Yuv Raj Kang

Yuv Raj Kang Waheguru Ji

10/01/2026
ਝਾੜੂ ਲਗਾਉਣ ਵਾਲੀ ਬੀਬੀ ਦੀ ਦਫ਼ਤਰ ਵਿੱਚੋਂ ਸੇਵਾਮੁਕਤੀ ਸੀ । ਤਿੰਨ ਗੱਡੀਆਂ ਪਹੁੰਚੀਆਂ । ਇੱਕ ਗੱਡੀ ਚ ਸਿਵਾਨ ਜਿ਼ਲ੍ਹੇ  ਕੂਲੇਕਟਰ , ਦੂਜੀ ਵਿੱਚ...
14/06/2024

ਝਾੜੂ ਲਗਾਉਣ ਵਾਲੀ ਬੀਬੀ ਦੀ ਦਫ਼ਤਰ ਵਿੱਚੋਂ ਸੇਵਾਮੁਕਤੀ ਸੀ । ਤਿੰਨ ਗੱਡੀਆਂ ਪਹੁੰਚੀਆਂ । ਇੱਕ ਗੱਡੀ ਚ ਸਿਵਾਨ ਜਿ਼ਲ੍ਹੇ ਕੂਲੇਕਟਰ , ਦੂਜੀ ਵਿੱਚ ਰੇਲਵੇ ਦਾ ਚੀਫ ਇੰਜੀਨੀਅਰ ਅਤੇ ਤੀਜੀ ਗੱਡੀ 'ਚ ਮੈਡੀਕਲ ਅਫਸਰ ।
ਲੋਕ ਹੈਰਾਨ ਰਹਿਗੇ ਕਿ ਇੱਕ ਸੇਵਾਦਾਰ ਬੀਬੀ ਦੀ ਸੇਵਾਮੁਕਤੀ ਅਤੇ ਐਡੇ ਵੱਡੇ ਅਫਸਰ ਆਏ ਨੇ , ਉਹਨਾ ਦੀ ਹੈਰਾਨੀ ਉਦੋਂ ਹੋਰ ਵੱਧਗੀ ਜਦੋਂ ਪਤਾ ਲੱਗਿਆ ਕਿ ਇਹ ਤਿੰਨੇ ਇਸ ਮਾਂ ਦੇ ਪੁੱਤ ਹਨ ।
ਮਾਂ ਨੇ ਆਪਣਾ ਕੰਮ ਇਸ ਲਈ ਨਹੀਂ ਛੱਡਿਆ ਕਿ ਇਸ ਨੌਕਰੀ ਦੀ ਵਜਾਅ ਨਾਲ ਉਹਦੇ ਪੁੱਤ ਵੱਡੇ ਅਫਸਰ ਬਣੇ ਹਨ । copy paste

ਇਸ ਫੋਟੋ ਵਿੱਚੋਂ ਡੱਡੂ ਲੱਭੋ
12/06/2024

ਇਸ ਫੋਟੋ ਵਿੱਚੋਂ ਡੱਡੂ ਲੱਭੋ

With Manjit Kaur – I just got recognised as one of their top fans! 🎉
07/06/2024

With Manjit Kaur – I just got recognised as one of their top fans! 🎉

ਸਾਰਾ ਦਿਨ ਘਰ ਦਾ ਕੰਮ ਕਾਰ ਕਰ ਕੇ ਥੱਕੀ ਟੁੱਟੀ ਸੁੱਖ ਨੇ ਸੋਚਿਆ ਸੀ ਕਿ ਅੱਜ ਜ਼ਲਦੀ ਸੌਂ ਜਾਵਾਂਗੀ। ਪਰ ਆਪਣੇ ਬੈੱਡ ਤੇ  ਇੱਧਰ ਉੱਧਰ ਪਾਸੇ ਵੱਟਦਿ...
02/06/2024

ਸਾਰਾ ਦਿਨ ਘਰ ਦਾ ਕੰਮ ਕਾਰ ਕਰ ਕੇ ਥੱਕੀ ਟੁੱਟੀ ਸੁੱਖ ਨੇ ਸੋਚਿਆ ਸੀ ਕਿ ਅੱਜ ਜ਼ਲਦੀ ਸੌਂ ਜਾਵਾਂਗੀ। ਪਰ ਆਪਣੇ ਬੈੱਡ ਤੇ ਇੱਧਰ ਉੱਧਰ ਪਾਸੇ ਵੱਟਦਿਆਂ ਤੇ ਸੌਣ ਦੀ ਕੋਸ਼ਿਸ਼ ਕਰਦਿਆਂ ਓਹਨੂੰ ਰਾਤ ਦੇ ਦੋ ਵੱਜ ਗਏ ਪਰ ਨੀਂਦ ਓਹਦੀਆਂ ਅੱਖਾਂ ਦੇ ਨੇੜੇ ਤੇੜੇ ਵੀ ਨਹੀਂ ਸੀ ਆ ਰਹੀ। ਆਪਣਿਆਂ ਹੀ ਖਿਆਲਾਂ ਵਿੱਚ ਖੋਈ ਤੇ ਆਪਣੇ ਦਿਲ ਵਿੱਚ ਚੱਲਦੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦਿਆਂ ਓਹ ਆਪਣੇ ਕਮਰੇ ਤੋਂ ਬਾਹਰ ਨਿੱਕਲ ਆਈ ਤੇ ਵਿਹੜੇ ਵਿੱਚ ਹੀ ਮੰਜੀ ਡਾਹ ਕੇ ਲੇਟ ਗਈ। ਮੰਜੀ ਤੇ ਪਈ ਇੱਕ ਟੱਕ ਆਸਮਾਨ ਵਿੱਚ ਦੇਖਦੀ ਹੋਈ ਓਹ ਆਪਣੇ ਨਾਲ ਹੀ ਗੱਲਾਂ ਕਰਦੀ ਸੋਚ ਰਹੀ ਸੀ ਕਿ "ਲੋਕ ਕਹਿੰਦੇ ਆ ਇਨਸਾਨ ਮਰਨ ਤੋਂ ਬਾਅਦ ਤਾਰਾ ਬਣ ਜਾਂਦੇ ਨੇ, ਪਰ ਹੁਣ ਮੰਮੀ ਇੰਨੇ ਤਾਰਿਆਂ ਚ ਮੈਂ ਤੁਹਾਨੂੰ ਕਿਵੇਂ ਲੱਭਾਂ? ਤੁਸੀਂ ਤਾਂ ਮੇਰੇ ਨਾਲ ਗੱਲ ਵੀ ਨਹੀਂ ਕਰਦੇ"। ਆਪਣੀ ਮਾਂ ਨੂੰ ਯਾਦ ਕਰਦਿਆਂ ਓਹ ਪਤਾ ਨਹੀਂ ਕਿਹੜੀ ਦੁਨੀਆਂ ਵਿੱਚ ਖੋ ਗਈ ਤੇ ਓਹਦੀਆਂ ਅੱਖਾਂ ਨਮ ਹੋ ਗਈਆਂ।

ਸੁੱਖ ਅਜੇ ਮਸਾਂ ਦੋ ਕੁ ਸਾਲਾਂ ਦੀ ਹੀ ਸੀ ਜਦ ਉਸਦੀ ਮੰਮੀ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਤੇ ਪਿਤਾ ਉਸ ਐਕਸੀਡੈਂਟ 'ਚੋਂ ਮੌਤ ਦੇ ਮੂੰਹੋਂ ਬੱਚਕੇ ਬਾਹਰ ਆਇਆ ਸੀ। ਸੁੱਖ ਦੀ ਪਰਵਰਿਸ਼ ਓਹਦੇ ਪਿਓ ਤੇ ਦਾਦੀ ਨੇ ਹੀ ਕੀਤੀ ਸੀ। ਉਸਦੀ ਮੰਮੀ ਦੇ ਫੌਤ ਹੋ ਜਾਣ ਤੋਂ ਬਾਅਦ ਓਹਦੇ ਡੈਡੀ ਦੇ ਰਿਸ਼ਤੇਦਾਰਾਂ ਨੇ ਉਸ ਤੇ ਕਾਫੀ ਦਬਾਅ ਪਾਇਆ ਸੀ ਕਿ ਵਿਆਹ ਕਰਵਾ ਲੈ, ਬਿਨਾਂ ਮਾਂ ਦੇ ਕੁੜੀ ਨੂੰ ਕਿਵੇਂ ਪਾਲੇਗਾ ਤੇ ਅਜੇ ਤੇਰੀ ਵੀ ਕੀ ਉਮਰ ਏ ਤੂੰ ਵੀ ਤਾਂ ਜਿੰਦਗੀ ਕੱਢਣੀ ਏ ਆਪਣੀ। ਪਰ ਸੁੱਖ ਦੇ ਬਾਪੂ ਨੇ ਸਾਫ਼ ਮਨਾ ਕਰ ਦਿੱਤਾ ਕਿ ਮੈਂ ਕੋਈ ਵਿਆਹ ਨਹੀਂ ਕਰਵਾਉਣਾ, ਮੈਂ ਤੇ ਮੇਰੀ ਮਾਂ ਨੇ ਆਪੇ ਪਾਲ਼ ਲੈਣਾ ਮੇਰੀ ਬੱਚੀ ਨੂੰ।
ਸੁੱਖ ਦਾ ਬਾਪੂ ਆਪਣੇ ਹੀ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਬਤੌਰ ਟੀਚਰ ਜੋਬ ਕਰਦਾ ਸੀ। ਸੁੱਖ ਦੇ ਪਿਓ ਤੇ ਦਾਦੀ ਨੇ ਓਹਨੂੰ ਬੜੇ ਲਾਡਾਂ ਨਾਲ ਪਾਲਿਆ ਸੀ। ਹੱਥ ਚੱਕਣਾ ਤੇ ਦੂਰ ਦੀ ਗੱਲ ਓਹਨਾਂ ਨੇ ਕਦੇ ਸੁੱਖ ਨੂੰ ਝਿੜਕਿਆ ਵੀ ਨਹੀਂ ਸੀ। ਸੁੱਖ ਦੇ ਇੱਕ ਕਹਿਣੇ ਤੇ ਹੀ ਉਸ ਦੀਆਂ ਸਾਰੀਆਂ ਖਵਾਇਸ਼ਾ ਪੂਰੀਆਂ ਹੁੰਦੀਆਂ ਸਨ। ਸੁੱਖ ਦੀ ਦਾਦੀ ਨੇ ਵੀ ਓਹਨੂੰ ਕਦੇ ਮਾਂ ਦੀ ਘਾਟ ਮਹਿਸੂਸ ਨਹੀਂ ਸੀ ਹੋਣ ਦਿੱਤੀ। ਹਰ ਵੇਲੇ ਓਹ ਸੁੱਖ ਨੂੰ ਆਪਣੇ ਨਾਲ ਹੀ ਰੱਖਦੀ ਸੀ। ਸੁੱਖ ਵੀ ਆਪਣੀ ਦਾਦੀ ਬਿਨਾਂ ਇੱਕ ਪੱਲ ਨਹੀਂ ਰਹਿੰਦੀ ਸੀ। ਦੋਵਾਂ ਦਾ ਹੀ ਇੱਕ ਦੂਜੇ ਬਿਨਾ ਮੰਨ ਨਹੀਂ ਸੀ ਲੱਗਦਾ। ਸੁੱਖ ਦੇ ਕਰਕੇ ਹੀ ਓਹਦੀ ਦਾਦੀ ਆਪਣੇ ਰਿਸ਼ਤੇਦਾਰਾਂ ਦੇ ਘੱਟ ਵੱਧ ਹੀ ਜਾਂਦੀ ਸੀ। ਅਗਰ ਜਾਂਦੀ ਵੀ ਸੀ ਤਾਂ ਸੁੱਖ ਓਹਦੇ ਨਾਲ ਹੀ ਹੁੰਦੀ ਸੀ।
ਸੁੱਖ ਆਪਣੀ ਉਮਰ ਦੀਆਂ ਕੁੜੀਆਂ ਨਾਲੋ ਥੋੜੀ ਵੱਖ ਸੀ, ਸ਼ਾਇਦ ਓਹਦੀ ਅੰਮੀ ਦੀ ਟਾਈਮ ਤੋਂ ਪਹਿਲਾ ਹੋਈ ਮੌਤ ਨੇ ਓਨੂੰ ਉਮਰੋਂ ਪਹਿਲਾ ਸਿਆਣਾ ਬਣਾ ਦਿੱਤਾ ਸੀ। ਸੂਰਤ ਤਾਂ ਓਹਨੂੰ ਰੱਬ ਨੇ ਸੋਹਣੀ ਬਖਸ਼ੀ ਹੀ ਸੀ ਪਰ ਓਹਦੀ ਸੀਰਤ ਦੇ ਵੀ ਸਾਰੇ ਕਾਇਲ ਸਨ। ਓਹ ਹਰ ਇੱਕ ਨਾਲ ਪਿਆਰ ਨਾਲ ਗੱਲ ਕਰਦੀ ਸੀ ਤੇ ਸਾਰਿਆਂ ਦੇ ਦੁੱਖ ਸੁੱਖ ਚ ਸ਼ਰੀਕ ਹੁੰਦੀ ਸੀ। ਓਹਦੇ ਕੋਲੋ ਕਿਸੇ ਦਾ ਦੁੱਖ ਦੇਖਿਆ ਨਹੀਂ ਸੀ ਜਾਂਦਾ, ਓਹਨੂੰ ਉਸ ਬੰਦੇ ਦੀ ਵੀ ਫ਼ਿਕਰ ਹੋ ਜਾਂਦੀ ਸੀ ਜੋ ਉਸ ਨੂੰ ਜਾਣਦਾ ਤੱਕ ਨਹੀਂ ਹੁੰਦਾ ਸੀ ਓਹਦਾ ਨੂਰ ਨਾਲ ਭਰਿਆ ਹੱਸਦਾ ਚਿਹਰਾ ਹਰ ਕਿਸੇ ਦਾ ਦਿਲ ਜਿੱਤ ਲੈਂਦਾ ਸੀ।
ਸੁੱਖ ਨੂੰ ਲਿਟਰੇਚਰ ਪੜ੍ਹਨ ਦਾ ਸ਼ੌਕ ਸੀ ਤੇ ਜਿਆਦਾਤਰ ਉਹ ਆਪਣਾ ਵੇਹਲਾ ਟਾਇਮ ਕਿਤਾਬਾ ਪੜ੍ਹਨ ਵਿੱਚ ਹੀ ਗੁਜ਼ਾਰਦੀ ਸੀ। ਕਿਤਾਬਾਂ ਪੜ੍ਹਨ ਦਾ ਸ਼ੌਕ ਓਹਨੂੰ ਆਪਣੇ ਪਾਪਾ ਤੋਂ ਹੀ ਪਿਆ ਸੀ। ਇੱਕ ਤਾਂ ਓਹਦੇ ਪਾਪਾ ਟੀਚਰ ਸੀ ਦੂਜਾ ਅਜੀਤ ਅਖਬਾਰ ਵਿੱਚ ਪੱਤਰਕਾਰ ਵੀ ਸਨ। ਆਏ ਦਿਨ ਓਹਨਾ ਦਾ ਕੋਈ ਨਾ ਕੋਈ ਆਰਟੀਕਲ ਜਾ ਕਵਿਤਾ ਅਖਬਾਰ ਵਿੱਚ ਛਪੀ ਰਹਿੰਦੀ ਸੀ। ਓਹਨਾ ਵੱਲ ਵੇਖ ਵੇਖ ਕੇ ਹੀ ਸੁੱਖ ਨੂੰ ਕਿਤਾਬਾਂ ਪੜ੍ਹਨ ਤੇ ਥੋੜਾ ਬਹੁਤਾ ਲਿਖਣ ਦਾ ਸ਼ੌਕ ਵੀ ਪੈ ਗਿਆ ਸੀ।
ਪੜ੍ਹਾਈ ਵਿੱਚ ਤਾਂ ਉਹ ਹੁਸ਼ਿਆਰ ਹੈ ਹੀ ਸੀ। ਉਸ ਤੋਂ ਇਲਾਵਾ ਖੇਡਾਂ ਵਿੱਚ ਵੀ ਚੰਗੀ ਸੀ।ਆਪਣੇ ਸਕੂਲ ਟਾਈਮ ਵੇਲ਼ੇ ਓਹ ਬੈਡਮਿੰਟਨ ਵਿੱਚ ਡਿਸਟ੍ਰਿਕਟ ਲੈਵਲ ਉੱਤੇ ਪਹਿਲੇ ਨੰਬਰ ਤੇ ਰਹੀ ਸੀ। ਬਾਰ੍ਹਮੀ ਤੱਕ ਦੀ ਪੜ੍ਹਾਈ ਤਾਂ ਸੁੱਖ ਨੇ ਆਪਣੇ ਪਿੰਡ ਵਾਲੇ ਸਕੂਲ ਤੋਂ ਹੀ ਕੀਤੀ ਸੀ ਤੇ 87% ਮਾਰਕਸ ਸਕੋਰ ਕੀਤੇ ਸੀ। ਬਾਅਦ ਵਿੱਚ ਸੁੱਖ ਨੇ ਪੋਲੀਟੈਕਨਿਕਲ ਕਾਲੇਜ ਹੁਸ਼ਿਆਰਪੁਰ ਤੋਂ ਆਰਟ ਐਂਡ ਕਰਾਫਟ ਦਾ ਦੋ ਸਾਲ ਦਾ ਡਿਪਲੋਮਾ ਕੀਤਾ ਸੀ, ਕਿਉਕਿ ਉਸਦਾ ਆਰਟ ਵਿੱਚ ਇੰਟਰਸਟ ਸੀ। ਉਸ ਦੀਆਂ ਬਣਾਈਆਂ ਤਸਵੀਰਾਂ ਮੂੰਹੋਂ ਬੋਲਦੀਆਂ ਸਨ ਤੇ ਓਹਦੀ ਕੈਲੀਗਰਾਫੀ ਵੇਖ਼ ਕੇ ਬੰਦੇ ਦੀ ਰੂਹ ਖੁਸ਼ ਹੁੰਦੀ ਸੀ।
ਡਿਪਲੋਮੇ ਤੋਂ ਬਾਅਦ ਵਿੱਚ ਜਦੋਂ ਉਸਦੇ ਪਾਪਾ ਨੇ ਓਹਨੂੰ ਪੁੱਛਿਆ ਕਿ ਅੱਗੇ ਤੇਰਾ ਕੀ ਕਰਨ ਦਾ ਇਰਾਦਾ ਏ ਤਾਂ ਸੁੱਖ ਨੇ ਕਿਹਾ "ਮੈਂ ਵੀ ਪਾਪਾ ਤੁਹਾਡੇ ਵਾਂਗੂ ਟੀਚਿੰਗ ਲਾਇਨ 'ਚ ਜਾਣਾ ਚਾਉਂਦੀ ਆ ਬਾਕੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀ ਵੇਖ ਲਓ"। ਅੱਗੋ ਓਹਦੇ ਪਾਪਾ ਨੇ ਕਿਹਾ "ਮੈਂ ਕੀ ਦੇਖਣਾ ਤੂੰ ਆਪਣਾ ਫੈਸਲਾ ਆਪ ਲਈ ਮੈਂ ਤੇਰੇ ਨਾਲ ਆ ਤੇ ਤੂੰ ਟੀਚਿੰਗ ਲਾਈਨ ਚ ਆਉਣਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਆ ਜਿਵੇਂ ਤੈਨੂੰ ਸਹੀ ਲੱਗਦਾ ਤੂੰ ਬੱਸ ਓਹੀ ਕਰ"।
ਸੁੱਖ ਨੇ ਬੀ ਏ ਕਰਨ ਦਾ ਮੰਨ ਬਣਾ ਲਿਆ ਸੀ। ਪਾਪਾ ਤੇ ਦਾਦੀ ਵੱਲੋਂ ਵੀ ਇਜਾਜ਼ਤ ਮਿਲ ਗਈ ਸੀ ਬੱਸ ਹੁਣ ਓਹਨੇ ਗੌਰਮੈਂਟ ਕਾਲੇਜ ਹੁਸ਼ਿਆਰਪੁਰ ਵਿੱਚ ਦਾਖਲਾ ਲੈਣਾ ਸੀ। ਓਹ ਬੱਸ ਇਹ ਸੋਚ ਕੇ ਥੋੜੀ ਜਿਹੀ ਨਰਵਸ ਸੀ ਕਿ ਨਵੀਂ ਜਗਾ ਤੇ ਨਵੇਂ ਲੋਕਾਂ ਚ ਘੁਲਣ ਮਿਲਣ ਚ ਓਹਨੂੰ ਪਤਾ ਨੀ ਕਿੰਨਾ ਕ ਟਾਈਮ ਲੱਗੇਗਾ। ਬੱਸ ਇਹਨਾ ਹੀ ਸੋਚਾਂ 'ਚ ਪਈ ਦੀ ਓਹਦੀ ਨੀਂਦ ਕਿੱਧਰੇ ਉੱਡ ਪੁੱਡ ਗਈ ਸੀ।

ਬਾਕੀ ਅਗਲੇ ਭਾਗ ਵਿੱਚ........

Copy paste

Address

Jalandhar
144629

Opening Hours

Monday 9am - 9pm
Tuesday 9am - 9pm
Wednesday 9am - 9pm
Thursday 9am - 9pm
Friday 9am - 9pm
Saturday 9am - 9pm
Sunday 9am - 9pm

Telephone

+919872595553

Website

Alerts

Be the first to know and let us send you an email when Yuv Raj Kang posts news and promotions. Your email address will not be used for any other purpose, and you can unsubscribe at any time.

Share