ ਦਿਓ ਤਾਂ ਕਿ ਤੁਸੀਂ ਘੱਟੋ ਘੱਟ ਪੈਸੇ ਖਰਚ ਕੇ ਆਪ ਸਹੇੜੀਆਂ ਮੁਸੀਬਤਾਂ ਤੋਂ ਬਚੇ ਰਹੋ।
‼️ਕਿਸੇ ਵੀ ਤਰ੍ਹਾਂ ਦੇ shortcuts ਦਾ ਪਿੱਛਾ ਨਾ ਕਰੋ। ਸਿੱਖਿਆ ਤੁਹਾਡੀ ਅਸਲ ਨੀਂਹ ਹੈ ਅਤੇ ਤੁਹਾਡਾ ਮੁੱਖ ਉਦੇਸ਼ ਕਾਬਿਲ ਬਣਨਾ ਹੋਣਾ ਚਾਹੀਦਾ ਹੈ।
‼️ਪੜਦੇ ਸਮੇਂ ਆਪਣੀ ਸਿੱਖਿਆ ਦੇ ਖੇਤਰ ਨਾਲ ਮੇਲ ਖਾਂਦੇ ਕਿੱਤੇ ਵਿੱਚ ਨੌਕਰੀ ਲੈਣ ਲਈ ਆਪਣੇ ਆਪ ਨੂੰ ਸਮਰੱਥ ਬਣਾਓ। ਇਸ ਨਾਲ ਤੁਹਾਡੀ ਵਿੱਤੀ ਤੌਰ ਤੇ ਕਾਮਯਾਬੀ ਅਤੇ ਇਹਨਾਂ ਮੁਲਕਾਂ ਵਿੱਚ ਪੱਕੇ ਹੋਣ ਦਾ ਮਸਲਾ ਲੱਗਭੱਗ ਹੱਲ ਹੋ ਜਾਵੇਗਾ।
‼️ਜਾਅਲੀ ਡਿਗਰੀਆਂ, ਨੱਕਦ ਪੈਸੇ ਦੇ ਕੇ fast track ਦੇ ਨਾਮ ਹੇਠਾਂ ਵਿਕ ਰਹੇ trade certificates & ਡਿਪਲੋਮੇ, ਝੂਠੇ ਅਤੇ ਜਾਅਲੀ ਤਜਰਬੇ ਦੇ ਕਾਗਜ਼, ਜਾਂ ਗਲਤ ਢੰਗ ਨਾਲ ਬਣਾਏ ਗਏ financial documents ਤੁਹਾਨੂੰ ਵੀਜਾ ਲੈਣ ਲਈ ਇੱਕ ਆਸਾਨ ਰਸਤਾ ਜਾਪਦੇ ਹੁੰਦੇ ਹਨ - ਪਰ ਇਹ ਤੁਹਾਡੀ ਅਤੇ ਤੁਹਾਡੇ ਮਾਪਿਆਂ ਦੀ ਸਾਲਾਂ ਦੀ ਮਿਹਨਤ ਨੂੰ ਤਬਾਹ ਕਰ ਸਕਦੇ ਹਨ। ਮੈਂ ਅਕਸਰ ਪ੍ਰਵਾਨਗੀ ਤੋਂ ਬਾਅਦ ਵੀਜ਼ੇ ਰੱਦ ਹੁੰਦੇ ਰੋਜ ਦੇਖਦਾਂ ਹਾਂ, ਅਤੇ ਕਈ ਵਾਰ permanent residency ਅਤੇ ਨਾਗਰਿਕਤਾ ਵੀ ਇਹਨਾਂ ਜਾਅਲੀ ਵਰਤੇ ਗਏ ਕਾਗਜਾਂ ਕਰਕੇ ਖੋਹ ਲਈ ਜਾਂਦੀ ਹੈ। ਕੋਈ ਵੀ short cut ਤੁਹਾਨੂੰ ਕਿਸੇ ਵੇਲੇ ਵੀ ਬਿਪਤਾ ਖੜੀ ਕਰ ਸਕਦਾ ਹੈ। ਇਸ ਕਰਕੇ ਇਹੋ ਜਿਹੇ ਢੰਗ ਵਰਤ ਕੇ ਖਰੀਦੀ ਹੋਈ ਮੁਸੀਬਤ ਨਾਲੋਂ ਪੰਜਾਬ ਰਹਿ ਕੇ ਸਫਲ ਹੋਣਾ ਇੱਕ ਵਧੀਆ ਵਿਕਲਪ ਹੈ।
‼️ਮੁੱਖ ਤੌਰ ਤੇ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਦਾ ਧਿਆਨ ਰੱਖੋ। ਚੰਗਾ ਭੋਜਨ ਖਾਓ, ਚੰਗੀ ਤਰ੍ਹਾਂ ਆਰਾਮ ਅਤੇ ਨਾਲ ਨਾਲ ਕਸਰਤ ਵੀ ਯਾਰੀ ਰੱਖੋ। ਓਨਾ ਹੀ ਮਹੱਤਵਪੂਰਨ ਹੈ social media ਤੇ ਉਸਾਰੂ ਅਤੇ ਅਰਥਪੂਰਨ content ਦਾ ਸੇਵਨ ਕਰਨਾ - ਕਿਉਂਕਿ ਜੋ ਤੁਸੀਂ ਆਪਣੇ ਮਨ ਨੂੰ ਪਰੋਸਦੇ ਹੋ ਉਹ ਤੁਹਾਡੇ ਭਵਿੱਖ ਨੂੰ ਆਕਾਰ ਦਿੰਦਾ ਹੈ।
ਤੁਹਾਡੇ ਸਾਰਿਆਂ ਦੇ ਨਵੇਂ ਸਾਲ ਦੀਆਂ ਵਧਾਈਆਂ ਲਈ ਬਹੁਤ ਸਾਰੇ ਸੁਨੇਹੇ ਆਏ, ਤੁਹਾਡਾ ਸੱਭ ਦਾ ਬਹੁਤ ਸ਼ੁਕਰੀਆ ਅਤੇ ਦਿਲੋਂ ਸਤਿਕਾਰ ਆਪਣੇ ਚੇਤਿਆਂ ਚ’ ਰੱਖਣ ਲਈ, ਅਕਾਲ ਪੁਰਖ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਆਉਣ ਵਾਲੇ 2026 ਦੌਰਾਨ ਤੰਦਰੁਸਤੀ, ਖੁਸ਼ਹਾਲੀ ਅਤੇ ਮਾਨਸਿਕ ਮਜਬੂਤੀ ਬਖਸ਼ੇ!
ਬਹੁਤ ਬਹੁਤ ਸਤਿਕਾਰ
ਨਵਜੋਤ ਅਤੇ ਪਰਿਵਾਰ
Navjot Singh Kailay