25/04/2024
ਸਾਬਕਾ ਕੇਂਦਰੀ ਮੰਤਰੀ ਤੇ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਤੇ ਸੀਨੀਅਰ ਆਗੂ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਉਸ ਵੇਲੇ ਵੱਡਾ ਘਾਟਾ ਪਿਆ ਜਦੋਂ ਬੀਬੀ ਅਮਨਜੋਤ ਕੌਰ ਦੇ ਪਤੀ ਪ੍ਰਸਿੱਧ ਬਿਜਨਸ ਮੈਨ ਅਰਵਿੰਦਰ ਸਿੰਘ ਭੁੱਲਰ ਜੀ ਦਾ ਲੰਬੀ ਬਿਮਾਰੀ ਕਾਰਨ ਅੱਜ ਦੇਹਾਂਤ ਹੋ ਗਿਆ| ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਹਲਕਾ ਇੰਚਾਰਜ ਮੋਹਾਲੀ ਪਰਵਿੰਦਰ ਸਿੰਘ ਸੋਹਾਣਾ ਨੇ ਅਰਵਿੰਦਰ ਸਿੰਘ ਭੁੱਲਰ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨੂੰ ਮਿਲ ਕੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ।
ਅਰਵਿੰਦਰ ਸਿੰਘ ਭੁੱਲਰ ਪ੍ਰਸਿੱਧ ਬਿਜਨਸ ਮੈਨ ਸਨ ਅਤੇ ਇਸ ਸਮੇਂ ਚੰਡੀਗੜ੍ਹ ਦੇ 33 ਸੈਕਟਰ ਵਿੱਚ ਆਪਣੀ ਪਤਨੀ ਅਮਨਜੋਤ ਕੌਰ ਰਾਮੂਵਾਲੀਆ ਨਾਲ ਰਹਿ ਰਹੇ ਸਨ। ਭੈਣਜੀ ਅਮਨਜੋਤ ਰਾਮੂਵਾਲੀਆ ਬਲਵੰਤ ਸਿੰਘ ਰਾਮੂਵਾਲੀਆ ਦੀ ਵੱਡੀ ਸਪੁੱਤਰੀ ਹਨ।
ਸਰਦਾਰ ਭੁੱਲਰ ਆਪਣੇ ਪਿੱਛੇ ਆਪਣੀ ਇੱਕ ਡਾਕਟਰ ਬੇਟੀ ਤੇ ਪਤਨੀ ਛੱਡ ਗਏ ਹਨ।ਇਸ ਦੁੱਖਦਾਈ ਖਬਰ ਨਾਲ ਰਾਜਨੀਤਿਕ ਗਲਿਆਰਿਆਂ ਅਤੇ ਬਿਜਨਸ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਨਰਿੰਦਰ ਸਿੰਘ ਬਰਾੜ ਮੋਹਾਲੀ ਨੇ ਦੱਸਿਆ ਕਿ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 27 ਅਪ੍ਰੈਲ ਨੂੰ ਚੰਡੀਗੜ੍ਹ ਸ਼ਮਸ਼ਾਨ ਘਾਟ 'ਚ ਕੀਤਾ ਜਾਵੇਗਾ।
Harbhajan Mann balwantsinghramuwalia14 Arun Govil amanjotkaurangural Shiromani Akali Dal Office , Sec 28B , Chandigarh Youth Akali Dal Ropar Akalidal worker.