05/06/2025
#ਆਖ਼ਰੀ_ਬੋਲ_ਜਰਨਲ_ਸੁਬੇਗ_ਸਿੰਘ {ਭਾਗ- ਤੀਵਾਂ)
5-6 ਜੂਨ ਦੀ ਅੱਧੀ ਰਾਤ ਨੂੰ ਜਰਨਲ ਸੁਬੇਗ ਜ਼ਖ਼ਮੀ ਹਾਲਤ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਭੋਰੇ ਵਿੱਚ ਪਹੁੰਚੇ ਇਕ ਹੱਥ ਵਿਚ ਕਾਰਬਾਈਨ ਤੇ ਦੂਜੇ ਹੱਥ ਦੇ ਵਿਚ ਵਾਕੀ ਟਾਕੀ ਸੰਭਾਲੀ ਸੀ ਜਾਂਦਿਆਂ ਫਤਿਹ ਬੁਲਾਈ ਤੇ ਕਿਹਾ ਮਹਾਂਪੁਰਖੋ ਵਾਹਿਗੁਰੂ ਨੇ ਦਾਸ ਤੋਂ ਜਿੰਨੀ ਸੇਵਾ ਲੈਣੀ ਸੀ ਲੈ ਲਈ ਆਪ ਜੀ ਦੇ ਦਰਸ਼ਨਾਂ ਨੂੰ ਮਨ ਕਰਦਾ ਸੀ ਸੋ ਹੋ ਗਏ ਮੈਂ ਬਹੁਤ ਪ੍ਰਸੰਨ ਹਾਂ ਭਾਈ ਅਮਰੀਕ ਸਿੰਘ ਜੀ ਨੇ ਦੇਖਿਆ ਜਨਰਲ ਸਾਹਿਬ ਦੀ ਛਾਤੀ ਦੇ ਸੱਜੇ ਪਾਸਿਓਂ ਲਹੂ ਦੀਆਂ ਧਾਰਾਂ ਵਗ ਰਹੀਅਾ ਨੇ ਤੇ ਮੋਢਾ ਵੀ ਛਣਨੀ ਹੋਇਆ ਪਿਆ ਭਾਈ ਸਾਹਿਬ ਨੇ ਸਿੰਘਾਂ ਨੂੰ ਮੱਲ੍ਹਮ ਪੱਟੀ ਕਰਨ ਲਈ ਕਿਹਾ ਤਾਂ ਜਰਨਲ ਜੀ ਹੱਸਦਿਆਂ ਹੋਇਆਂ ਕਹਿੰਦੇ ਨਹੀਂ ਪ੍ਰਧਾਨ ਜੀ ਹੁਣ ਪੱਟੀਆਂ ਦੀ ਲੋੜ ਨਹੀਂ ਜੋ ਸੇਵਾ ਗੁਰੂਪੰਥ ਨੇ ਸੌਂਪੀ ਸੀ ਦਾਸ ਨੂੰ ਉਹ ਪੂਰੀ ਹੋਈ ਫਿਰ ਆਪਣਾ ਧਿਆਨ ਸੰਤਾਂ ਵੱਲ ਮੋੜਦਿਆਂ ਕਿਹਾ ਮਹਾਂਪੁਰਖੋ ਦਾਸ ਦੇ ਹੱਕ ਦੇ ਵਿੱਚ ਗੁਰੂ ਚਰਨਾਂ ਚ ਅਰਦਾਸ ਕਰਿਉ ਕਿ ਦਾਸ ਵੱਲੋਂ ਤਿਲ ਫੁਲ ਰੂਪ ਵਿੱਚ ਨਿਭਾਈ ਗਈ ਸੇਵਾ ਖਾਲਸਾ ਪੰਥ ਦੀ ਆਜ਼ਾਦੀ ਦੇ ਲੇਖੇ ਲੱਗੇ ਮੇਰੀ ਮੰਨੋ ਤਨੋ ਮੰਗ ਹੈ ਕਿ ਸਿੱਖ ਕੌਮ ਦਾ ਰਾਜਭਾਗ ਬਣੇ
ਫਿਰ ਕੁਝ ਹੋਰ ਗੱਲਾਂ ਕੀਤੀਆਂ ਤੇ ਭਾਈ ਅਮਰੀਕ ਸਿੰਘ ਵੱਲ ਮੂੰਹ ਕਰਕੇ ਕਹਿਣ ਲੱਗੇ ਪ੍ਰਧਾਨ ਜੀ ਮਨ ਬੜਾ ਖੁਸ਼ ਹੈ ਸਿੰਘਾਂ ਨੇ ਦੁਸਟਾ ਨੂੰ ਭੁੰਨ ਭੁੰਨ ਕੇ ਸੁੱਟ ਦਿੱਤਾ ਮੈਂ ਦੇਖ ਕੇ ਆਇਆ ਦਰਸ਼ਨੀ ਡਿਓੜੀ ਤੋਂ ਬਾਹਰ ਵੀ ਟੋਪੀ ਵਾਲਿਆਂ ਦੀਆਂ ਲਾਸ਼ਾਂ ਰੁਲ ਰਹੀਆਂ ਨੇ ਬੜੀ ਚੜ੍ਹਦੀ ਕਲਾ ਹੋਈ ਹੈ ਹਜ਼ੂਰ ਸਾਹਿਬ ਵਾਲੇ ਜਥੇ ਦੇ ਸਿੰਘਾਂ ਅਤੇ ਪਰਿਕਰਮਾ ਦੇ ਆਲੇ ਦੁਆਲੇ ਮੋਰਚੇ ਵਿੱਚ ਟਿਕੇ ਸਿੰਘਾਂ ਨੇ ਕਮਾਲ ਕਰ ਵਿਖਾਇਆ ਹੈ ਮੈਨੂੰ ਤਾਂ ਆਹ ਗੋਲੀਆਂ ਉਦੋਂ ਲੱਗਿਆ ਜਦੋਂ ਮੈਂ ਦਰਸ਼ਨੀ ਡਿਓੜੀ ਵਾਲੇ ਸਿੰਘਾਂ ਦੇ ਮੋਰਚਿਆਂ ਤੋਂ ਥੱਲੇ ਉਤਰ ਕੇ ਕੁਝ ਸਿੰਘਾਂ ਦੇ ਨਾਲ ਟੈਂਕਾਂ ਦੇ ਅੰਦਰ ਗ੍ਰਨੇਡ ਸੁੱਟਣ ਬਾਰੇ ਸਲਾਹ ਕਰ ਰਿਹਾ ਸੀ
ਦਰਬਾਰ ਸਾਹਿਬ ਤੇ ਹੋਏ
ਇਸ ਹਮਲੇ ਦੀ ਸਬੰਧੀ ਮੈਂ ਇਹੀ ਕਹਾਂਗਾ ਕਿ ਹਿੰਦੋਸਤਾਨ ਹੁਣ ਬਹੁਤੇ ਲੰਬੇ ਸਮੇਂ ਤਕ ਇਕੱਠਾ ਨਹੀਂ ਰਹੇਗਾ ਕਿਉਂਕਿ ਗੁਰੂ ਘਰ ਉਪਰ ਹਮਲਾ ਕਰ ਕੇ ਖ਼ਾਲਸਾ ਪੰਥ ਦੇ ਨਾਲ ਹਮੇਸ਼ਾਂ ਲਈ ਪੱਕਾ ਵੈਰ ਸਹੇੜ ਲਿਆ ਹੈ ਹਿੰਦੋਸਤਾਨ ਨੇ ਆਪ ਆਪਣੀਆਂ ਨੀਹਾਂ ਖੋਖਲੀਆਂ ਕਰ ਲਈਆਂ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਸਿੱਖ ਕੌਮ ਅੰਦਰ ਆਪਸੀ ਪਿਆਰ ਇਤਫ਼ਾਕ ਬਣਿਆ ਰਹੇ ਪੰਥ ਅੰਦਰ ਪੰਥਕਾ ਤੇ ਗਦਾਰਾਂ ਨੂੰ ਸਮਝਣ ਦੀ ਪਛਾਣ ਕਰਨ ਦੀ ਤੇ ਸੋਧਾ ਲਾਉਣ ਦੀ ਰੁਚੀ ਤੇ ਸੋਝੀ ਵੀ ਬਖ਼ਸ਼ੇ ਫਿਰ ਸਭ ਠੀਕ ਹੋ ਜਾਵੇਗਾ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੇ ।
ਏਹ ਸ਼ਬਦ ਕਹਿੰਦਿਆਂ ਸੁਬੇਗ ਸਿੰਘ ਸਦਾ ਲਈ ਚੁੱਪ ਹੋ ਗਏ
#ਸਰੋਤ ਕਿਤਾਬ ਤੀਜਾ ਘੱਲੂਘਾਰਾ
ਗੁਰੂ ਪੰਥ ਲਈ ਆਪਾ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦ ਜਰਨਲ ਭਾਈ ਸੁਬੇਗ ਸਿੰਘ ਜੀ ਨੂੰ ਕੋਟਾਨਿ ਕੋਟਿ ਪ੍ਰਣਾਮ ਨਮਸਕਾਰ ਸਜਦੇ
ਮੇਜਰ ਸਿੰਘ
ਗੁਰੂ ਕਿਰਪਾ ਕਰੇ