Simran solar energy

Simran solar energy News

9406800079
05/07/2024

9406800079

13/08/2016

ਸਤਸ੍ਰੀ ਅਕਾਲ ਜੀ ।।
ਗੁਰੂ ਕਾ ਲੰਗਰ ਟੀਮ ਤੇ ਦੋਨਾਂ ਪਤਰਕਾਰ ਮੰਚ
ਵਲੋਂ ਲੜਕੀਆਂ ਨੂੰ ਕਿੱਤਾ ਮੁਖੀ ਬਣਾਉਣ ਲਈ ਅਰੰਭੀ ਲੜੀ ਤਹਿਤ ਚੋਥਾ ਬੇਬੇ ਨਾਨਕੀ ਜੀ ਨੂੰ ਸਮਰਪਿਤ ਮੁਫਤ ਸਿਲਾਈ ਸਿਖਲਾਈ ਸੈਂਟਰ ਪਿੰਡ ਫਾਜਲਪੁਰ ਨੇੜੇ ਨਕੋਦਰ (ਜਲੰਧਰ ) ਵਿਖੇ 13 ਅਗਸਤ ਨੂੰ ਸਵੇਰੇ 9ਵਜੇ
ਖੋਲਿਆ ਜਾ ਰਿਹਾ ਹੈ । ਆਪ ਸਭ ਨੂੰ ਇਸ ਮੌਕੇ ਤੇ ਪਰਿਵਾਰ ਸਮੇਤ
ਸਾਮਲ ਹੋਣ ਲਈ ਬੇਨਤੀ ਕਰਦੇ ਹਾ । ਵਧੇਰੇ ਜਾਂਣਕਾਰੀ ਲਈ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।।
9872544733, 9815919099
9041620983

07/06/2016
ਵਾਤਾਵਰਣ ਪਰਮਾਤਮਾ ਦੀ ਮਨੁੱਖ ਨੂੰ ਇਕ ਵਡਮੁੱਲੀ ਦੇਣ ਹੈ। ਪਰ ਅਜ ਅਸੀਂ ਆਪਣੇ ਨਿੱਜੀ ਕੰਮਕਾਜ  ਵਿੱਚ ਇਹਨੇ  ਵਿਅਸਤ ਹੋ ਚੁਕੇ ਹਾਕਿ ਅਸੀਂ ਪਰਮਾਤਮਾ...
24/05/2016

ਵਾਤਾਵਰਣ ਪਰਮਾਤਮਾ ਦੀ ਮਨੁੱਖ ਨੂੰ ਇਕ ਵਡਮੁੱਲੀ ਦੇਣ ਹੈ। ਪਰ ਅਜ ਅਸੀਂ ਆਪਣੇ ਨਿੱਜੀ ਕੰਮਕਾਜ ਵਿੱਚ ਇਹਨੇ ਵਿਅਸਤ ਹੋ ਚੁਕੇ ਹਾਕਿ ਅਸੀਂ ਪਰਮਾਤਮਾ ਦੇ ਦਿਤੇ ਹੋਏ ਤੋਹਫੇ( ਵਾਤਾਵਰਣ) ਨੂੰ ਗੰਦਾ ਕਰਦੇ ਜਾ ਰਹੇ ਹਾ।ਕੀ ਅਸੀ ਭੁੱਲ ਚੁਕੇ ਹਾ? ਇਸ ਵਾਤਾਵਰਣ ਦੀ ਬਦੌਲਤ ਹੀ ਅਸੀ ਜਿਊਂਦੇ ਹਾ।ਜੇ ਅਸੀ ਆਪਣੇ ਵਾਤਾਵਰਣ ਨੂੰ ਇਸੇ ਤਰ੍ਹਾਂ ਗੰਦਾ ਕਰਦੇ ਰਹਾਂਗੇ ਤਾ ਉਹ ਦਿਨ ਦੂਰ ਨਹੀ ਜਦੋ ਧਰਤੀ ਤੇ ਮਨੁੱਖ ਦਾ ਨਾਮੋਨਿਸ਼ਾਨ ਨਹੀ ਰਹੇਗਾ। 21ਵੀਂ ਸਦੀ ਦੇ modren ਦੌਰ ਵਿੱਚ ਅਸੀਂ ਆਪਣੇ ਆਪ ਅਤੇ ਆਪਣੇ ਘਰ ਨੂੰ ਸਾਫ ਸੁਥਰਾ ਅਤੇ ਸੁੰਦਰ ਦਿਖਾਉਣ ਦੀ ਕੌਸ਼ਿਸ਼ ਕਰਦੇ ਹਾ।ਪਰ ਜਦੋਂ ਸਾਡੇ ਵਾਤਾਵਰਣ ਨੂੰ ਸਾਫ ਰਖਣ ਦੀ ਗਲ ਆਉਦੀੈ ਤਾਂ ਅਸੀਂ ਦੇਖਕੇ ਵੀ ਅਣਦੇਖਾ ਕਰ ਦਿੰਦੇ ਹਾ।ਅਜਿਹਾ ਕਿਉ? ਆਉ ਅਸੀ ਅਜ ਸਾਰੇ ਮਿਲ ਕੇ ਸੰਕਲਪ ਕਰੀਏ ਅਸੀ ਆਪਣੇ ਵਾਤਾਵਰਣ ਨੂ ਹੋਰ ਗੰਦਾ ਹੋਣ ਨਹੀ ਦੇਵਾਂਗੇ। ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਾਫ ਹਵਾ ਵਿੱਚ ਸਾਹ ਲੈਣ ਦਾ ਮੌਕਾ ਦੇਵਾਂਗੇ।��������

ਚਿੱਟੇ ਤੌ ਬਾਅਦ ਹਰੀ ਕ੍ਰਾਂਤੀ (Termadol) ਨੇ ਉਜਾੜੇ ਲੋਕਾਂ ਦੇ ਘਰ ! ਨੌਜਵਾਨ ਪੁੱਤਾਂ ਦੇ  ਇਲਾਜ ਲਈ ਦਰ ਦਰ ਭਟਕ ਰਹੀਆਂ ਨੇ ਬੁੱਢੀਆਂ  ਮਾਂਵਾਂ...
23/05/2016

ਚਿੱਟੇ ਤੌ ਬਾਅਦ ਹਰੀ ਕ੍ਰਾਂਤੀ (Termadol) ਨੇ ਉਜਾੜੇ ਲੋਕਾਂ ਦੇ ਘਰ !
ਨੌਜਵਾਨ ਪੁੱਤਾਂ ਦੇ ਇਲਾਜ ਲਈ ਦਰ ਦਰ ਭਟਕ ਰਹੀਆਂ ਨੇ ਬੁੱਢੀਆਂ ਮਾਂਵਾਂ
ਪੰਜਾਬ ਕੈਲੇਫੋਰਨੀਆ ਨਹੀਂ ਅਫਗਾਨਿਸਤਾਨ ਬਣ ਗਿਆ ਜਨਾਬ!!!!!!
ਅਜ ਉਸ ਸਮੇਂ ਮੇਰੀਆਂ ਅੱਖਾਂ ਵਿਚ ਅਥਰੂ ਆ ਗਏ ਜਦੋਂ ਇਕ ਬਜੁਰਗ ਗਰੀਬ ਔਰਤ (ਕੁਝ ਕਾਰਨਾ ਕਰਕੇ ਜਿਸਦਾ ਨਾਮ ਨਹੀਂ ਦਸਿਆ ਜਾ ਰਿਹਾ) ਨੇ ਰੋ-ਰੋ ਕੇ ਦਸਿਆ ਕਿ ਕਿਵੇਂ ਮੇਰੇ ਦੋਨੋਂ ਨੌਜਵਾਨ ਪੁੱਤਰਾਂ ਨੂੰ ਦੌਰੇ ਪੈ ਰਹੇ ਨੇ ਤੇ ਅਸੀਂ ਗਰੀਬ ਲੋਕ ਉਹਨਾਂ ਦਾ ਇਲਾਜ ਨਹੀਂ ਕਰਵਾ ਸਕਦੇ ।
ਦਰਅਸਲ ਪੰਜਾਬ ਵਿਚ ਚੱਲੀ ਚਿੱਟੇ ਦੀ ਹਨੇਰੀ ਨੇ ਬਹੁਤੇ ਨੌਜਵਾਨ ਆਪਣੀ ਲਪੇਟ ਵਿਚ ਲੈ ਲਏ।ਜੋ ਕੁਝ ਨੌਜਵਾਨ ਚਿੱਟੇ ਤੌ ਬਚ ਗਏ ਉਹ ਇਕ ਖਤਰਨਾਕ ਹਰੀ ਗੋਲੀ (Termadol) ਦੇ ਗਫਿਆਂ ਵਿਚ ਨਿਗਲੇ ਗਏ ।
ਡਾਕਟਰੀ ਪੇਸ਼ੇ ਨੂੰ ਬਦਨਾਮ ਕਰਨ ਵਾਲੇ ਕਈ ਸਿਰ ਫਿਰਿਆ ਨੇ 40 ਰੁਪਏ ਵਾਲਾ ਇਹ ਗੋਲੀਆਂ ਦਾ ਪੱਤਾ 200 ਰੁਪਏ ਬਲੈਕ ਵਿਚ ਵੇਚ ਕੇ ਆਪਣੀਆਂ ਤਿਜੋਰੀਆਂ ਭਰ ਲਈਆਂ ਪਰ ਆਪਣੇ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਉਜਾੜ ਕੇ ਰੱਖ ਦਿੱਤਾ। ਉਹਨਾ ਵੱਲੋਂ ਇਕੱਠਾ ਕੀਤਾ ਧੰਨ ਜਹਿਰ ਤੌ ਸਿਵਾਏ ਕੁਝ ਨਹੀਂ ।
ਇਸ ਬੁੱਢੀ ਮਾਂ ਦੇ ਵੀ ਦੋਨੋਂ ਨੌਜਵਾਨ ਪੁੱਤਰ ਤੇ ਘਰਵਾਲਾ ਵੀ ਉਸ ਹਰੀ ਗੋਲੀ ਦੇ ਸ਼ਿਕਾਰ ਦੱਸੇ ਜਾਂਦੇ ਨੇ ।
ਪ੍ਰਸਾਸਨ ਵੱਲੋਂ ਥੋੜ੍ਹਾ ਜਿਹਾ ਹਰਕਤ ਵਿੱਚ ਆਉਣ ਤੇ ਪਿੰਡਾਂ ਵਿਚੋਂ ਇਹ ਹਰੀ ਗੋਲੀ ਮਿਲਣੀ ਬੰਦ ਹੋ ਗਈ ਜਾਂ ਏਨੀ ਮਹਿੰਗੀ ਕਰ ਦਿੱਤੀ ਗਈ ਕਿ ਉਹ ਇਹਨਾਂ ਦੇ ਬੱਜਟ ਤੌ ਬਾਹਰ ਹੋ ਗਈ ।
ਨਿਊਰੋਲੋਜੀ ਸੀਨੀਅਰ ਕਨਸਲਟੈਂਟ ਦਾ ਕਹਿਣਾ ਏ ਕਿ ਇਹ ਗੋਲੀ ਪਾਵਰਫੁਲ ਪੇਨਕਿਲਰ ਹੈ ਔਰ ਤਜਰਬੇਕਾਰ ਸੀਨੀਅਰ ਡਾਕਟਰਾਂ ਵੱਲੋਂ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਲੋੜ ਪੈਣ ਤੇ ਦਿੱਤੀ ਜਾਂਦੀ ਹੈ । ਪਰ ਬਿਨਾਂ ਵਜਾਹ ਨਸ਼ੇ ਦੇ ਤੌਰ ਤੇ ਇਹ ਗੋਲੀ ਖਾਣੀ ਬਹੁਤ ਘਾਤਕ ਹੈ ।ਇਸ ਨੂੰ ਆਪਣੀ ਮਰਜੀ ਨਾਲ ਖਾਣ ਤੇ ਛਡਣ ਨਾਲ ਭਿਆਨਕ ਦੁੱਖਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।ਇਹੋ ਕੁਝ ਇਸ ਬੁੱਢੀ ਮਾਂ ਦੇ ਪਰਿਵਾਰ ਨਾਲ ਵਾਪਰ ਰਿਹਾ ਹੈ ।
ਗੁਰੂ ਕਾ ਲੰਗਰ ਟੀਮ ਵਲੋਂ ਪਹਿਲਾਂ ਵੀ ਕਾਫੀ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਅਲਾਮਤਾ ਤੋਂ ਬਚਾ ਕੇ ਉਹਨਾਂ ਦਾ ਇਲਾਜ ਦੋਨਾਂ ਪਤਰਕਾਰ ਮੰਚ ਦੇ ਸਹਿਯੋਗ ਨਾਲ ਕਰਵਾਇਆ ਜਾ ਚੁੱਕਾ ਹੈ ।
ਆਉ ਸਾਰੇ ਮਿਲ ਕੇ ਨਸ਼ੇ ਕਰਨ ਵਾਲੇ ਨੌਜਵਾਨਾਂ ਨੂੰ ਪ੍ਰੇਰ ਕੇ ਉਹਨਾਂ ਦਾ ਇਲਾਜ ਕਰਵਾਈਏ।ਅਗਰ ਸਮਾਂ ਰਹਿੰਦੇ ਸਾਵਧਾਨ ਨਾਂ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਅਲਾਮਤਾ ਤੋਂ ਬਚ ਨਹੀਂ ਸਕਣਗੀਆਂ ।
ਮੰਗੇ ਦੇਸ਼ ਕੁਰਬਾਨੀਆਂ ਆਓ ਮੈਦਾਨੇ ਉਤਰੋ।।
ਚਿੱਟਾ ਪੀ ਪੀ ਨਾਂ ਮੁਕ ਜਾਇਓ ਨਲੂਏ ਦੇ ਪੁੱਤਰੋ

23/05/2016

ਪਾਣੀ ਮਨੁੱਖੀ ਜੀਵਨ ਦੀ ਮੁਢਲੀ ਲੋੜ ਹੈ।ਜਿਸ ਤੌਂ ਬਿਨਾਂ ਮਨੁੱਖ ਦੀ ਹੌਦ ਸੰਭਵ ਨਹੀ।ਪਰ ਅਜ ਇਹ ਕਿੰਨੀ ਹੈਰਾਨੀ ਦੀ ਗਲ ਹੈ ਮਨੁੱਖ ਇਸ ਨੂੰ ਖੁਦ ਹੀ ਪ੍ਰਦੂਸ਼ਿਤ ਕਰ ਰਿਹਾ ਹੈ।ਅਤੇ ਇਸ ਦੀ ਦੁਰਵਰਤੋਂ ਕਰ ਰਿਹਾ ਹੈ।ਧਰਤੀ ਤੇ ਪੀਣ ਵਾਲੇ ਪਾਣੀ ਦੀ ਮਾਤਰਾ ਸਿਰਫ 1ਫੀਸਦੀ ਹੈ।ਇਸ ਦੀ ਇਕ ਇਕ ਬੂੰਦ ਬਚਾਉਣਾ ਸਾਡਾ ਫਰਜ ਹੈ।ਅਜ ਸਾਡੇ ਦੇਸ਼ ਵਿੱਚ ਸਭ ਤੌਂ ਵਧ ਪਾਣੀ ਖੇਤੀ ਲਈ ਵਰਤਿਆ ਜਾਦਾ ਹੈ।ਜਿਸ ਵਿੱਚ ਮੁੱਖ ਫਸਲ ਹੈ 'ਝੌਨਾ'।ਝੌਨੇ ਦੀ ਫਸਲ ਲਈ ਪਾਣੀ ਦੀ ਬਹੁਤ ਵਰਤੋਂ ਹੁੰਦੀ ਹੈ।ਜਿਸ ਨਾਲ ਪਾਣੀ ਦਾ ਪਧਰ ਹੇਠਾਂ ਜਾ ਰਿਹਾ ਹੈ।ਜਿਥੇ ਕਿਸਾਨ ਝੋਨੇ ਦੀ ਬਿਜਾਈ ਕਰਕੇ ਪਾਣੀ ਦਾ ਪਧਰ ਹੇਠਾਂ ਕਰ ਰਹੇ ਹਨ।ਉਥੇ ਦੂਜੇ ਪਾਸੇ ਉਹ ਫਸਲਾਂ ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਕੇ ਧਰਤੀ ਹੇਠਲੇ ਪਾਣੀ ਨੂੰ ਜਹਿਰੀਲਾ ਬਣਾ ਰਹੇ ਹਨ।ਜਿਸ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦਿਨ 'ਬ ਦਿਨ ਵਧ ਰਹੀਆਂ ਹਨ।ਅਜ ਸਾਡੇ ਕਿਸਾਨ ਭਰਾਵਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ।ਉਹ ਉਹਨਾਂ ਫਸਲਾਂ ਵਲ ਵੀ ਧਿਆਨ ਦੇਣ ਜਿਨ੍ਹਾਂ ਦੀ ਬਿਜਾਈ ਲਈ ਪਾਣੀ ਦੀ ਵਰਤੋਂ ਘਟ ਹੁੰਦੀ ਹੈ।ਆਉ ਅਸੀਂ ਅਜ ਤੌਂ ਪਾਣੀ ਦੀ ਦੁਵਰਤੋਂ ਬੰਦ ਕਰੀਏ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੁੰਦਰ ਵਾਤਾਵਰਣ ਪ੍ਰਦਾਨ ਕਰੀਏ। ��������

30/05/2015

Address

ਨਕੋਦਰ
Kapurthala
144625

Telephone

+919501183019

Website

Alerts

Be the first to know and let us send you an email when Simran solar energy posts news and promotions. Your email address will not be used for any other purpose, and you can unsubscribe at any time.

Contact The Business

Send a message to Simran solar energy:

Share