ਧੀਆਂ ਲਾਡਲੀਆਂ

ਧੀਆਂ ਲਾਡਲੀਆਂ Fan
Babbu Maan
Anmol Gagan Maan

Kyu ki mai v MaaN he a

14/06/2022
Sukhwinder Singh
20/04/2022

Sukhwinder Singh

08/04/2022

ਜਦੋ ਤੁਸੀਂ ਸਕੂਟਰ / ਮੋਟਰਸਾਈਕਲ
ਚਲਾਉਣਾ ਸਿੱਖੇ ਸੀ ਤਾਂ ਉਸ ਸਮੇਂ ਪੈਟਰੋਲ ਦਾ ਕੀ ਰੇਟ ਸੀ ?
ਤੁਹਾਨੂੰ ਜਰੂਰ ਯਾਦ ਹੋਵੇਗਾ
Meri vari 23 24 si tusi daso hun

06/04/2022

Apne apne birthday di date daso Dekh de kis di admin nal mildi a
12/5/1992

Karo comment

ਜਿਸ ਖੂਨ ਤੋਂ ਮਾਂ ਬੱਚੇ ਦਾ ਸਰੀਰ ਬਣਾਉਂਦੀ ਏ....ਭਲਾ ਓਹ ਗੰਦਾ ਕਿਵੇਂ ਹੋਇਆ ... ਸਾਡੇ ਸਮਾਜ ਨੂੰ   ਵਰਗੀਆਂ ਫਿਲਮਾਂ ਦੀ ਬਹੁਤ ਲੋੜ ਏ ....
05/04/2022

ਜਿਸ ਖੂਨ ਤੋਂ ਮਾਂ ਬੱਚੇ ਦਾ ਸਰੀਰ ਬਣਾਉਂਦੀ ਏ....ਭਲਾ ਓਹ ਗੰਦਾ ਕਿਵੇਂ ਹੋਇਆ ... ਸਾਡੇ ਸਮਾਜ ਨੂੰ ਵਰਗੀਆਂ ਫਿਲਮਾਂ ਦੀ ਬਹੁਤ ਲੋੜ ਏ ....

ਕਹਾਣੀ- ਛੋਟੀ ਬੇਬੇਘਰ ਚ ਵਿਆਹ ਜਿਹਾ ਮਾਹੌਲ ਸੀ, ਸਾਡੀ ਬੇਬੇ ਭੱਜ ਭੱਜ ਕੰਮ ਕਰ ਰਹੀ ਸੀ। ਅਸੀਂ ਤਿੰਨੋ ਭੈਣਾਂ ਬਾਕੀ ਜਵਾਕਾਂ ਨਾਲ ਖੇਡਣ ਚ ਮਸਤ ਹੋ...
05/04/2022

ਕਹਾਣੀ- ਛੋਟੀ ਬੇਬੇ

ਘਰ ਚ ਵਿਆਹ ਜਿਹਾ ਮਾਹੌਲ ਸੀ, ਸਾਡੀ ਬੇਬੇ ਭੱਜ ਭੱਜ ਕੰਮ ਕਰ ਰਹੀ ਸੀ। ਅਸੀਂ ਤਿੰਨੋ ਭੈਣਾਂ ਬਾਕੀ ਜਵਾਕਾਂ ਨਾਲ ਖੇਡਣ ਚ ਮਸਤ ਹੋਈਆਂ ਸੀ। ਮੈਂ ਬਾਰ੍ਹਾਂ ਕੁ ਵਰਿਆਂ ਦੀ ਸਾਰੀਆਂ ਚ ਵੱਡੀ, ਪਰ ਜਦ ਖੇਡਣ ਦੀ ਗੱਲ ਆਉਂਦੀ ਤਾਂ ਮੈਂ ਵੀ ਮਸਤ ਹੋ ਜਾਂਦੀ। ਘਰ ਚ ਵਿਆਹ ਸੀ, ਮਾਂ ਨੂੰ ਪੁੱਛ ਪੁੱਛ ਥੱਕ ਗਈ ਸੀ ਕਿ ਕਿਸਦਾ ਵਿਆਹ ਏ, ਪਰ ਮਾਂ ਨੇ ਕੁਝ ਨਾ ਦੱਸਿਆ। ਸਾਡੀਆਂ ਪੰਜੇ ਭੂਆ ਵੱਡੀਆਂ ਸਨ, ਤੇ ਵਿਆਹੀਆਂ ਹੋਈਆਂ ਸੀ, ਤੇ ਬਾਪੂ ਤੋਂ ਛੋਟਾ ਕੋਈ ਹੈ ਨਹੀਂ ਸੀ, ਫੇਰ ਕਿਹਦਾ ਵਿਆਹ। ਇਹ ਸੋਚਾਂ ਸੋਚ ਰਹੀ ਸੀ ਕਿ ਸਵਰਨੋ ਤਾਈ ਤੇ ਹਰਨਾਮੋ ਚਾਚੀ ਦੋਵੇਂ ਜਾਣੀਆਂ ਨੇ ਮੈਨੂੰ ਚਾਹ ਤੇ ਨਾਲ ਖੁਰਮੇ ਮੱਠੀਆਂ ਲੈਕੇ ਆਉਣ ਲਈ ਅਵਾਜ਼ ਮਾਰੀ। ਜਦੋਂ ਮੈਂ ਚਾਹ ਲੈਕੇ ਆਈ‌ ਤਾਂ ਸਵਰਨੋ ਤਾਈ ਨੇ ਇੱਕ ਦਮ ਕਹਿ‌ ਦਿੱਤਾ, "ਆਪਣੀ ਮਾਂ ਤੇ ਭੈਣਾਂ ਦੇ ਨਾਲ ਹੁਣ ਨਾਨਕੇ ਜਾਣ‌ ਦੀ ਤਿਆਰੀ ਕਰ ਲੈ ਕੁੜੀਏ.. ਐਥੇ ਨੀ ਹੁਣ ਰਹਿਣ ਦੇਣਾ ਕਿਸੇ ਨੇ ਥੋਨੂੰ.." ਪਹਿਲੀ ਗੱਲ ਸੁਣ ਕੇ ਜੋ ਨਾਨਕੇ ਜਾਣ ਦਾ ਚਾਅ ਚੜਿਆ ਸੀ ਉਹ ਦੂਜੀ ਗੱਲ ਸੁਣ ਕੇ ਉੱਤਰ ਗਿਆ। ਨਿਆਣੀ ਮੱਤ ਚ ਮੈਥੋਂ ਇਹ ਵੀ ਨਾ ਪੁੱਛ ਹੋਇਆ ਕਿ ਕਿਉਂ ਨੀ ਕਿਸੇ ਨੇ ਰਹਿਣ ਦੇਣਾ। ਜਦ ਉੱਥੋਂ ਜਾਣ ਲੱਗੀ ਤਾਂ ਜਾਂਦੇ ਜਾਂਦੇ ਹਰਨਾਮੋ ਚਾਚੀ ਦੀ ਗੱਲ ਕੰਨਾਂ ਚ ਪੈ ਗਈ, "ਇਹਨਾਂ ਦੀ ਮਾਂ ਨੇ ਆਪਣੇ ਆਪ ਸੌਕਣ ਸਹੇੜੀ ਐ... ਅਗਲੀ ਸ਼ਹਿਰ‌ ਦੀ ਰਹਿਣ‌ ਆਲੀ.. ਪੂਰੀ ਬਾਰਾਂ ਤਾਲੀ ਆ.. ਦੇਖੀਂ ਕਿਵੇਂ ਇਹਨਾਂ ਮਾਵਾਂ ਧੀਆਂ ਦਾ ਬਿਸਤਰਾ ਗੋਲ ਕਰਦੀ.."
ਸੌਕਣ, ਸ਼ਹਿਰਨ ਕੌਣ ਸੀ ਇਹ,‌ ਮੈਨੂੰ ਕੁਝ ਨਹੀਂ ਸੀ ਪਤਾ। ਕ‌ਈ‌ ਸਵਾਲ ਮੇਰੇ ਦਿਮਾਗ਼ ਚ ਘੁੰਮਣ ਲੱਗ ਗ‌ਏ। ਮੇਰੀ ਮਾਂ ‌ਜਿਹਨੂੰ ਮੈਂ ਹਮੇਸ਼ਾ ਬੇਬੇ ਹੀ ਆਖਿਆ ਸੀ, ਬਾਹਰਲੇ ਘਰੋਂ ਹਸਦੀ ਹੋਈ ਹੱਥਾਂ ਚ ਸੂਹੀ ਚੁੰਨੀ ਫੜੀ ਮੈਨੂੰ ਆਉਂਦੀ ਦਿਸੀ। ਮੈਂ ਭੱਜ ਕੇ ਬੇਬੇ ਕੋਲ ਗ‌ਈ‌ ਤੇ ਇੱਕੋ‌ ਸਵਾਲ ਪੁੱਛਿਆ, "ਬੇਬੇ ਸੌਕਣ ਕੀ ਹੁੰਦਾ ਤੇ ਕੌਣ‌ ਸ਼ਹਿਰਨ ਆ ਜਿਹਨੇ ਆਪਾਂ ਨੂੰ ਘਰੋਂ ਨਾਨਕੇ ਭੇਜ ਦੇਣਾ...???"

ਬੇਬੇ ਨੇ ਅੱਡੀਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ ਤੇ ਮੇਰੇ ਮੂੰਹ ਤੇ ਉਂਗਲ ਰੱਖ ਕੇ ਮੈਨੂੰ ਬਾਂਹ ਤੋਂ ਫੜਕੇ ਪੇਟੀਆਂ ਆਲੇ ਅੰਦਰ ਲੈ‌ ਗ‌ਈ। ਤੇ ਦਰਵਾਜ਼ਾ ਬੰਦ ਕਰਕੇ ਹੈਰਾਨੀ ਭਰੇ ਲਹਿਜੇ ਚ ਪੁੱਛਿਆ, "ਨੀ ਤੈਨੂੰ ਆਹ ਕੁਸ਼ ਕਿਹਨੇ ਕਿਹਾ... ਮੁੜਕੇ ਆਹ ਬੋਲ ਆਪਣੀ ਜ਼ਬਾਨ ਤੇ ਨਾ ਲੈਕੇ ਆਈ... ਸੜ ਜੇ ਚੰਦਰੀ ਜੀਭ ਜਿਹਨੇ ਉਹਨੂੰ ਸੌਕਣ ਕਿਹਾ..."

ਮੈਨੂੰ ਸਮਝ ਨਾ ਆਇਆ, ਮੈਂ ਫੇਰ ਤੋਂ ਮਾਸੂਮੀਅਤ ਨਾਲ ਪੁੱਛਿਆ, "ਪਰ ਬੇਬੇ ਉਹ ਹੈ ਕੌਣ..."

ਮਾਂ ਨੂੰ ਮੇਰੇ ਸਾਹਮਣੇ ਬੈਠ ਕੇ ਕਿਹਾ, "ਬਹੁਤ ਸੋਹਣੀ ਆ ਪੁੱਤ ਉਹ.. ਜਮਾਂ ਹੀ ਚੰਨ ਵਰਗੀ... ਤੇਰੀ ਛੋਟੀ ਬੇਬੇ ਆ ਉਹ..."

"ਪਰ ਉਹ ਹੈ‌ ਕਿੱਥੇ..??"

"ਆਉਗੀ ਪੁੱਤ ਉਹ.. ਤੇਰਾ‌ ਬਾਪੂ... ਤੇਰੀਆਂ ਭੂਆਂ.. ਸਭ ਲੈਕੇ ਆਉਣਗੇ ਉਹਨੂੰ.. ਕੱਲ ਸ਼ਾਮ ਨੂੰ ਉਹ ਆਪਣੇ ਕੋਲ ਹੋਊਗੀ..."

"ਪਰ ਉਹਨੂੰ ਆਪਾਂ ਲੈਕੇ ਕਿਉਂ ਆਉਣਾ, ਬੇਬੇ..?"

ਇਸ ਸਵਾਲ ਤੇ ਬੇਬੇ ਨੇ ਮੈਨੂੰ ਗਲਵੱਕੜੀ ਪਾ ਲਈ ਤੇ ਮੇਰੀਆਂ ਗੁੱਤਾਂ ਨੂੰ ਠੀਕ ਕਰਦੇ ਹੋਏ ਕਿਹਾ, "ਤੈਨੂੰ ਰੱਖੜੀ ਬੰਨ੍ਹਣ ਲਈ ਵੀਰਾ ਚਾਹੀਦਾ...???"

ਮੈਂ ਮੁੜਕੇ ਬੇਬੇ ਵੱਲ ਦੇਖਿਆ ਤੇ ਉਹਦੀਆਂ ਅੱਖਾਂ ਚ ਚਮਕਦੇ ਜੁਗਨੂੰ ਵੀ ਮੈਨੂੰ ਦਿਸੇ, ਫੇਰ ਮੈਂ ਵੀ ਹਾਂ ਚ ਗਰਦਨ ਹਿਲਾ ਦਿੱਤੀ।

ਬੇਬੇ ਨੇ ਇਹ ਕਹਿ ਕੇ ਕਮਰੇ ਦਾ ਦਰਵਾਜਾ ਖੋਲ੍ਹ ਦਿੱਤਾ, "ਤੇਰੀ ਛੋਟੀ ਬੇਬੇ ਹੀ‌ ਵੀਰਾ‌ ਲੈਕੇ ਆਉਗੀ..."

ਬੇਬੇ ਉੱਥੋਂ ਚਲੇ ਗਈ, ਪਰ ਮੈਂ ਹਾਲੇ ਵੀ ਸੋਚ ਰਹੀ ਸੀ ਕਿ ਛੋਟੀ ਬੇਬੇ ਵੀਰਾ ਕਿੱਥੋਂ ਲੈਕੇ ਆਉਗੀ। ਮੇਰੀਆਂ ਜਮਾਤਣਾਂ ਕੋਲ ਵੀ ਵੀਰੇ ਹੈਗੇ ਨੇ, ਪਰ ਸਭ ਦੀ ਇੱਕੋ ਬੇਬੇ ਆ, ਕਿਸੇ ਕੋਲ ਛੋਟੀ ਬੇਬੇ ਨੀ, ਫੇਰ ਵੀਰਾ ਲੈਕੇ ਆਉਣ ਲਈ ਸਾਨੂੰ ਹੀ ਛੋਟੀ ਬੇਬੇ ਕਿਉਂ ਚਾਹੀਦੀ ਆ, ਮੇਰੀ ਬੇਬੇ ਵੀਰਾ ਕਿਉਂ ਨੀ ਲਿਆ ਸਕਦੀ।

ਆਪਣੀਆਂ ਨਿੱਕੀਆਂ ਭੈਣਾਂ ਨੂੰ ਵੀ ਆਉਣ ਵਾਲੀ ਛੋਟੀ ਬੇਬੇ ਬਾਰੇ ਦੱਸਿਆ ਤੇ ਵੀਰੇ ਬਾਰੇ ਵੀ। ਉਹ ਬਹੁਤ ਖੁਸ਼ ਹੋਈਆਂ ਕਿ ਨਿੱਕਾ ਕਾਕਾ ਆਉਗਾ।

ਛੋਟੀ ਬੇਬੇ ਬਾਰੇ ਜਦੋਂ ਦਾ ਸੁਣਿਆ ਸੀ,‌ ਮੇਰਾ ਚਿੱਤ ਕਰਦਾ ਸੀ ਕਿ ਮੈਂ ਆਪ ਹੀ ਜਾ ਕੇ ਉਹਨੂੰ ਲੈ ਆਵਾਂ। ਪਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਸਨੂੰ ਕਿੱਥੋਂ ਲੈਕੇ ਆਉਣਾ। ਰਾਤ ਨੂੰ ਸੋਚਿਆ ਕਿ ਬੇਬੇ ਨੂੰ ਪੁੱਛ ਲਵਾਂ, ਪਰ ਬੇਬੇ ਹਾਲੇ ਵੀ ਕੰਮਾਂ ਚ ਰੁੱਝੀ ਹੋਈ ਸੀ, ਇਧਰ ਮੈਥੋਂ ਇੰਤਜ਼ਾਰ ਨਹੀਂ ਸੀ ਹੋ ਰਿਹਾ। ਅਗਲੀ ਸਵੇਰ ਬਰਾਤ ਜਾਣ ਵੇਲੇ ਮੈਂ ਬੇਬੇ ਨੂੰ ਪੁੱਛਿਆ ਕਿ ਬੇਬੇ ਮੈਂ ਵੀ ਜਾਵਾਂ ਛੋਟੀ ਬੇਬੇ ਨੂੰ ਲੈਣ, ਤਾਂ ਬੇਬੇ ਨੇ ਝਿੜਕ ਦਿੱਤਾ। ਮੈਂ ਉਦਾਸ ਹੋ ਗਈ। ਪਰ ਫੇਰ ਇਹ ਸੋਚ ਕੇ ਚਿੱਤ ਪਰਚਾ ਲਿਆ ਕਿ ਉਹਨੇ ਸ਼ਾਮ ਨੂੰ ਆ ਹੀ ਜਾਣਾ‌ ਹੈ।

ਅਖੀਰ ਸ਼ਾਮ ਵੀ ਆ ਗ‌ਈ। ਬਾਪੂ ਛੋਟੀ ਬੇਬੇ ਨੂੰ ਲੈਕੇ ਆਇਆ ਸੀ। ਸੋਨੇ ਰੰਗੇ ਦਬਕੇ ਨਾਲ ਕੱਢੀ ਹੋਈ ਲਾਲ ਚੁੰਨੀ ਦਾ ਲੰਮਾ ਸਾਰਾ ਘੁੰਢ ਕੱਢਕੇ ਬਾਪੂ ਦਾ ਲੜ ਫੜੀ ਬੂਹੇ ਤੇ ਖੜ੍ਹੀ ਸੀ। ਆਂਢ‌ ਗਵਾਂਢ ਦੀਆਂ ਕੁੜੀਆਂ ਬੁੜੀਆਂ ਸ਼ਗਨਾਂ ਦੇ ਗੀਤ ਗਾ ਰਹੀਆਂ ਸੀ। ਮੈਂ ਆਪਣੀਆਂ ਭੈਣਾਂ ਨਾਲ ਜੋਟੀ ਪਾਈ ਬੂਹੇ ਵੱਲ ਜਾ ਰਹੀ ਸੀ, ਕਿ ਦਾਦੀ ਨੇ ਬਾਹੋਂ ਫੜ ਧੂਹ ਕੇ ਪਾਸੇ ਕਰ ਦਿੱਤਾ, ਨਾਲ ਹੀ ਬੇਬੇ ਨੂੰ ਆਵਾਜ਼ ਮਾਰੀ, ਕਿ ਸਾਨੂੰ ਤਿੰਨਾਂ ਭੈਣਾਂ ਨੂੰ ਇੱਥੋਂ ਪਾਸੇ ਲੈ ਜਾਵੇ ਤੇ ਆਪ ਵੀ ਨਵੀਂ ਬੇਬੇ ਦੇ ਸਾਹਮਣੇ ਨਾ ਆਵੇ। ਦਾਦੀ ਨਹੀਂ ਸੀ ਚਾਹੁੰਦੀ ਕਿ ਤਿੰਨ ਪੱਥਰ ਤੇ ਉਹਨਾਂ ਦੀ ਜਾਈ ਇਸ ਖੁਸ਼ੀ ਦੇ ਮੌਕੇ ਤੇ ਕੋਈ ਬਦਸ਼ਗਨੀ ਕਰੇ।

ਭਾਵੇਂ ਅਜਿਹਾ ਕ‌ਈ ਵਾਰ ਹੋਇਆ ਸੀ ਕਿ ਦਾਦੀ ਨੇ ਸਾਨੂੰ ਤੇ ਸਾਡੀ ਬੇਬੇ ਨੂੰ ਬਦਸ਼ਗਨੀਆਂ ਕਰਾਰ ਦਿੱਤਾ ਹੋਵੇ, ਪਰ ਅੱਜ ਜਦੋਂ ਹੋਇਆ ਸੀ ਉਸਨੇ ਮੇਰਾ ਮਨ ਨਵੀਂ ਬੇਬੇ ਲ‌ਈ ਕੁੜੱਤਣ ਨਾਲ ਭਰ ਦਿੱਤਾ ਸੀ। ਫੇਰ‌ ਸਵਰਨੋ ਤਾਈ ਤੇ ਹਰਨਾਮੋ ਚਾਚੀ ਦੀਆਂ ਗੱਲਾਂ ਵੀ ਯਾਦ ਆ ਗ‌ਈਆਂ, ਦਿਲ ਨੂੰ ਹੌਲ ਜਿਹੇ ਪੈਣ‌ ਲੱਗ ਗ‌ਏ,‌ ਖ਼ਬਰੇ ਕਿਤੇ ਸੱਚਮੁੱਚ ਹੀ ਇਹ ਛੋਟੀ ਬੇਬੇ ਸਾਨੂੰ ਹਮੇਸ਼ਾ ਲਈ ਨਾਨਕੇ ਨਾ‌ ਭੇਜ ਦੇਵੇ। ਮੈਨੂੰ ਅਲੱਗ ਹੀ ਚਿੰਤਾ ਸਤਾਉਣ ਲੱਗ ਗਈ। ਪਰ ਮੇਰੀ ਬੇਬੇ, ਉਹਨੂੰ ਤਾਂ ਜਿਵੇਂ ਚਾਅ ਚੜੇ ਪ‌ਏ ਸੀ, ਇੰਝ ਦਾ ਚਾਅ ਤਾਂ ਉਹਨੂੰ ਉਦੋਂ ਹੀ ਚੜਦਾ ਹੁੰਦਾ ਸੀ ਜਦੋਂ ਨਾਨਕੇ ਪਿੰਡੋਂ ਕੋਈ ਆਉਂਦਾ ਹੁੰਦਾ ਸੀ।

ਵਿਆਹ ਤੋਂ ਦੋ ਦਿਨ ਮਗਰੋਂ ਮੈਂ ਛੋਟੀ ਬੇਬੇ ਦਾ ਚਿਹਰਾ ਦੇਖਿਆ। ਕਮਰੇ ਦੀ ਬਾਰੀ ਕੋਲ ਬੈਠੀ, ਹੱਥ ਚ ਨਿੱਕਾ ਜਿਹਾ ਸ਼ੀਸ਼ਾ ਫੜੀ, ਮੱਥੇ ਤੇ ਬਿੰਦੀ ਲਾ ਰਹੀ ਸੀ। ਤੇ ਮੈਂ ਚੌਂਕੇ ਦੇ ਓਟੀਏ ਕੋਲ ਖੜੀ ਉਸਨੂੰ ਦੇਖ ਰਹੀ ਸਾਂ। ਮਾਂ ਦੇ ਕਹੇ ਬੋਲ ਜਮਾਂ ਸੱਚ ਲੱਗੇ, ਸੱਚਮੁੱਚ ਚੰਨ ਵਰਗੀ ਸੀ, ਗੋਲ ਜਿਹਾ ਚੇਹਰਾ, ਮੋਟੀਆਂ ਅੱਖਾਂ ਤੇ ਪਤਾਸੇ ਜਿਹੇ ਬੁੱਲ, ਉਹਨੂੰ ਦੇਖਕੇ ਇੱਕ ਵਾਰ ਤਾਂ ਦਿਲ ਵਿਚਲੀ ਸਾਰੀ ਕੁੜੱਤਣ ਭੁੱਲ ਗ‌ਈ। ਮੈਂ ਉਹਨੂੰ ਨੀਝ ਲਾ ਕੇ ਦੇਖ ਰਹੀ ਸਾਂ,‌ ਤੇ ਉਹਨੇ ਸ਼ੀਸ਼ਾ ਪਾਸੇ ਕਰਕੇ ਮੇਰੇ ਵੱਲ ਦੇਖਿਆ ਤੇ ਹੱਥ ਨਾਲ ਇਸ਼ਾਰਾ ਕਰਕੇ ਮੈਨੂੰ ਬੁਲਾ ਲਿਆ। ਮੈਂ ਹੌਲੀ ਹੌਲੀ ਡਰਦੀ ਹੋਈ ਉਹਦੇ ਕੋਲ ਕਮਰੇ ਚ ਚਲੀ ਗਈ, ਪਰ ਬੂਹੇ ਤੋਂ ਅੰਦਰ ਜਾਣ ਦਾ ਹਿਆ ਨਾ ਪਿਆ, ਫੇਰ ਉਹਨੇ ਹੀ ਇਹ ਕਹਿੰਦੇ ਹੋਏ ਬਾਂਹ ਤੋਂ ਫੜਕੇ ਅੰਦਰ ਬੁਲਾ ਲਿਆ, "ਪੁੱਤ ਮੈਥੋਂ ਕਿਉਂ ਸੰਗਦੀ ਆ.. ਮੈਂ ਤਾਂ ਤੇਰੀ ਬੇਬੇ ਆ..."
ਦੰਦਾਂ ਚ ਨਹੁੰ ਚੱਬਦੀ ਨੇ ਮੈਂ ਵੀ ਅਣਭੋਲ ਜਿਹੀ ਨੇ ਕਹਿ ਦਿੱਤਾ, "ਪਰ ਮੇਰੀ ਬੇਬੇ ਤਾਂ ਕੋਈ ਹੋਰ ਆ.."

ਉਸਨੇ ਮੈਨੂੰ ਆਪਣੇ ਕੋਲ ਪਲੰਘ ਤੇ ਬਿਠਾਉਂਦਿਆਂ ਕਿਹਾ, "ਹਾਂ.. ਪਰ ਮੈਂ ਤੇਰੀ ਛੋਟੀ ਬੇਬੇ ਆ.. ਤੇ ਉਹ ਵੱਡੀ.."

ਮੈਥੋਂ ਰਿਹਾ ਨਾ ਗਿਆ, ਅਖੀਰ ਮੈਂ ਉਹ ਸਵਾਲ ਵੀ ਪੁੱਛ ਹੀ ਲਿਆ ਜੋ ‌ਮੈਨੂੰ ਕ‌ਈ ਦਿਨ ਤੋਂ ਤੰਗ ਕਰ ਰਿਹਾ ਸੀ, "ਸਭ ਕੋਲ ਇੱਕੋ ਬੇਬੇ ਹੁੰਦੀ ਆ.. ਫੇਰ ਸਾਡੇ ਕੋਲ ਦੋ ਬੇਬੇਆਂ‌ ਕਿਉਂ....???"

ਉਹ ਥੋੜਾ ਜਿਹਾ ਮੁਸਕਰਾਈ ਤੇ ਫੇਰ ਮੇਰੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ, "ਕਿਉਂਕਿ ਤੁਸੀਂ ਭਾਗਾਂ ਵਾਲੀਆਂ ਹੋ... ਥੋਨੂੰ ਦੋ ਦੋ ਬੇਬੇਆਂ ਦਾ ਬੇਸ਼ੁਮਾਰ ਪਿਆਰ ਮਿਲਣਾ ਏ..."

ਜਦੋਂ ਉਹਨੇ ਇਹ ਲਫਜ਼ ਕਹੇ ਕਿ ਅਸੀਂ ਭਾਗਾਂ ਵਾਲੀਆਂ ਹਾਂ, ਤਾਂ ਉਹ ਮੈਨੂੰ ਸੱਚਮੁੱਚ ਦੀ ਕੋਈ ਪਰੀ ਜਾਪੀ, ਸਾਡੀ ਆਪਣੀ ਬੇਬੇ ਤੋਂ ਬਾਅਦ ਇੱਕ ਇਹੋ ਸੀ ਜਿਸਨੇ ਭਾਗਾਂ ਵਾਲੀਆਂ ਕਿਹਾ ਸੀ, ਨਹੀਂ ਤਾਂ ਪੱਥਰ, ਮਨਹੂਸ, ਮਾੜੀ ਕਿਸਮਤ ਵਾਲੀਆਂ, ਪੁੱਠੇ ਪੈਰਾਂ ਵਾਲੀਆਂ, ਇਹੋ ਸ਼ਬਦ ਸੁਣੇ ਸਨ ਹਰ ਕਿਸੇ ਤੋਂ।

ਹੌਲੀ ਹੌਲੀ ਸਮਾਂ ਬੀਤਣ ਲੱਗਿਆ। ਸਮੇਂ ਨਾਲ ਛੋਟੀ ਬੇਬੇ ਨਾਲ ਇੰਝ ਮੋਹ ਪੈ ਗਿਆ ਜਿਵੇਂ ਉਹੀ ਜਨਮ ਦੇਣ ਵਾਲੀ ਮਾਂ ਹੋਵੇ। ਪੇਕੇ ਜਾਂਦੀ ਤਾਂ ਹਰ ਵਾਰ ਸਾਡੇ ਤਿੰਨਾਂ ਲ‌ਈ ਕੁਝ ਨਾ ਕੁਝ ਜ਼ਰੂਰ ਲੈਕੇ ਆਉਂਦੀ। ਦਾਦੀ ਕ‌ਈ ਵਾਰ ਉਸਨੂੰ ਗੁੱਸੇ ਹੁੰਦੀ ਕਿ ਇਹਨਾਂ ਪੱਥਰਾਂ ਨੂੰ ਕਿਉਂ ਪੂਜੀ ਜਾਨੀ ਐਂ, ਤਾਂ ਉਹ ਜਵਾਬ ਦਿੰਦੀ, "ਹਾਏ! ਬੀਬੀ ਕੀ ਕਹਿ ਰਹੇ ਹੋ... ਇਹਨਾਂ ਦੇ ਭਾਗਾਂ ਦਾ ਹੀ ਤਾਂ ਆਪਾਂ ਖਾਂਦੇ ਹਾਂ... ਨਾਲੇ ਇੱਥੇ ਹੀ ਨੇ ਇਹਨਾਂ ਦੀਆਂ ਮੌਜ ਬਹਾਰਾਂ.. ਅਸੀਂ ਨੀ ਲਾਡ ਲਡਾਉਣੇ ਤਾਂ ਹੋਰ ਕੌਣ ਲਡਾਉ...." ਦਾਦੀ ਅੱਗੋਂ ਚੁੱਪ ਕਰ ਰਹਿੰਦੀ।

ਪਿੰਡ ਦਾ ਸਕੂਲ ਅੱਠਵੀਂ ਤੱਕ ਹੀ ਸੀ,‌ ਤੇ ਮੇਰਾ ਮਨ ਅੱਗੇ ਪੜ੍ਹਨ ਦਾ ਸੀ। ਛੋਟੀ ਬੇਬੇ ਨੇ ਸਾਰਾ ਘਰ ਸਿਰ ਤੇ ਚੁੱਕ ਲਿਆ। ਦਾਦੀ ਤੋਂ ਗਾਲਾਂ ਖਾਧੀਆਂ, ਇੱਥੇ ਤੱਕ ਕਿ ਬਾਪੂ ਨੇ ਉਹਨੂੰ ਪੇਕੇ ਭੇਜ ਦੇਣ ਦੀ‌ ਧਮਕੀ ਵੀ ਦੇ ਦਿੱਤੀ, ਪਰ ਮੈਨੂੰ ਉਹ ਦੋ‌ ਪਿੰਡ ਛੱਡ ਕੇ ਹਾਈ ਸਕੂਲ ਵਿੱਚ ਭੇਜ ਕੇ ਹੀ ਮੰਨੀ। ਜੋ ‌ਕੰਮ ਕੋਈ ਨਾ ਕਰ ਸਕਿਆ ਉਹ ਮੇਰੀ ਛੋਟੀ ਬੇਬੇ ਨੇ ਕਰ ਦਿਖਾਇਆ।

ਦਾਦੀ ਦੇ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਮਗਰੋਂ ਉਸਨੇ ਮੇਰੀ ਬੇਬੇ ਨੂੰ ਹੀ ਦਾਦੀ ‌ਦੀ ਥਾਂ ਦੇ ਦਿੱਤੀ। ਉਹ ਵੀ ਬੇਬੇ ਨੂੰ ਬੇਬੇ ਹੀ ਆਖਦੀ। ਬਾਪੂ ਦੀ ਗੈਰ ਮੌਜੂਦਗੀ ਚ ਕਦੇ ਕੋਈ ਆਂਢੀ ਗੁਆਂਢੀ ਕੋਈ ਚੀਜ਼ ਮੰਗਣ‌ ਆਉਂਦਾ ਤਾਂ ਝੱਟ ਆਖ ਦਿੰਦੀ, "ਬੇਬੇ ਨੂੰ ਪੁੱਛ ਲਵੋ.. ਮੈਨੂੰ ਤਾਂ ਪਤਾ ਨਹੀਂ..."

ਆਪਣੇ ਪੇਕੇ ਰਹਿ ਕੇ ਆਉਣਾ ਹੁੰਦਾ ਤਾਂ ਬੇਬੇ ਨੂੰ ਹੀ ਪੁੱਛਦੀ, "ਕਿੰਨੇ ਦਿਨ ਲਾ ਆਵਾਂ.."
ਬੇਬੇ ਬਾਪੂ ਕੱਠੇ ਬੈਠੇ ਹੁੰਦੇ ਤਾਂ ਕਦੇ ਉਹਨਾਂ ਦੇ ਵਿਚਾਲੇ ਜਾ ਕੇ ਨਾ ਬੈਠਦੀ, ਪਤਾ ਨਹੀਂ ਕਿਹੋ ਜਿਹਾ ਸਿਦਕ ਸੀ, ਕਦੇ ਲੱਗਿਆ ਹੀ ਨਹੀਂ ਕਿ ਦੋਵਾਂ ਦਾ‌ ਆਪਸ ਚ ਸੌਕਣਾਂ ਵਾਲਾ ਰਿਸ਼ਤਾ ਸੀ।

ਮੈਂ ਜਦੋਂ ਵਿਆਹੀ ਗਈ ਤਾਂ ਛੋਟੀ ਬੇਬੇ ਦੋ ਦਿਨ ਬਿਮਾਰ ਮੰਜੇ ਤੇ ਪ‌ਈ‌ ਰਹੀ। ਆਪਣੇ ਪੁੱਤਰਾਂ‌ ਨਾਲੋਂ ਵੱਧਕੇ ਮੇਰਾ‌ ਮੋਹ ਕਰਦੀ‌ ਸੀ। ਮੇਰੀ ਬੇਬੇ ਜਹਾਨੋਂ ਤੁਰ ਗ‌ਈ, ਮੈਂ ਬਹੁਤ ਪਿੱਟੀ ਰੋਈ ਪਰ ਪੇਕਾ ‌ਘਰ ਬਿਗਾਨਾ ਨਾ ਹੋਇਆ। ਉੱਥੇ ਛੋਟੀ ਬੇਬੂ ਜੁ ਸੀ‌ ਹਾਲੇ ਲਾਡ ਲਡਾਉਣ ਵਾਲੀ। ਹੌਲੀ ਹੌਲੀ ਭੈਣਾਂ ਵਿਆਹੀਆਂ ਗਈਆਂ ਤੇ ਦੋਵੇਂ ਨਿੱਕੇ ਵੀਰ ਵੀ ਪਰਿਵਾਰਾਂ ਵਾਲੇ ਹੋ ਗਏ। ਇੱਕ ਦਿਨ ਮੈਨੂੰ ਪਿੰਡੋਂ ਸੁਨੇਹਾ ਭੇਜਕੇ ਜਲਦੀ ਤੋਂ ਜਲਦੀ ਘਰ ਪਹੁੰਚਣ ਲਈ ਬੁਲਾਇਆ ਗਿਆ। ਦਿਲ ਨੂੰ ਧੁੜਕੂ ਜਿਹਾ ਲੱਗ ਗਿਆ। ਸਾਰੇ ਰਾਹ ਅਰਦਾਸਾਂ ਕਰਦੀ ਆਈ ਕਿ ਹੇ ਵਾਹਿਗੁਰੂ ਮੇਰੀ ਛੋਟੀ ਬੇਬੇ ਨੂੰ ਕੁਝ ਨਾ ਹੋਵੇ, ਭਾਵੇਂ ਮੇਰੀ ਵੀ ਉਮਰ ਉਹਨੂੰ ਲੱਗ ਜਾਵੇ।

ਪਿੰਡ ਪਹੁੰਚੀ ਤਾਂ ਘਰ ਦਾ ਮਾਹੌਲ ਕੁਝ ਹੋਰ ਹੀ ਸੀ। ਘਰ ਦੇ ਵਿਚਕਾਰ ਕੰਧ ਹੋ ਰਹੀ ਸੀ, ਤੇ ਛੋਟੀ ਬੇਬੇ ਵਿਹੜੇ ਦੀ ਇੱਕ ਨੁੱਕਰੇ ਬੈਠੀ ਹੰਝੂ ਵਹਾ ਰਹੀ ਸੀ। ਛੋਟੀ ਬੇਬੇ ਦੀਆਂ ਅੱਖਾਂ ਚ ਹੰਝੂ ਦੇਖਕੇ ਮੇਰਾ ਕਲੇਜਾ ਵਲੂੰਧਰਿਆ ਗਿਆ। ਪਤਾ ਨਹੀਂ ਐਨਾ ਰੋਹ ਕਿੱਥੋਂ ਆ ਗਿਆ ਕਿ ਉੱਠ ਕੇ ਉਸਾਰੀ ਜਾ ਰਹੀ ਕੰਧ ਢਹਿ ਢੇਰੀ ਕਰ ਦਿੱਤੀ, ਨਾਲੇ ਐਲਾਨ ਕਰ ਦਿੱਤਾ, "ਜਦ ਤੱਕ ਮੇਰੀ ਬੇਬੇ ‌ਬੈਠੀ ਆ..ਇਸ ਘਰ ਚ ਕੋਈ ਕੰਧ ਨਹੀਂ ਉਸਾਰੂ.. ਬੇਬੇ ਮਗਰੋਂ ਬੇਸ਼ੱਕ ‌ਦੀ‌ ਜੋ‌ ਮਰਜ਼ੀ ਕਰਿਉ..."

ਨਿੱਕਾ ਵਾਲਾ ਵੀਰ ਤਿੜਫਿੜ ਕਰਨ ਲੱਗਿਆ‌ ਤਾਂ ਧੂਹ ਕੇ ਉਹਨੂੰ ਥੱਲੇ ਸੁੱਟ ਲਿਆ, ਉਹਦੀ ਛਾਤੀ ਤੇ ਗੋਡਾ ਧਰੀ ਬੈਠੀ ਸਾਂ, ਤੇ ਉਹ ਮੇਰੇ ਤਰਲੇ ਕਰ ਰਿਹਾ ਸੀ। ਉਹਨੂੰ ਛੱਡਣ ਤੋਂ ਪਹਿਲਾਂ ਮੈਂ ਸਭ ਦੀਆਂ ਅੱਖਾਂ ਚ ਅੱਖਾਂ ਪਾ ਕੇ ਪੁੱਛਿਆ,"ਹੋਣਾ ਕਿਸੇ ਨੇ ਅੱਡ..?" ਕੋਈ ਸਹਿਮਤ ਸੀ ਚਾਹੇ ਨਹੀਂ, ਪਰ ਕਿਸੇ ਦੀ ਹਿੰਮਤ ਨਾ ਪਈ ਕਿ ਕੋਈ ਜਵਾਬ ਦੇ ਦਿੰਦਾ। ਸਭ ਨੱਸ ਕੇ ਆਪੋ-ਆਪਣੇ
ਕਮਰਿਆਂ ਚ ਵੜ ਗਏ। ਜਿੱਥੇ ਮੈਨੂੰ ਉਹਨਾਂ ਤੇ ਗੁੱਸਾ ਆਇਆ ਤੇ ਬੇਬੇ ਦੀ ਵਿਚਾਰਗੀ ਤੇ ਤਰਸ ਵੀ ਆਇਆ। ਮੇਰੀ ਨਿੱਕੀ ਭੈਣ ਦਾ ਵਿਆਹ ਉਸਦੀ ਪਸੰਦ ਦੇ ਮੁੰਡੇ ਨਾਲ ਛੋਟੀ ਬੇਬੇ ਨੇ ਸਾਰੇ ਟੱਬਰ ਨਾਲ ਆਢਾ ਲੈਕੇ ਕਰਵਾਇਆ ਸੀ। ਛੇ ਮਹੀਨੇ ਬਾਪੂ ਬੇਬੇ ਨੂੰ ਪੇਕਿਆਂ ਤੋਂ ਘਰ ਨਹੀਂ ਸੀ ਲੈਕੇ ਆਇਆ, ਪਰ ਬੇਬੇ ਵੀ ਜਿੱਦ ਤੇ ਅੜੀ ਰਹੀ ਸੀ ਕਿ ਵਿਆਹ ਤਾਂ ਕੁੜੀ ਦੀ ਪਸੰਦ ਨਾਲ ਹੀ ਹੋਉ। ਜੋ‌ ਸਾਡੇ ਲਈ ਸਾਰੇ ਖ਼ਾਨਦਾਨ ਨਾਲ ਮੁੱਢ ਵਿੱਢ ਲੈਂਦੀ ਸੀ, ਉਹ ਆਪਣੇ ਜੰਮਿਆ ਹੱਥੋਂ ਰੋਣ ਲੱਈ ਮਜਬੂਰ ਹੋ ਗ‌ਈ ਸੀ।

ਆਉਣ ਵੇਲੇ ਬੇਬੇ ਨੇ ਮੈਨੂੰ ਬਹੁਤ ਸਾਰਾ ਪਿਆਰ ਦਿੱਤਾ, ਤੇ ਨਿੱਕਿਆਂ ਨੂੰ ਵੀ ਕਹਿ ਦਿੱਤਾ ਕਿ ਜੇ ਹੁਣ ਕਦੇ ਅੱਡ ਹੋਣ ਦੀ ਗੱਲ ਕੀਤੀ ਤਾਂ ਥੋਡੀ ਵੱਡੀ ਭੈਣ ਤੋਂ ਹੀ ਛਿੱਤਰ ਪਵਾਊਂ।

ਮੈਨੂੰ ਨਹੀਂ ਸੀ ਪਤਾ ਕਿ ਉਹ ਪਿਆਰ ਤੇ ਉਹ ਮੁਲਾਕਾਤ ਆਖਰੀ ਸੀ। ਦੋ ਹੀ ਦਿਨ ਪਹਿਲਾਂ ਜਾ ਕੇ ਆਈ ਸਾਂ। ਤੜਕੇ ਤੜਕੇ ਸੁਨੇਹਾ ਮਿਲ ਗਿਆ, ਕਿ ਪਤਾ ਨਹੀਂ ਕੀ ਹੋਇਆ ਬੇਬੇ ਨੂੰ, ਨਾ ਕੁਝ ਖਾ ਰਹੀ ਏ ਰਾਤ ਤੋਂ, ਬੱਸ ਤੇਰਾ ਹੀ ਨਾਮ ਲੈ ਰਹੀ ਹੈ। ਮੈਂ ਘਰ ਪਹੁੰਚ ਕੇ ਬੇਬੇ ਦਾ ਹੱਥ ਆਪਣੇ ਹੱਥਾਂ ਚ ਲਿਆ ਤੇ ਗੰਗਾ ਜਲ ਮੂੰਹ ਚ ਹੀ ਪਾਇਆ ਸੀ ਕਿ ਬੇਬੇ ਸਦਾ ਲਈ ਚੁੱਪ ਹੋ ਗਈ। ਉਸ ਦਿਨ ਮੈਨੂੰ ਅਹਿਸਾਸ ਹੋਇਆ ਸੀ ਕਿ ਮਾਵਾਂ ਬਗੈਰ ਪੇਕੇ ਜਾਣ ਦਾ ਮਨ ਕਿਉਂ ਨਹੀਂ ਕਰਦਾ। ਹਰ ਥਾਂ, ਹਰ ਕਮਰਾ, ਹਰ ਕੰਧ, ਬੱਸ‌ ਸਭ‌ ਪਾਸਿਓਂ ਬੇਬੇ ਦਾ ਹੀ ਅਹਿਸਾਸ ਹੋ ਰਿਹਾ ਸੀ। ਕਦੇ ਲੱਗਦਾ ਕਿ ਚਹਿਲਕਦਮੀ ਕਰਦੀ ਹੋਈ ਹੁਣੇ ਬਾਹਰਲੇ ਘਰੋਂ ਆ ਜਾਊ। ਕਦੇ ਲੱਗਦਾ ਹੁਣੇ ਮੈਨੂੰ ਫੜਕੇ ਪੇਟੀਆਂ ਵਾਲੇ ਲੈ ਜਾਊ ਤੇ ਹੌਲੀ-ਹੌਲੀ ਸਭ ਤੋਂ ਚੋਰੀ ਮੈਨੂੰ ਦੇਸੀ ਘਿਓ ਦੀ ਪੰਜੀਰੀ ਵਾਲਾ ਡੱਬਾ ਫੜਾ ਦਉ, ਨਾਲੇ ਕਹੂ, "ਇਹਨਾਂ ਸਾਰੀਆਂ ਇੱਲਾਂ ਤੋਂ ਬਚਾ ਕੇ ਬੱਸ ਤੇਰੇ ਲਈ ਲੁਕੋ ਕੇ ਰੱਖੀ ਆ..."

ਭੋਗ ਮਗਰੋਂ ਜਾਣ ਲੱਗਿਆਂ ਛੋਟੀਆਂ ਭਰਜਾਈਆਂ ਨੇ ਬੇਬੇ ਦਾ ਚਾਂਦੀ ਦਾ ਛੱਲਾ ਮੇਰੇ ਹੱਥ ਤੇ ਧਰ ਦਿੱਤਾ ਤੇ ਕਿਹਾ, "ਤੁਹਾਡੇ ਕੋਲ ਤਾਂ ਰੱਬ ਦਾ ਦਿੱਤਾ ਸਭ ਕੁਝ ਆ ਭੈਣਜੀ, ਤੇ ਸੁੱਖ ਨਾਲ ਧੀਆਂ ਪੁੱਤ ਵੀ ਵਿਆਹ ਲ‌ਏ ਤੁਸੀਂ.. ਸਾਡੇ ਤੇ ਹਾਲੇ ਸਾਰੀ ਕਬੀਲਦਾਰੀ ਪ‌ਈ‌ ਆ... ਤੁਸੀਂ ਇਹ ਛੱਲਾ ਰੱਖ ਲਵੋ.."

ਉਹਨਾਂ ਕਮਲੀਆਂ ਨੂੰ ਇਹ ਨਹੀਂ ਸੀ ਪਤਾ ਕਿ ਬੇਬੇ ਦਾ ਇਹ ਚਾਂਦੀ ਦਾ ਛੱਲਾ ਮੇਰੇ ਲਈ ਕਿਸੇ ਵੀ ਹੀਰੇ ਤੋਂ ਕਿਤੇ ਵੱਧ ਕੀਮਤੀ ਹੈ। ਜਦ ਵੀ ਪੇਕੇ ਜਾ ਕੇ ਬੇਬੇ ਦੀ ਬੁੱਕਲ ਚ ਸਿਰ ਧਰ ਸੌਣ ਦਾ ਮਨ ਕਰਦਾ ਤਾਂ ਛੱਲੇ ਨੂੰ ਮੁੱਠੀ ਚ ਘੁੱਟ ਲੈਂਦੀ‌ ਹਾਂ, ਉਦੋਂ ਇੰਝ ਲੱਗਦਾ ਜਿਵੇਂ ਬੇਬੇ ਨੇ ਮੇਰਾ‌ ਹੱਥ ਫੜ ਲਿਆ ਹੋਵੇ। ਸਾਲ ਦਰ ਸਾਲ ਬੀਤਦੇ ਹੋਏ, ਬਾਰਾਂ ਸਾਲ ਹੋ ਗਏ ਛੋਟੀ ਬੇਬੇ ਨੂੰ ਗ‌ਈ ਨੂੰ, ਪਰ ਦਿਲ ਚੋਂ ਬੇਬੇ ਕਦੇ ਨੀਂ ਨਿਕਲਦੀ। ਹਰ ਗੱਲ ਬੇਬੇ ਤੋਂ ਸ਼ੁਰੂ ਹੋ ਕੇ ਬੇਬੇ ਤੇ ਹੀ ਖਤਮ ਹੋ ਜਾਂਦੀ ਹੈ। ਉਂਝ ਸਾਡੀਆਂ ਦੋ ਬੇਬੇਆਂ ਸਨ, ਪਰ ਹੁਣ ਜ਼ਿਹਨ ਚ ਸਿਰਫ ਇੱਕ ਬੇਬੇ ਰਹਿ ਗਈ ਸੀ, ਮੇਰੀ ਛੋਟੀ ਬੇਬੇ।

02/04/2022

ਚੰਡੀਗੜ ਦੇ ਹਰੇਕ ਪਾਰਕ ਚ ਤਾਜਮਹਿਲ ਬਣ ਸਕਦਾ
ਇੰਨਾ ਪਿਆਰ ਕਰਦੇ ਲੋਕੀ ਪਾਰਕਾ ਚ 😂😂😂🙈🙈🙈
Insta

01/04/2022

Admin jalandhar tu hor kon kon jalandhar tu a apne page te

31/03/2022

ਫੇਸਬੁੱਕ ਤੇ ਕਿਸੇ ਅਣਜਾਣ ਫ੍ਰੇਂਡ ਨੂੰ ਰੀਅਲ ਲਾਈਫ ਵਿੱਚ ਮਿਲੇ ਹੋ ਤੁਸੀ..🤔🤔

30/03/2022

ਡਰ ਵਿਆਹ ਤੋ ਨੀ ਲੱਗਦਾ ਰੀਲਾ ਬਣਾਉਣ ਵਾਲੀ ਘਰਵਾਲੀ ਨਾ ਮਿਲਜੇ ਇਸ ਗੱਲੋ ਲੱਗਦਾ 😥

Address

Urban Estate Phase1 Jalandhar
Jalandhar
144022

Telephone

+918000003183

Website

Alerts

Be the first to know and let us send you an email when ਧੀਆਂ ਲਾਡਲੀਆਂ posts news and promotions. Your email address will not be used for any other purpose, and you can unsubscribe at any time.

Share