M/s Charanjit SINGH & SONS Kapurthala

M/s Charanjit SINGH & SONS Kapurthala HARDWARE AND PLYWOOD SHOWROOM

17/06/2024
*ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ  ਬਨਿ ਆਵੈ॥੧॥**ਗੁਰੁ ਅਮਰਦਾਸੁ ਨਿਜ ਭਗਤੁ ਹੈ**ਦੇਖਿ ਦਰਸੁ ਪਾਵਉ ਮੁਕਤਿ ॥੪॥੧੩॥**ਧਨਿ ਧੰਨਿ ਹਮਾਰੇ ਭ...
22/05/2024

*ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ॥੧॥*

*ਗੁਰੁ ਅਮਰਦਾਸੁ ਨਿਜ ਭਗਤੁ ਹੈ*
*ਦੇਖਿ ਦਰਸੁ ਪਾਵਉ ਮੁਕਤਿ ॥੪॥੧੩॥*

*ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥*
*ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥*
ਪ੍ਰਕਾਸ਼ ਪੁਰਬ ਸ੍ਰੀ ਗੁਰੂ ਅਮਰ ਦਾਸ ਜੀ 🚩🚩 ਤੀਜੀ ਪਾਤਸ਼ਾਹੀ।
ਸਿੱਖ ਧਰਮ ਦੇ ਤੀਜੇ ਅਤੇ ਸਭ ਤੋਂ ਵਡੇਰੀ ਉਮਰ ਦੇ ਸਤਿਗੁਰੂ, ਗੁਰੂ ਅਮਰਦਾਸ ਜੀ ਸੇਵਾ, ਭਗਤੀ, ਸਹਿਣਸ਼ੀਲਤਾ ਅਤੇ ਤਿਆਗ ਦੀ ਜਿਉਂਦੀ-ਜਾਗਦੀ ਮਿਸਾਲ ਸਨ। ਆਪ ਦਾ ਜਨਮ ਮਈ, 1479 ਈ: ਨੂੰ ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਸ੍ਰੀ ਤੇਜਭਾਨ ਦੇ ਘਰ ਮਾਤਾ ਲੱਖਮੀ (ਸੁਲੱਖਣੀ) ਦੀ ਕੁੱਖੋਂ ਹੋਇਆ। ਆਪ ਦੇ ਮਾਤਾ-ਪਿਤਾ ਬਹੁਤ ਧਾਰਮਿਕ ਤੇ ਚੰਗੇ ਜੀਵਨ ਵਾਲੇ ਸਨ। ਗੁਰੂ ਅਮਰਦਾਸ ਜੀ ਦੇ ਤਿੰਨ ਹੋਰ ਛੋਟੇ ਭਰਾ ਸਨ : ਈਸ਼ਰ ਦਾਸ (ਭਾਈ ਗੁਰਦਾਸ ਦੇ ਪਿਤਾ), ਖੇਮ ਰਾਇ ਅਤੇ ਮਾਨਕ ਚੰਦ।
ਇਤਿਹਾਸਕ ਦ੍ਰਿਸ਼ਟੀ ਤੋਂ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਛੋਟੇ ਅਤੇ ਗੁਰੂ ਅੰਗਦ ਦੇਵ ਜੀ ਤੋਂ 25 ਸਾਲ ਵੱਡੇ ਸਨ। ਆਪ ਦੇ ਮਾਤਾ-ਪਿਤਾ ਵੈਸ਼ਨੂੰ ਧਰਮ ਵਿਚ ਵਿਸ਼ਵਾਸ ਰੱਖਦੇ ਸਨ। ਪਿਤਾ ਵੱਲੋਂ ਖੇਤੀ ਅਤੇ ਦੁਕਾਨਦਾਰੀ ਦਾ ਕੰਮ ਕਰਨ ਕਰਕੇ ਅਮਰਦਾਸ ਜੀ ਵੀ ਜਵਾਨ ਹੋਣ ‘ਤੇ ਘੋੜੀ ਉੱਤੇ ਸੌਦਾ ਲੱਦ ਕੇ ਪਿੰਡਾਂ ਵਿਚ ਫੇਰੀ ਲਾਉਣ ਜਾਂਦੇ।
ਆਪ ਦੀ ਸ਼ਾਦੀ 1502 ਈ: ਵਿਚ ਦੇਵੀ ਚੰਦ ਦੀ ਸਪੁੱਤਰੀ ਬੀਬੀ ਮਨਸਾ ਦੇਵੀ (ਰਾਮ ਕੌਰ) ਨਾਲ ਹੋਈ ਅਤੇ ਆਪ ਦੇ ਘਰ ਦੋ ਪੁੱਤਰਾਂ (ਮੋਹਨ ਜੀ ਤੇ ਮੋਹਰੀ ਜੀ) ਅਤੇ ਦੋ ਪੁੱਤਰੀਆਂ (ਬੀਬੀ ਭਾਨੀ ਤੇ ਬੀਬੀ ਦਾਨੀ) ਨੇ ਜਨਮ ਲਿਆ।
(ਗੁਰੂ) ਅਮਰਦਾਸ ਜੀ ਆਪਣੇ ਪਿਤਾ ਵਾਂਗ ਇਕਾਦਸ਼ੀ ਦਾ ਵਰਤ ਰੱਖਦੇ ਸਨ ਅਤੇ ਪਿੰਡ ਵਿਚ ਆਏ ਸਾਧੂ-ਸੰਤਾਂ ਦੀ ਸੇਵਾ ਕਰਕੇ ਬੜੇ ਖੁਸ਼ ਹੁੰਦੇ ਸਨ। ਆਪ ਹਰ ਸਾਲ ਗੰਗਾ-ਇਸ਼ਨਾਨ ਲਈ ਵੀ ਜਾਂਦੇ ਸਨ। ਇਹ ਯਾਤਰਾ ਕਰਦਿਆਂ ਇਕ ਵਾਰ ਆਪ ਅੰਬਾਲਾ ਨੇੜੇ ਕਿਸੇ ਥਾਂ ‘ਤੇ ਠਹਿਰੇ ਤਾਂ ਇਕ ਸਾਥੀ ਪੰਡਿਤ ਨੇ ਆਪ ਤੋਂ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ? ਇਹ ਦੱਸਣ ‘ਤੇ ਕਿ ਉਨ੍ਹਾਂ ਨੇ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ, ਪੰਡਿਤ ਨੇ ਸਾਥ ਛੱਡਦਿਆਂ ਕਿਹਾ ਕਿ ‘ਨਿਗੁਰੇ’ ਦੇ ਤਾਂ ਦਰਸ਼ਨ ਵੀ ਮਾੜੇ ਹਨ। ਉਸੇ ਦਿਨ ਤੋਂ ਆਪ ਦੇ ਮਨ ਵਿਚ ਗੁਰੂ ਦੀ ਖਿੱਚ ਪੈਦਾ ਹੋ ਗਈ। ਇਕ ਦਿਨ ਸਵੇਰ ਵੇਲੇ ਨਾਲ ਦੇ ਘਰੋਂ ਆਪ ਨੇ ਇਹ ਬਾਣੀ ਸੁਣੀ-
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ॥
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ
ਤਉ ਗੁਣ ਨਾਹੀ ਅੰਤੁ ਹਰੇ॥ (ਅੰਗ 990)
ਇਹ ਬਾਣੀ ਬੀਬੀ ਅਮਰੋ ਉਚਾਰ ਰਹੀ ਸੀ, ਜੋ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਸੀ ਅਤੇ (ਗੁਰੂ) ਅਮਰਦਾਸ ਜੀ ਦੇ ਛੋਟੇ ਭਰਾ ਦੀ ਨੂੰਹ ਸੀ। ਇਸ ਸ਼ਬਦ ਦਾ ਆਪ ਦੇ ਮਨ ‘ਤੇ ਬਹੁਤ ਪ੍ਰਭਾਵ ਪਿਆ ਤਾਂ ਆਪ ਨੇ ਬੀਬੀ ਅਮਰੋ ਨੂੰ ਪੁੱਛਿਆ, ‘ਧੀਏ, ਤੂੰ ਇਹ ਕੀਹਦੀ ਬਾਣੀ ਪੜ੍ਹਦੀ ਹੈ?’ ਬੀਬੀ ਨੇ ਜਵਾਬ ਦਿੱਤਾ ਕਿ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ, ਜਿਨ੍ਹਾਂ ਦੀ ਗੱਦੀ ‘ਤੇ ਅੱਜਕਲ੍ਹ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਹਨ। ਇਹ ਸੁਣ ਕੇ (ਗੁਰੂ) ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਨੂੰ ਗੁਰੂ ਧਾਰਨ ਕਰਨ ਦਾ ਫੈਸਲਾ ਕਰ ਲਿਆ ਅਤੇ ਬੀਬੀ ਅਮਰੋ ਨੂੰ ਨਾਲ ਲੈ ਕੇ ਗੁਰੂ ਦਰਬਾਰ ਵਿਚ ਖਡੂਰ ਸਾਹਿਬ ਪਹੁੰਚੇ।
ਗੁਰੂ ਅੰਗਦ ਦੇਵ ਜੀ ਨੇ ਆਪ ਨੂੰ ਕੁੜਮਾਂ ਵਰਗਾ ਸਤਿਕਾਰ ਦਿੱਤਾ ਪਰ ਆਪ ਨੇ ਗੁਰੂ ਜੀ ਨੂੰ ਮੱਥਾ ਟੇਕਦਿਆਂ ਕਿਹਾ ਕਿ ਮੈਂ ਇਥੇ ਕੁੜਮ ਬਣ ਕੇ ਨਹੀਂ, ਸਗੋਂ ਸੇਵਕ ਬਣ ਕੇ ਆਇਆ ਹਾਂ ਤੇ ਮੈਨੂੰ ਆਪਣੇ ਚਰਨਾਂ ਵਿਚ ਥਾਂ ਦਿਓ। ਇਸ ਤਰ੍ਹਾਂ ਆਪ ਨੇ 12 ਸਾਲ ਖਡੂਰ ਸਾਹਿਬ ਰਹਿ ਕੇ ਗੁਰੂ ਅੰਗਦ ਦੇਵ ਜੀ ਦੀ ਨਿਸ਼ਕਾਮ ਸੇਵਾ ਕੀਤੀ। ਉਹ ਅੰਮ੍ਰਿਤ ਵੇਲੇ ਉੱਠ ਕੇ ਢਾਈ-ਤਿੰਨ ਕੋਹ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਤੇ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ। ਫਿਰ ਸਾਰਾ ਦਿਨ ਲੰਗਰ ਵਿਚ ਸੇਵਾ ਕਰਦੇ, ਸੰਗਤਾਂ ਨੂੰ ਜਲ ਵਰਤਾਉਂਦੇ ਤੇ ਹਰ ਵੇਲੇ ਬਾਣੀ ਦਾ ਜਾਪ ਕਰਦੇ ਰਹਿੰਦੇ।
ਇਕ ਦਿਨ ਆਪ ਰੋਜ਼ ਵਾਂਗ ਬਿਆਸ ਤੋਂ ਪਾਣੀ ਦੀ ਗਾਗਰ ਲੈ ਕੇ ਆ ਰਹੇ ਸਨ ਤਾਂ ਹਨੇਰੀ, ਠੰਢੀ ਤੇ ਮੀਂਹ ਵਾਲੀ ਰਾਤ ਹੋਣ ਕਰਕੇ ਰਾਹ ਵਿਚ ਚਿੱਕੜ ਤੇ ਤਿਲਕਣ ਸੀ। ਰਸਤੇ ਵਿਚ ਇਕ ਜੁਲਾਹੇ ਦੀ ਖੱਡੀ ਦੇ ਕਿੱਲੇ ਨਾਲ ਠੋਕਰ ਲੱਗਣ ਕਰਕੇ ਆਪ ਖੱਡੀ ਦੇ ਟੋਏ ਵਿਚ ਡਿਗ ਪਏ ਪਰ ਆਪ ਨੇ ਪਾਣੀ ਦੀ ਗਾਗਰ ਨਾ ਡਿਗਣ ਦਿੱਤੀ। ਜੁਲਾਹੇ ਨੇ ਤ੍ਰਭਕ ਕੇ ਆਪਣੀ ਪਤਨੀ ਨੂੰ ਪੁੱਛਿਆ, ‘ਐਸ ਵੇਲੇ ਕੌਣ ਹੋਵੇਗਾ?’ ਜੁਲਾਹੀ ਬੋਲੀ, ‘ਹੋਵੇਗਾ ਅਮਰੂ ਨਿਥਾਵਾਂ, ਜੀਹਨੂੰ ਨਾ ਦਿਨੇ ਆਰਾਮ ਨਾ ਰਾਤੀਂ ਚੈਨ। ਪੇਟ ਦੀ ਖਾਤਰ ਗੁਰੂ ਦਾ ਪਾਣੀ ਢੋਂਦਾ ਫਿਰਦਾ ਹੈ…।’ ਇਹ ਸੁਣ ਕੇ (ਗੁਰੂ) ਅਮਰਦਾਸ ਜੀ ਨੇ ਜੁਲਾਹੀ ਨੂੰ ਕਿਹਾ, ‘ਕਮਲੀਏ! ਮੈਂ ਹੁਣ ਨਿਥਾਵਾਂ ਨਹੀਂ ਰਿਹਾ, ਮੈਨੂੰ ਤਾਂ ਦੀਨ-ਦੁਨੀਆ ਦੇ ਚਰਨਾਂ ਵਿਚ ਆਸਰਾ ਮਿਲਿਆ ਹੈ।’
ਗੁਰੂ ਅੰਗਦ ਦੇਵ ਜੀ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਤਰੁੱਠ ਕੇ (ਗੁਰੂ) ਅਮਰਦਾਸ ‘ਤੇ ਨਿਹਾਲ ਹੁੰਦਿਆਂ ਫ਼ਰਮਾਇਆ, ‘ਤੁਸੀਂ ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓਟ ਤੇ ਨਿਥਾਵਿਆਂ ਦੇ ਥਾਂਵ ਹੋ…।’ ਪਿੱਛੋਂ ਗੁਰੂ ਅੰਗਦ ਦੇਵ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਭਰੀ ਸੰਗਤ ਵਿਚ 29 ਮਾਰਚ, 1552 ਈ: ਨੂੰ (ਗੁਰੂ) ਅਮਰਦਾਸ ਜੀ ਨੂੰ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਪਾਸੋਂ ਗੁਰਗੱਦੀ ਦਾ ਤਿਲਕ ਲਗਵਾਇਆ। ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੀ 46ਵੀਂ ਪਉੜੀ ਵਿਚ ਕਿੰਨਾ ਸਹੀ ਕਿਹਾ ਹੈ-
ਗੁਰੁ ਬੈਠਾ ਅਮਰੁ ਸਰੂਪ ਹੋਇ
ਗੁਰਮੁਖਿ ਪਾਈ ਦਾਤਿ ਇਲਾਹੀ।
ਫੇਰਿ ਵਸਾਇਆ ਗੋਇੰਦਵਾਲੁ
ਅਚਰਜੁ ਖੇਲ ਨ ਲਖਿਆ ਜਾਈ।
ਦਾਤਿ ਜੋਤਿ ਖਸਮੈ ਵਡਿਆਈ। (1/46)
ਗੁਰੂ ਅੰਗਦ ਦੇਵ ਜੀ ਦੇ ਵੱਡੇ ਸਪੁੱਤਰ ਦਾਤੂ ਜੀ ਨੇ ਇਸ ਗੱਲ ਦਾ ਗੁੱਸਾ ਕੀਤਾ ਤਾਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਨੂੰ ਗੋਇੰਦਵਾਲ ਜਾ ਕੇ ਰਹਿਣ ਦਾ ਆਦੇਸ਼ ਦਿੱਤਾ। ਇਸ ਨਗਰ ਦੀ ਉਸਾਰੀ ਗੁਰੂ ਅੰਗਦ ਦੇਵ ਜੀ ਨੇ ਹੀ ਸ਼ੁਰੂ ਕਰਵਾਈ ਸੀ, ਬਾਅਦ ਵਿਚ 1546 ਵਿਚ ਗੁਰੂ ਅਮਰਦਾਸ ਜੀ ਨੇ ਇਸ ਨੂੰ ਮੁਕੰਮਲ ਕਰਵਾਇਆ।
ਗੋਇੰਦਵਾਲ ਵਿਖੇ ਵੀ ਕੁਝ ਦੋਖੀਆਂ ਵੱਲੋਂ ਗੁਰੂ ਜੀ ਨੂੰ ਪ੍ਰੇਸ਼ਾਨ ਕੀਤਾ ਜਾਣ ਲੱਗਾ ਤਾਂ ਉਨ੍ਹਾਂ ਨੇ ਬਾਸਰਕੇ ਵਿਖੇ ਇਕ ਭੋਰੇ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਸੰਗਤਾਂ ਨੂੰ ਹੁਕਮ ਦਿੱਤਾ ਕਿ ਕੋਈ ਵੀ ਦਰਵਾਜ਼ਾ ਨਾ ਖੋਲ੍ਹੇ। ਸੰਗਤਾਂ ਦੇ ਜ਼ੋਰ ਦੇਣ ‘ਤੇ ਬਾਬਾ ਬੁੱਢਾ ਜੀ ਨੇ ਕੰਧ ਵਿਚ ਪਾੜ ਲਾ ਕੇ ਗੁਰੂ ਜੀ ਨੂੰ ਦਰਸ਼ਨ ਦੇਣ ਦੀ ਬੇਨਤੀ ਕੀਤੀ। ਇਹ ਸਥਾਨ ਹੁਣ ਗੁਰਦੁਆਰਾ ਸੰਨ੍ਹ ਸਾਹਿਬ ਵਜੋਂ ਜਾਣਿਆ ਜਾਂਦਾ ਹੈ। 1559 ਈ: ਵਿਚ ਆਪ ਨੇ ਗੋਇੰਦਵਾਲ ਸਾਹਿਬ ਵਿਖੇ ਬਉਲੀ ਦੀ ਖੁਦਾਈ ਕਰਵਾਈ, ਜਿਸ ਦੀਆਂ 84 ਪੌੜੀਆਂ ਹਨ। ਇਹ ਸਥਾਨ ਸਿੱਖ ਧਰਮ ਦੇ ਪਹਿਲੇ ਤੀਰਥ ਸਥਾਨ ਵਜੋਂ ਪ੍ਰਸਿੱਧ ਹੈ।
1567 ਈ: ਵਿਚ ਆਪ ਨੇ ਭਾਈ ਪਾਰੋ ਦੀ ਬੇਨਤੀ ‘ਤੇ ਗੋਇੰਦਵਾਲ ਵਿਖੇ ਸਭ ਤੋਂ ਪਹਿਲਾਂ ਵਿਸਾਖੀ ਦਾ ਮੇਲਾ ਸ਼ੁਰੂ ਕਰਵਾਇਆ, ਜੋ ਹੌਲੀ-ਹੌਲੀ ਸਿੱਖ ਪੰਥ ਦਾ ਕੌਮੀ ਤੇ ਕੌਮਾਂਤਰੀ ਤਿਉਹਾਰ ਬਣ ਗਿਆ। ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਆਪ ਨੇ 22 ਮੰਜੀਆਂ ਦੀ ਸਥਾਪਨਾ ਕੀਤੀ, ਜਿਸ ਵਿਚ ਬੀਬੀਆਂ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ। ਸਿੱਖ ਧਰਮ ਵਿਚੋਂ ਜਾਤ-ਪਾਤ ਤੇ ਊਚ-ਨੀਚ ਦੇ ਖ਼ਾਤਮੇ ਲਈ ਆਪ ਨੇ ਲੰਗਰ ਦੀ ਮਰਿਆਦਾ ਸ਼ੁਰੂ ਕੀਤੀ, ਜਿਥੇ ਆ ਕੇ ਬਾਦਸ਼ਾਹ ਅਕਬਰ ਨੇ ਗੁਰੂ ਜੀ ਦੇ ਦਰਸ਼ਨਾਂ ਤੋਂ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕਿਆ।
ਗੁਰੂ ਜੀ ਨੇ ਉਸ ਸਮੇਂ ਦੀ ਵੱਡੀ ਕੁਰੀਤੀ ਸਤੀ ਦੀ ਰਸਮ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਸਮਝਾਇਆ ਕਿ ਅਸਲ ਸਤੀਆਂ ਉਹ ਹਨ, ਜੋ ਪਤੀ ਦੀ ਯਾਦ ਵਿਚ ਬਿਰਹਾ ਦੀ ਜ਼ਿੰਦਗੀ ਬਿਤਾਉਂਦੀਆਂ ਹਨ-
ਸਤੀਆ ਏਹਿ ਨ ਆਖੀਅਨਿ
ਜੋ ਮੜਿਆ ਲਗਿ ਜਲੰਨ੍ਹਿ॥
ਨਾਨਕ ਸਤੀਆ ਜਾਣੀਅਨ੍ਹਿ
ਜਿ ਬਿਰਹੇ ਚੋਟ ਮਰੰਨ੍ਹਿ॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨ੍ਹਿ॥
ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਹਾਲੰਨ੍ਹਿ॥
(ਅੰਗ 787)
ਸਮਾਜ ਸੁਧਾਰ ਦੇ ਯਤਨਾਂ ਵਜੋਂ ਆਪ ਨੇ ਬੀਬੀ ਦਾਨੀ ਦਾ ਵਿਆਹ ਸਾਧਾਰਨ ਸਿੱਖ ਰਾਮੇ ਨਾਲ ਕੀਤਾ ਅਤੇ ਬੀਬੀ ਭਾਨੀ ਦਾ ਵਿਆਹ ਘੁੰਗਣੀਆਂ ਵੇਚਣ ਵਾਲੇ ਜੇਠਾ ਜੀ ਨਾਲ ਕੀਤਾ। ਇਸੇ ਤਰ੍ਹਾਂ ਹਰੀਪੁਰ ਦੀ ਰਾਣੀ ਨੂੰ ਸੰਗਤ ਵਿਚ ਘੁੰਡ ਜਾਂ ਪਰਦਾ ਕਰਨ ਤੋਂ ਵਰਜਦਿਆਂ ਸਮਝਾਇਆ ਕਿ ਘੁੰਡ ਕੱਢਣਾ ਗੁਲਾਮੀ ਦਾ ਚਿੰਨ੍ਹ ਹੈ।
ਆਖਰ ਆਪਣੇ ਜਵਾਈ ਜੇਠਾ ਜੀ (ਜੋ ਪਿੱਛੋਂ ਗੁਰੂ ਰਾਮਦਾਸ ਜੀ ਬਣੇ) ਨੂੰ ਗੁਰਗੱਦੀ ਦਾ ਢੁਕਵਾਂ ਵਾਰਸ ਜਾਣ ਕੇ ਆਪ 1 ਸਤੰਬਰ, 1574 ਈ: ਨੂੰ ਗੋਇੰਦਵਾਲ ਵਿਖੇ ਜੋਤੀ ਜੋਤਿ ਸਮਾ ਗਏ ਅਤੇ ਸੰਗਤਾਂ ਨੂੰ ਰੋਣ-ਪਿਟਣ ਦੀ ਥਾਂ ਕੀਰਤਨ ਦਾ ਉਪਦੇਸ਼ ਦੇ ਕੇ ਗਏ। ਆਪ ਦੇ ਬਚਨਾਂ ਨੂੰ ਬਾਬਾ ਸੁੰਦਰ ਨੇ ‘ਸਦੁ’ ਬਾਣੀ ਵਿਚ ਦਰਜ ਕੀਤਾ ਹੈ।

ਸਰਹਿੰਦ ਫਤਹਿ ਦਿਵਸ ਤੇ ਖਾਲਸਾ ਰਾਜ ਸਥਾਪਨਾ ਦਿਵਸ ਦੀਆਂ ਹਾਰਦਿਕ ਵਧਾਈਆਂ 🚩🚩🚩🚩🚩*******************ਅੱਜ 12 ਮਈ ਦਾ ਇਤਿਹਾਸਕ ਦਿਨ ਹੈ।12 ਮਈ 1...
12/05/2024

ਸਰਹਿੰਦ ਫਤਹਿ ਦਿਵਸ ਤੇ ਖਾਲਸਾ ਰਾਜ ਸਥਾਪਨਾ ਦਿਵਸ ਦੀਆਂ ਹਾਰਦਿਕ ਵਧਾਈਆਂ 🚩🚩🚩🚩🚩
*******************
ਅੱਜ 12 ਮਈ ਦਾ ਇਤਿਹਾਸਕ ਦਿਨ ਹੈ।12 ਮਈ 1710 ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਮਾਧੋ ਦਾਸ ਬੈਰਾਗੀ ਤੋਂ ਗੁਰਬਖਸ਼ ਸਿੰਘ ਬਣਾਕੇ ਪੰਜਾਬ ਸੋਧਣ ਨੂੰ ਤੋਰੇ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜ ਚਿੱੜੀ ਦੇ ਮੈਦਾਨ ਚ ਮਹਾਨ ਯੁੱਧ ਕਰਕੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ,ਬਾਬਾ ਫਤਹਿ ਸਿੰਘ,ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲੈਂਦਿਆਂ ਸੂਬੇਦਾਰ ਸਰਹਿੰਦ ਵਜੀਦ ਖਾਂ ਨੂੰ ਦੋਫਾੜ ਕਰਕੇ ਮਾਰਿਆ ਤੇ ਉਸਦੇ ਅਹਿਲਕਾਰ ਸੁੱਚਾ ਨੰਦ ਵਰਗਿਆਂ ਦੇ ਨੱਕ ਚ ਨਕੇਲ ਪਾ ਕੇ ਕੁੱਤਿਆਂ ਵਿੱਚ ਬੱਧਾ,ਸਰਹਿੰਦ ਦੀਆਂ ਗਲੀਆਂ ਚ ਫੇਰਿਆ ਤੇ ਬੁਰੀ ਮੌਤੇ ਮਾਰਿਆ।ਸਹਰਿੰਦ ਫਤਹਿ ਕਰਕੇ ਸਰਹਿੰਦ ਤੇ ਖਾਲਸਾ ਰਾਜ ਕਾਇਮ ਕੀਤਾ।ਹਲੀਮੀ ਰਾਜ ਕਾਇਮ ਕਰਦਿਆਂ ਵਾਹੀਕਾਰ ਮੁਜਾਰਿਆ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ,ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਕੇ ਜਾਰੀ ਕੀਤੇ।ਬਾਬਾ ਬਾਜ਼ ਸਿੰਘ ਨੂੰ ਪਹਿਲਾਂ ਸੂਬੇਦਾਰ ਥਾਪਿਆ ਤੇ ਸਾਰੀਆਂ ਕੌਮਾਂ ਨੂੰ ਬਰਾਬਰ ਅਧਿਕਾਰ ਦੇ ਕੇ ਰਹਿਣ ਦਾ ਹੱਕ ਦਿੱਤਾ ਅਤੇ ਪੰਚਾਇਤੀ ਰਾਜ ਦਾ ਮੁੱਢ ਬੱਧਾ।
ਸੋ ਸਮੂਹ ਸਿੱਖ ਪੰਥ ਨੂੰ ਖਾਲਸਾ ਰਾਜ ਦੀ ਸਥਾਪਨਾ ਦਿਵਸ ਅਤੇ ਸਰਹਿੰਦ ਫਤਹਿ ਦਿਵਸ ਦੀਆਂ ਹਾਰਦਿਕ ਵਧਾਈਆਂ ਹੋਣ ਜੀ।

🚩🚩🚩🚩🚩🚩🚩🚩
Today Is the Greatest Day For Sikhs 12 May 1710 Establishment Of Khalsa Raj & Sarhind Victory. Greetings on the auspicious Sirhind Fateh Divas, marking the birth of the Khalsa Raj after victory over the powerful and oppressive Mughal Empire. Khalsa Raj Of Equality To All Religions & Persons Established By Baba Banda Singh Ji Bahadur . He Issues Coins In Respect & Love Of Guru Nanak Sahib Ji & Guru Gobind Singh Ji . May this day usher in the dawn of happiness, prosperity and progress for Punjab and All Sikhs Living All Around The World🙏🙏🙏🙏🙏🙏🙏🙏

*"ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥ ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥"**"ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ॥ ਹਰਿ ਮੰਗਲੁ ਗਾਉ ਸਖੀ ਗ...
09/05/2024

*"ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥ ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥"*

*"ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ॥ ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥"*

*"ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥966॥"*

*ਪ੍ਰਕਾਸ਼ ਪੁਰਬ ਪਾਤਸ਼ਾਹੀ ੨: ਸ਼੍ਰੀ ਗੁਰੂ ਅੰਗਦ ਸਾਹਿਬ ਜੀ (੧੫੦੪ - ੧੫੫੨)*

_ਸ੍ਰੀ ਗੁਰੂ ਅੰਗਦ ਸਾਹਿਬ ਜੀ ਸਿੱਖਾਂ ਦੇ ਦੂਜੇ ਗੁਰੂ ਸਨ ਜਿਹਨਾਂ ਦਾ ਪਹਿਲਾਂ ਨਾਂਅ ਭਾਈ ਲਹਿਣਾ ਸੀ। ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਦੋਨੋ ਪੁੱਤਰਾਂ ਦੀ ਬਜਾਇ ਭਾਈ ਲਹਿਣਾ ਜੀ ਨੂੰ ਗੁਰਗੱਦੀ ਸੌਂਪੀ ਅਤੇ ਉਹਨਾਂ ਦਾ ਨਾਂਅ ਲਹਿਣਾ ਤੋਂ ਅੰਗਦ ਵੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਹੀ ਰੱਖਿਆ। ਗੁਰਮੁਖੀ ਲਿਪੀ ਦੀ ਸਥਾਪਨਾ ਕਰਨ ਵਾਲੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਬੱਚਿਆਂ ਨੂੰ ਗੁਰਮੁਖੀ ਖ਼ੁਦ ਪੜ੍ਹਾਇਆ ਕਰਦੇ ਸਨ। ਗੁਰੂ ਸਾਹਿਬ ਦੇ 33 ਸਲੋਕ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਵਾਰਾਂ ਵਿੱਚ ਦਰਜ ਹਨ। ਪ੍ਰਭੂ ਪ੍ਰਾਪਤੀ ਦਾ ਸਰਲ ਮਾਰਗ ਨਾਮ ਸਿਮਰਨ ਦੱਸਣ ਵਾਲੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ। ਗੁਰੂ ਸਾਹਿਬ ਸਭ ਸਿੱਖਾਂ ਨੂੰ ਗੁਰਬਾਣੀ, ਸੇਵਾ ਸਿਮਰਨ ਗੁਰਸਿੱਖੀ ਜੀਵਨ ਅਮ੍ਰਿਤ ਦੀਆਂ ਦਾਤਾਂ ਬਖਸ਼ਣ ਜੀ।_
*ਦੂਸਰੀ ਪਾਤਿਸ਼ਾਹੀ ਧੰਨ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆ ਸਮੁੱਚੇ ਜਗਤ ਨੂੰ ਬੇਅੰਤ ਵਧਾਈਆਂ ਹੋਣ ਜੀ ।*

*_ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ ॥ ਗੁਰੁ ਅਰਜੁਨੁ ਘਰ ਗੁਰ ਰਾਮਦਾਸ ਭਗਤ ਉਤਰਿ ਆਯਉ ॥ ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰ ਬ...
30/04/2024

*_ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ ॥ ਗੁਰੁ ਅਰਜੁਨੁ ਘਰ ਗੁਰ ਰਾਮਦਾਸ ਭਗਤ ਉਤਰਿ ਆਯਉ ॥ ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਯਉ ॥ ਜਪੑਉ ਜਿਨੑ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥_*
*ਧੰਨੁ ਧੰਨੁ ਪਿਤਾ ਧੰਨੁ ਧੰਨੁ ਕੁਲੁ !!*
*ਧੰਨੁ ਧੰਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ!!*
_ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਥ, ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਜੀ।_
*੧ਓ ਧੰਨ ਧੰਨ ਪੰਜਵੇਂ ਪਾਤਸਾਹਿ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਦਿਹਾੜੇ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਾਤਾ ਬੀਬੀ ਭਾਨੀ ਜੀ ਦੇ ਗ੍ਰਹਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਅਵਤਾਰ ਧਾਰਿਆ ਗੁਰੂ ਸਾਹਿਬ ਜੀ ਦੇ"ਪ੍ਰਕਾਸ ਪੁਰਬ"ਦਿਵਸ ਦੀਆਂ ਆਪ ਸਭ ਨੂੰ ਲੱਖ ਲ਼ੱਖ ਵਧਾਈਆਂ ਹੋਵਣ ਜੀ॥ ਗੁਰੂ ਸਾਹਿਬ ਜੀ ਸਭਨਾਂ ਨੂੰ ਨਿਤਨੇਮ,ਅੰਮ੍ਰਿਤ, ਸੇਵਾ, ਸਿਮਰਨ ਅਤੇ ਸਿੱਖੀ ਸਰੂਪ ਦੀ ਦਾਤ ਬਖਸ਼ਣ ਜੀ*
Today is the Parkash Purab Of 5th Guru Dhan Dhan Sri Guru Arjan Sahib Ji. May Guru Arjan Dev Ji Bless all of us with Nitnem, Naam Simran , Sewa & Sikhi Saroop.
🚩🚩🚩🚩🚩🚩🚩
☬☬☬☬☬☬☬☬☬☬


🍃🌺🍃🌺🍃🌺🍃
*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ।।*

*Waheguru Ji Ka Khalsa*
*Waheguru Ji Ki Fateh*
🍃🌺🍃🌺🍃🌺🍃

20/12/2022

Urgently Required a Computer Operator for job at Charanjit Singh and Sons Kapurthala city. Please contact at 9814657600

20/12/2022

Urgently Required a Male person for job at Charanjit Singh and Sons Kapurthala city. Please contact at 9814657600

20/12/2022

ਠੰਢੇ ਬੁਰਜ ਦੀਆਂ ਕੰਧਾਂ ਵੀ ਰੋ ਉੱਠੀਆਂ,
ਕੋਮਲ ਲਾਲਾ ਦੇ ਦੇਖ ਕੇ ਵੱਡੇ ਜ਼ੇਰੇ
ਸੀਤ ਹਵਾਵਾਂ ਵੀ ਬੜੀਆਂ ਸ਼ਰਮਸਾਰ ਹੋਈਆਂ,
ਨਾਜ਼ੁਕ ਫੁਲਾਂ ਦੇ ਦੇਖ ਕੇ ਤੱਪਦੇ ਚਿਹਰੇ,
ਆ ਹੋਣੀ ਨੇ ਵੀ ਦਾਦੀ ਨੂੰ ਸਵਾਲ ਕੀਤਾ,
ਕਿਉਂ ਡਰਦੇ ਨਹੀ ਮੈਥੋਂ ਇਹ ਪੋਤੇ ਤੇਰੇ,

ਹੱਸ ਹੋਣੀ ਨੂੰ ਦਾਦੀ ਨੇ ਜਵਾਬ ਦਿੱਤਾ,
ਬੜੀ ਉਡੀਕ 'ਚ ਸੀ ਤੇਰੀ ਸੋਹਣੇ ਪੁੱਤ ਮੇਰੇ,
ਉਹ ਵੀ ਨਜ਼ਰਾ ਝੁਕਾਅ ਕੇ ਚੁੱਪ ਹੋ ਗਈ,
ਕਹਿੰਦੀ ਧੰਨ ਧੰਨ ਅਲੌਕਿਕ ਇਹ ਸਾਮੂਮ
ਚਿਹਰੇ,

ਉਸ ਵਕਤ ਦਾ ਸੀਨਾ ਵੀ ਲੀਰੋ ਲੀਰ ਹੋਈਆਂ,
ਤੇ ਪੋਹ ਕਹਿ ਖੁਦ ਨੂੰ ਕੇ ਹੈ ਲਾਹਨਤ ਮੇਰੇ,
ਸਾਰੀ ਕਾਇਨਾਤ ਮਾਰ ਧਾਹਾਂ ਰੂਹੋ ਰੋਣ ਲੱਗੀ,
ਕਹਿੰਦੀ ਨਿੱਕੀਆ ਜਿੰਦਾਂ ਉਤੋਂ ਪਾਰ ਲੰਘੇ ਪੰਥ
ਬੇੜੇ,

ਜ਼ਰਾ ਜ਼ਰਾ ਸੀ ਸਾਰਾ ਕੌਤਕ ਦੇਖ ਰਿਹਾ,
ਤੇ ਨਮ ਹੋਏ ਸੀ ਰੂਹਾਨੀਅਤ ਦੇ ਸਾਰੇ ਚਿਹਰੇ,
ਸੁੱਚੇ ਅੰਮ੍ਰਿਤ ਦਾ ਉਹਨਾਂ ਪੂਰਾ ਮਾਣ ਰੱਖੀਆਂ,
ਤੇ ਹਾਕਮ ਵੀ ਇਹ ਸੋਚੇ ਬਣੇ ਮਿੱਟੀ ਕਿਹੜੇ,
ਨੀਹਾਂ ਵੀ ਉਦੋਂ ਉੱਚੀ ਉੱਚੀ ਕੁਰਲਾ ਉਠੀਆਂ,
ਕਹਿੰਦੀਆਂ ਧੰਨ ਧੰਨ ਨੇ ਪੁੱਤ ਗੋਬਿੰਦ ਤੇਰੇ,
ਧੰਨ ਧੰਨ ਨੇ ਪੁੱਤ ਗੋਬਿੰਦ ਤੇਰੇ ।

Address

Phuwara Chownk Furniture Market
Kapurthala
144601

Opening Hours

Monday 9am - 8pm
Tuesday 9am - 8pm
Wednesday 9am - 8pm
Thursday 9am - 8pm
Friday 9am - 8pm
Saturday 9am - 8pm
Sunday 9:30am - 3pm

Telephone

+911822500283

Website

Alerts

Be the first to know and let us send you an email when M/s Charanjit SINGH & SONS Kapurthala posts news and promotions. Your email address will not be used for any other purpose, and you can unsubscribe at any time.

Share