Brothers Online

Brothers Online Contact information, map and directions, contact form, opening hours, services, ratings, photos, videos and announcements from Brothers Online, Consulting Agency, Ludhiana.

09/01/2023

ਜੇ ਇਹ ਫਿਲਮ ਵੇਖਕੇ ਤੁਹਾਨੂੰ ਆਪਣੇ ਆਪ 'ਤੇ ਸ਼ਰਮ ਨਾ ਆਈ, ਤੁਸੀਂ ਤੜਫੇ ਨਾ,ਰੋਏ ਨਾ,ਬੇਸਮਝ ਰਹੇ ਤਾਂ ਤੁਸੀਂ ਮਰੇ ਹੋਏ ਓ ਬੱਸ ਗੱਲ ਖਤਮ !

ਅਸੀਂ ਅੱਖਾਂ ਮਲ਼ ਮਲ਼ ਵੇਖੀਏ, ਕੀ ਖੇਡਾਂ ਹੋਈਆਂ

ਕਿਤੇ ਸ਼ੇਰਾਂ ਵਰਗੇ ਸੂਰਮੇ, ਅੱਜ ਭੇਡਾਂ ਹੋਈਆਂ https://instagram.com/panjaab_info?igshid=YmMyMTA2M2Y=

30/08/2022

ਅਮ੍ਰਿਤਪਾਲ ਸਿੰਘ

Billy Ray Harris ਮਰੀਕੇ ਦੀ Missouri ਸਟੇਟ ਦੇ Kansas City ਦੇ Country club Plaza ਵਿੱਚ ਇਕ ਭਿਖਾਰੀ ਵਜੋਂ ਬੈਠਦਾ ਸੀ। ਕੋਲੋਂ ਲੰਘਦੇ ਲ...
18/04/2022

Billy Ray Harris ਮਰੀਕੇ ਦੀ Missouri ਸਟੇਟ ਦੇ Kansas City ਦੇ Country club Plaza ਵਿੱਚ ਇਕ ਭਿਖਾਰੀ ਵਜੋਂ ਬੈਠਦਾ ਸੀ।

ਕੋਲੋਂ ਲੰਘਦੇ ਲੋਕ ਯਥਾਸ਼ਕਤ ਡਾਲਰ ਦੋ ਡਾਲਰ ਜਾਂ ਜੇਬ ਵਿੱਚਲੀ ਭਾਨ ਉਸਦੇ ਕੱਪ ਵਿੱਚ ਖਾਲੀ ਕਰ ਦਿੰਦੇ। ਇਕ ਦਿਨ Sarah Darling ਨਾਮ ਦੀ ਇਕ ਔਰਤ ਨੇਂ ਕੁਝ ਭਾਨ ਉਸਦੇ ਕੱਪ ਵਿੱਚ ਪਾਈ ਔਰ ਚਲੀ ਗਈ।

ਗੁਰੂ-ਨੇਤ ਉਸ ਭਾਨ ਵਿੱਚ ਉਸਦੀ ਕਿਸੇ ਕਾਰਨ ਆਪਣੀ ਉਂਗਲ ਤੋਂ ਉਤਾਰ ਕੇ ਜੇਬ ਵਿੱਚ ਪਾਈ ਹਜ਼ਾਰਾਂ ਡਾਲਰ ਦੇ ਮੁੱਲ ਦੀ ਹੀਰੇ ਦੀ ਮੁੰਦਰੀ ਵੀ ਸੀ।

Billy Harris ਉਹ ਮੁੰਦਰੀ ਲੋਕਲ Jeweler ਕੋਲ ਲੈ ਗਿਆ, ਜਿਸਨੇਂ ਉਸ ਮੁੰਦਰੀ ਦਾ ਮੁੱਲ 4,000 ਡਾਲਰ (3 ਲੱਖ ਰੁਪਈਏ) ਪਾਇਆ। ਪਰ Billy Harris ਨੇਂ ਉਹ ਮੁੰਦਰੀ ਵੇਚੀ ਨਹੀਂ, ਵਾਪਸ ਲੈ ਆਇਆ।

ਜਦੋਂ Sarah ਮੁੰਦਰੀ ਗਵਾਚ ਜਾਣ ਦਾ ਅਹਿਸਾਸ ਹੋਇਆ, ਤਾਂ ਉਹ ਹੋਰਨਾਂ ਥਾਂਵਾਂ ਤੇ ਲੱਭਦੀ ਲਭਾਉਂਦੀ Billy Harris ਕੋਲ ਵੀ ਆਈ ਤੇ ਉਸਨੂੰ ਕਹਿਣ ਲੱਗੀ ਕਿ ਕੱਲ ਉਸਦੀ ਇਕ ਕੀਮਤੀ ਚੀਜ਼ ਗਵਾਚ ਗਈ ਹੈ!

ਕਿਤੇ ਉਹ ਹੀਰੇ ਵਾਲੀ ਮੁੰਦਰੀ ਤਾਂ ਨਹੀਂ? Billy Harris ਨੇਂ ਅੱਗਿਉ ਪੁੱਛਿਆ!

ਮੁੰਦਰੀ ਹਾਸਲ ਕਰਕੇ Sarah ਇਸ ਗੱਲ ਉਪਰ ਸਭ ਤੋਂ ਵੱਧ ਹਰਾਂਨ ਸੀ ਕਿ ਏਨਾਂ ਲੋੜਵੰਦ ਹੋਣ ਦੇ ਬਾਵਜੂਦ ਵੀ ਉਸਨੇਂ 4,000+ ਡਾਲਰ ਦੀ ਵੱਡੀ ਰਕਮ ਵਿੱਚ ਮੁੰਦਰੀ ਵੇਚੀ ਕਿਉ ਨਹੀਂ!

ਜਿਸਦੇ ਜਵਾਬ ਵਿੱਚ Billy Harris ਨੇਂ ਬੜੇ ਕਮਾਲ ਦੀ ਗੱਲ ਕਹੀ। ਉਹ ਕਹਿਣ ਲੱਗਾ ਕਿ ਉਸਦਾ ਦਾਦਾ ਕ੍ਰਿਸਚਨ ਪਾਦਰੀ ਸੀ, ਉਸਨੇਂ ਉਸਨੂੰ ਬਚਪਨ ਤੋਂ ਹੀ ਏ ਗੱਲ ਸਿਖਾਈ ਸੀ ਕਿ ਜੋ ਚੀਜ਼ ਤੁਹਾਡੀ ਨਹੀਂ ਹੈ, ਤੁਹਾਨੂੰ ਉਹ ਨਹੀਂ ਰੱਖਣੀ ਚਾਹੀਦੀ!

ਘਰ ਪਹੁੰਚ ਕੇ Sarah ਔਰ ਉਸਦੇ ਪਤੀ ਨੇਂ Billy Harris ਦੀ ਇਮਦਾਦ ਵਾਸਤੇ Online Fund ਦੀ ਸ਼ੁਰੂਆਤ ਕੀਤੀ, ਉਹਨਾਂ ਨੂੰ ਉਮੀਦ ਸੀ ਕਿ ਜੇਕਰ ਜ਼ਿਆਦਾ ਨਹੀਂ ਤਾਂ ਕਮ-ਅਜ਼-ਕਮ 4,000 ਕੁ ਹਜ਼ਾਰ ਡਾਲਰ ਤੱਕ ਤਾਂ ਇਸ ਇਮਾਨਦਾਰ ਵਿਅਕਤੀ ਦੀ ਮੱਦਦ ਕੀਤੀ ਜਾਵੇ, ਜਿੰਨੇਂ ਕੁ ਪੈਸੇ ਉਹ ਮੁੰਦਰੀ ਨੂੰ ਵੇਚਕੇ ਆਸਾਨੀ ਨਾਲ ਵੱਟ ਸਕਦਾ ਸੀ।

ਕੁਝ ਕੁ ਘੰਟਿਆਂ ਦੌਰਾਨ ਹੀ 8,000+ ਤੋਂ ਵੀ ਵੱਧ ਲੋਕ ਇਮਦਾਦ ਵਾਸਤੇ ਅੱਗੇ ਆਏ, ਔਰ ਇਕੱਠੀ ਹੋਣ ਵਾਲੀ ਰਾਸ਼ੀ 1 ਲੱਖ 85 ਹਜ਼ਾਰ ਡਾਲਰ (1 ਕਰੋੜ 40 ਲੱਖ) ਦੇ ਕਰੀਬ ਸੀ………………….

ਪੈਸਾ ਰਾਤੋ ਰਾਤ ਆ ਵੀ ਸਕਦੈ ਔਰ ਜਾ ਵੀ ਸਕਦੈ, ਪਰ ਖ਼ੂਨ🩸ਵਿੱਚੋਂ ਖ਼ਾਨਦਾਨੀਆਂ ਪੜ੍ਹੀਆਂ ਤੱਕ ਨਹੀਂ ਜਾਂਦੀਆਂ❗️

ੱਲ ਦੀ ਵਾਲ ਤੋਂ ਧੰਨਵਾਦ ਸਹਿਤ 🙏

10/04/2022

ਵੱਖੀ ਪਾੜ ਪੋਸਟ 😂🤣
ਅਸੀਂ ਆਵਦੇ ਆਪ ਨੂੰ ਅੰਡਰ ਐਸਟੀਮੇਟ ਕਰਨਾ ਪਤਾ ਨਹੀਂ ਕਦੋਂ ਛੱਡਾਂਗੇ …… ‘ਮਜ਼ਾਕ ਨਾਲ ਮਜ਼ਾਕ ਰਿਹਾ ਯਾਰ…….. ਦਿਲ ਤੇ ਹੱਥ ਰੱਖ ਤੇ ਸੱਚੀਂ ਦੱਸਿਓ ਕਿ ‘ਪੰਜਾਬ ਨੂੰ ਹੋਇਆ ਕੀ ਹੈ……..?’
ਆਥਣ ਵੇਲੇ ਹਰੇਕ ਦੂਜਾ ਬੰਦਾ ਨਾਢੂ ਖਾਂ ਬਣਿਆ ਹੁੰਦਾ ਦਾਰੂ ਨਾਲ ਰੱਜ ਕੇ ।
ਜਿਹੜੇ ਮਰਜ਼ੀ ਵੀਹ ਕੁ ਸਾਲ੍ਹ ਦੇ ਮੁੰਡੇ ਜਾਂ ਕੁੜੀ ਨੂੰ ਪੁੱਛ ਲਓ……. ਜਾਂ ਤਾਂ ਓਹਦੀ ‘ਫੈਲ’ ਲੱਗੀ ਵੀ ਆ ਤੇ ਜਾਂ ਬੱਸ ਇੱਕ ਅੱਧਾ ਬੈਂਡ ਘਟਦਾ ਹਰੇਕ ਐਂ ਹੀ ਕਹਿੰਦਾ ‘ਬੱਸ ਬਣਜੂ ਅੰਕਲ ਮੇਰਾ ਬਾਹਰ ਦਾ ਮਹੀਨੇ ਖੰਡ ‘ਚ ।
ਆਈਲੈਟ ਸੈਂਟਰਾਂ ‘ਚ ਅੱਡ ਖੁਰ ਵੱਢ ਹੋਈ ਜਾਂਦੀ …… ਨਾਲੇ ਐਨਾ ਖੁੱਲ੍ਹਾ ਥਾਂ ਹੁੰਦਾ ਫੇਰ ਵੀ ਪਤਾ ਨੀਂ ਕਿੱਥੋਂ ਜਨਤਾ ਤੁਰੀ ਆਉਂਦੀ ਪੀ.ਟੀ.ਈ ਕਰਨ ।
ਦੇਸ਼ ਦੇ ਹੋਰ ਰਾਜਾਂ ਵਿੱਚ ਲੋਕ ਭੁੱਖ ਨਾਲ ਮਰਦੇ ਹੋਣੇ ਪਰ ਪੰਜਾਬ ਦਾ ਪਿਛਲੇ ਚਾਲੀ ਸਾਲਾਂ ਦਾ ਰਿਕਾਰਡ ਚੱਕ ਲਓ……. ਜਿਆਦਾਤਰ ਆਪਣੇ ਲੋਕ ਜਿਆਦਾ ਖਾਣ ਨਾਲ ਮਰ ਰਹੇ ਆ ।
ਹਰੇਕ ਦੂਜੇ ਘਰੇ ਲਾ ਝਾੜੂ ਪੋਚਾ ਕਰਨ ਤੋਂ ਲੈ ਕੇ ਭਾਂਡੇ ਮਾਂਜਣ ਵਾਲਾ ਕੰਮ ਕਰਨ ਨੂੰ ‘ਬੀਬੀ’ ਰੱਖੀ ਤੇ ਆਂਟੀ ਕਹਿੰਦੀ ‘ਪੁੱਤ ਮੈਂ ਠੀਕ ਨੀਂ ਰਹਿੰਦੀ ‘ ।
ਸਰਕਾਰ ਸ਼ਰਾਬ ਤੇ ਟੈਕਸ ਲਾ ਕੇ ਪੈਸਾ ਇਕੱਠਾ ਕਰਦੀ ਆ ਤੇ ਓਸੇ ਪੈਸੇ ਨਾਲ ਦੋ ਰੁਪੱਈਏ ਕਿੱਲੋ ‘ਕਣਕ’ ਦਿੰਦੀ ਖਾਣ ਨੂੰ ਤੇ ਉਹਨੂੰ ਖਾਂਦਾ ਕੋਈ ਨੀ …… ਵੱਡਾ ਹਿੱਸਾ ਚੱਕੀਆਂ ਤੇ ਵਿਕਦੀ ਤੇ ਓਸੇ ਪੈਸੇ ਨਾਲ ਫੇਰ ਸ਼ਰਾਬ ਆਉਂਦੀ ……. ਤੇ ਬੰਦਾ ‘ਜਿੱਦਾਂ ਸੇਮ’ ਹੀ ਹੁੰਦਾ ਕਣਕ ਲੈਣ ਵਾਲਾ ਵੀ ਤੇ ਸ਼ਰਾਬ ਲੈਣ ਵਾਲਾ ਵੀ ।
ਕੰਮ ਨੂੰ ਸਾਡੇ ਕੋਲ ਭੱਈਏ ਰੱਖੇ । ਚਾਰ ਚਾਰ ਕਿੱਲਿਆਂ ਵਾਲੇ ਵੀ ਦਿਹਾੜੀਏ ਪਾ ਕੇ ਕੰਮ ਕਰਾਉਂਦੇ । ਦਸ ਕਿੱਲਿਆਂ ਵਾਲੇ ਤਾਂ ਬਹੁਤੇ ਪੱਠੇ ਵੀ ਨਹੀਂ ਲਿਆਉਂਦੇ …. ਪਾ ਕੇ ‘ਚਿੱਟੇ’ ਸੱਥ ‘ਚ ਤਾਸ਼ ਕੁੱਟਦੇ ਸਾਰਾ ਦਿਨ ਮੀਨ ਟੂ ਸੇ ‘ਹੋਲ ਡੇਅ’ ।
ਨਵੀਂ ਪੀੜ੍ਹੀ ਦੇ ਤਕਰੀਬਨ ਹਰੇਕ ਛੋਹਰ ਤੇ ਕੁੜੀ ਦੇ ਹੱਥ ‘ਚ ਟੱਚ ਆਲਾ ਮੋਬਾਇਲ ਆ । ਵੈਸੇ ਗਿਣਤੀ ਕਰਨੀ ਔਖੀ ਆ ਪਰ ਏਰੀਏ ਦੇ ਹਿਸਾਬ ਨਾਲ ਸਾਰੇ ਭਾਰਤ ਚੋਂ ਸਭ ਤੋਂ ਵੱਧ ‘ਆਈ ਫੋਨ’ ਪੰਜਾਬ ‘ਚ ਹੀ ਹੋਣਗੇ ।
ਸਾਡੀਆਂ ਸਰਕਾਰਾਂ ਐਨੀਆਂ ਅਮੀਰ ਆ ਜਿਨਾਂ ਦੇ ਆਵਦੇ ਖੇਤੋਂ ਪੰਜ ਪੰਜ ਸੱਤ ਸੱਤ ਸੌ ਮਣ ਦਾਣੇ ਝੜਦੇ ਤੇ ਨਾਲੇ ਓਹਨਾਂ ਨੂੰ ਮੋਦੀ ਆਲਾ ਦੋ ਦੋ ਹਜਾਰ ਵੀ ਮਿਲਦਾ ਤੇ ਨਾਲੇ ਦੋ ਰੁਪੱਈਏ ਕਿੱਲੋ ਆਲੀ ਕਣਕ ਤੇ ਦਾਲ ….. ਤੇ ਲੋਕ ਇਹ ਵੀ ਛੱਕ ਜਾਂਦੇ ਔਖੇ ਸੌਖੇ ।
ਤਕਰੀਬਨ ਹਰੇਕ ਘਰੇ ਮੋਟਰ ਸਾਇਕਲ ਆ ਤੇ ਹਰੇਕ ਦੂਜੇ ਤੀਜੇ ਘਰੇ ਕਾਰ ਆ …… ਓਹ ਵੀ ਪਟਰੌਲ ਆਲੀ ।
ਜੀਹਨੂੰ ਮਰਜ਼ੀ ਛੇੜ ਕੇ ਦੇਖ ਲਓ, ਕਿਸੇ ਦੀ ਆਕੜ ‘ਚ ਨਹੁੰ ਨੀਂ ਖੁੱਭਦਾ ‘ਅਖੇ ਜੀ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ‘।
ਜਿਹੜੇ ਮਰਜ਼ੀ ਚੰਗੇ ਹੋਟਲ ਰੈਸਟੋਰੈਂਟ ਜਾਂਦੇ ਰਹੋ ਚਾਹੇ ਕਿਸੇ ਮੇਲੇ ਮੁਸਾਹਬੇ ……. ਚਾਹੇ ਕਿਸੇ ਰਾਜਨੀਤਕ ਰੈਲੀ ਤੇ ……. ਧੱਕਾ ਪਿਆ ਪੈਂਦਾ ਤਿਲ ਸੁੱਟਣ ਨੂੰ ਭੋਰਾ ਥਾਂ ਨੀਂ ਥਿਆਉਂਦਾ ।
ਸੋ ਦੋਸਤੋ ਬਹੁਤੇ ਨੈਗਟਿਵ ਹੋਣ ਦੀ ਲੋੜ ਨੀਂ ,ਜਿਹੜੇ ਹਿਸਾਬ ਨਾਲ ਬਿਹਾਰ, ਝਾਰਖੰਡ ਤੇ ਯੂਪੀ ਸੀਪੀ ਦੇ ਛੋਰ੍ਹ ਬੈਂਕਾਂ ਤੇ ਹੋਰ ਸੈਕਟਰ ‘ਚ ਭਰਤੀ ਹੋ ਰਹੇ ਆ ਤੇ ਅਸੀਂ ਹੱਥੀਂ ਕੰਮ ਕਰਨਾਂ ਬਿਲਕੁਲ ਛੱਡ ਕੇ ਲਗਜ਼ਰੀ ਕੰਫ਼ਰਟ ਜੋਨ ‘ਚ ਐਂਟਰੀ ਮਾਰ ਚੁੱਕੇ ਆਂ , ਓਸ ਹਿਸਾਬ ਨਾਲ ਸਾਨੂੰ ਬਾਹਰੋਂ ਕਾਮੇ ਸੱਦਣੇ ਹੀ ਪੈਣੇ ਆ …….. ਬਾਹਲੇ ਗੋਰੇ ਨਾ ਸਹੀ ਮਾੜ੍ਹੇ ਮੋਟੇ ‘ਘਸਮੈਲੇ’ ਜੇ ਸੱਦ ਲਾਂਗੇ ਬੱਸ ਤੁਸੀਂ ਵਰਕ ਪਰਮਟ ਦੀ ਮਨਜ਼ੂਰੀ ਲੈ ਕੇ ਰੱਖੋ ਸਰਕਾਰ ਤੋਂ ……… ਕੰਮ ਤਾਂ ਨਹੁੰ ਤੇ ਹੋਇਆ ਹੀ ਖੜ੍ਹਾ ।
ਭੁਪਿੰਦਰ ਸਿੰਘ ਬਰਗਾੜੀ

ਪੰਜਾਬੀਆਂ ਦੀ ਮਾਈ ਸਾਹਿਬ ਮਹਾਰਾਣੀ ਜਿੰਦਾਂ ਦੀ ਗਾਥਾ ----- ਮੰਨਾ ਸਿੰਘ ਔਲਖ ਦੀ ਧੀ,  ਸ਼ੇਰ-ਇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਿਬੂਬ ਰਾਣੀ, ...
06/04/2022

ਪੰਜਾਬੀਆਂ ਦੀ ਮਾਈ ਸਾਹਿਬ ਮਹਾਰਾਣੀ ਜਿੰਦਾਂ ਦੀ ਗਾਥਾ -----

ਮੰਨਾ ਸਿੰਘ ਔਲਖ ਦੀ ਧੀ, ਸ਼ੇਰ-ਇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਿਬੂਬ ਰਾਣੀ, ਮਹਾਰਾਜਾ ਦਲੀਪ ਸਿੰਘ ਦੀ ਮਾਂ, ਮਹਾਰਾਣੀ ਜਿੰਦ ਕੌਰ, ਜਿਸਨੂੰ ਇੱਜ਼ਤ ਨਾਲ ਪੰਜਾਬੀ ' ਮਾਈ ਸਾਹਿਬ' ਕਹਿ ਕੇ ਪੁਕਾਰਦੇ ਸਨ, ਪਹਿਲੀ ਸਿੱਖ ਐਂਗਲੋਂ ਜੰਗ ਤੋਂ ਬਾਅਦ ਹੀ ਅੰਗਰੇਜ਼ਾਂ ਦੀਆਂ ਅੱਖਾਂ ਵਿਚ ਰੜਕ ਰਹੀ ਸੀ, ਰਹਿੰਦੀ ਖੂੰਹਦੀ ਕਸਰ ਉਸ ਵਕਤ ਪੂਰੀ ਹੋ ਗਈ ਜਦ 7 ਅਗਸਤ 1847 ਈਸਵੀ ਨੂੰ ਭਰੀ ਸਭਾ ਵਿਚ ਅੰਗਰੇਜ਼ ਰੈਜੀਡੈਂਟ ਦੇ ਕਹਿਣ ਤੇ ਵੀ ਮਹਾਰਾਜਾ ਦਲੀਪ ਸਿੰਘ ਨੇ ਮਿਸਰ ਤੇਜ ਸਿੰਘ ਨੂੰ ਰਾਜੇ ਦਾ ਤਿਲਕ ਲਾਵਣ ਤੋਂ ਇਨਕਾਰ ਕਰ ਦਿੱਤਾ, ਰੈਜ਼ੀਡੈਂਟ ਦੰਦ ਕਰੀਚ ਕਿ ਰਹਿ ਗਿਆ, ਉਸਨੇ ਮਹਾਰਾਣੀ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿਚ ਨਜ਼ਰਬੰਦ ਕਰਨ ਦਾ ਹੁਕਮ ਦਿੱਤਾ, ਕਿਉਕਿ ਉਹ ਸਮਝਦਾ ਸੀ ਕਿ ਲਾਹੌਰ ਵਿਚ ਮਹਾਰਾਣੀ ਦਾ ਰਹਿਣਾ ਅੰਗਰੇਜ਼ਾਂ ਲਈ ਖੁਸ਼ਗਵਾਰ ਨਹੀ ਹੋਵੇਗਾ ।ਮਹਾਰਾਣੀ ਨੂੰ ਹੋਰ ਤੰਗ ਪਰੇਸ਼ਾਨ ਕਰਨ ਲਈ, ਉਸਦੀ ਪੈਨਸ਼ਨ ਡੂਢ ਲੱਖ ਸਲਾਨਾ ਤੋਂ ਘਟਾ ਕਿ 60000 ਰੁਪਏ ਸਲਾਨਾ ਕਰ ਦਿੱਤੀ ਗਈ, ਉਸ ਨੂੰ ਗ੍ਰੰਥੀ ਤਕ ਰੱਖਣ ਦਾ ਵੀ ਅਖਤਿਆਰ ਨ ਰਿਹਾ, ਹੋਰ ਤੇ ਹੋਰ ਉਹ ਆਪਣੀ ਮਨ ਮਰਜ਼ੀ ਦਾ ਖਾ ਪੀ ਵੀ ਨਹੀ ਸਕਦੀ ਸੀ। ਮੰਨਿਆ ਜਾਂਦਾ ਕਿ ਇਸ ਸਮੇਂ ਵਿਚ ਭਾਈ ਮਹਾਰਾਜ ਸਿੰਘ ਹੁਣੀ ਮਹਾਰਾਣੀ ਦੇ ਸੰਪਰਕ ਵਿਚ ਸਨ।8 ਮਈ 1848 ਈਸਵੀ ਨੂੰ ਲਾਹੌਰ ਵਿਚ ਰੈਜ਼ੀਡੈਂਟ ਨੂੰ ਬਿੱਲੇ ਲਾਵਣ ਦੀ ਸਾਜ਼ਸ ਫੜੀ ਗਈ। ਇਸ ਸਕੀਮ ਵਿਚ ਮਹਾਰਾਣੀ ਦੇ ਵਕੀਲ ਗੰਗਾ ਰਾਮ ਤੇ ਇਕ ਸਿੱਖ ਫੌਜ ਦੇ ਕਰਨਲ ਕਾਹਨ ਸਿੰਘ ਨੂੰ ਫਾਂਸੀ ਦਿੱਤੀ ਗਈ। ਇਸਦਾ ਸੂਤਰਧਾਰ ਮਹਾਰਾਣੀ ਨੂੰ ਦਸਿਆ ਗਿਆ, ਮਹਾਰਾਣੀ ਨੇ ਚਨੌਤੀ ਦਿੱਤੀ ਕਿ ਖੁੱਲੀ ਅਦਾਲਤ ਵਿਚ ਮੁੱਕਦਮਾ ਚਲਾ ਕੇ ਦੁਧ ਦਾ ਦੁਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ।ਪਰ ਤਕੜੇ ਦਾ ਸੱਤੀ ਵੀਹ ਸੌ ਹੁੰਦਾ, ਮਹਾਰਾਣੀ ਦੀ ਅਪੀਲ ਖਾਰਜ ਕਰ ਦਿੱਤੀ ਗਈ।

14 ਮਈ 1848 ਈਸਵੀ ਨੂੰ ਰੈਜ਼ੀਡੈਂਟ ਦਾ ਹੁਕਮ ਲੈ ਕੇ ਕਪਤਾਨ ਲਿਮਸਡਨ ਤੇ ਲੈਫਟੀਨੈਂਟ ਹੁਡਸਨ ਸ਼ੇਖੂਪੁਰੇ ਪੁੱਜੇ, ਜਿਸ ਵਿਚ ਲਿਖਿਆ ਸੀ ਤੁਸੀ(ਮਹਾਰਾਣੀ ਜਿੰਦਾਂ) ਇੰਨਾਂ ਨਾਲ ਬਿਨ੍ਹਾਂ ਦੇਰੀ ਕੀਤੇ ਸ਼ੇਖੂਪੁਰੇ ਤੋਂ ਬਾਹਰ ਜਾਣਾ ਹੈ, ਤੁਹਾਨੂੰ ਕਿਸੇ ਤਰ੍ਹਾਂ ਦਾ ਦੁਖ ਦੇਣਾ ਜਾਂ ਅਪਮਾਨ ਕਰਨਾ ਸਾਡਾ ਮਕਸਦ ਨਹੀ, ਅਸਲ 'ਚ ਅਸਿੱਧੀ ਧਮਕੀ ਸੀ ਮਹਾਰਾਣੀ ਨੂੰ, ਮਹਾਰਾਣੀ ਇਨ੍ਹਾਂ ਕੋਲੋਂ ਪੁਛਦੀ ਹੈ ਕਿ ਮੈਨੂੰ ਕਿਥੇ ਲੈ ਕੇ ਜਾਣਾ ਹੈ, ਪਰ ਇਹ ਦਸਣ ਤੋਂ ਜਵਾਬ ਦੇ ਦਿੰਦੇ ਹਨ। 16 ਮਈ 1848 ਈਸਵੀ ਨੂੰ ਇਹ ਵਹੀਰ ਸ਼ੇਖੂਪੁਰੇ ਤੋਂ ਚੱਲਦਾ ਹੈ, ਫਿਰੋਜ਼ਪੁਰ ਵਾਲਾ ਰਾਹ ਮਹਾਰਾਣੀ ਪਛਾਣ ਕਿ ਸਮਝ ਜਾਂਦੀ ਹੈ ਕਿ ਉਸਨੂੰ ਦੇਸ਼ ਪੰਜਾਬ ਵਿਚੋਂ ਬਾਹਰ ਕੱਢਣ ਲੱਗੇ ਨੇ, ਉਸ ਵਕਤ ਦੀ ਉਸਦੀ ਮਨੋ ਦਸ਼ਾ ਨੂੰ ਕਲਮ ਬਧ ਨਹੀ ਕੀਤਾ ਜਾ ਸਕਦਾ, ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ।

ਮਹਾਰਾਣੀ ਦੇ ਦੇਸ਼ ਪੰਜਾਬ 'ਚੋਂ ਕੱਢੇ ਜਾਣ ਤੇ ਜੋ ਫੌਜਾਂ, ਤੇ ਆਮ ਲੋਕਾਂ ਵਿਚ ਰੋਸ ਸੀ, ਲਾਹੌਰ ਕੌਂਸਲ ਵਿਚਲਾ ਰੈਜ਼ੀਡੈਂਟ ਆਪਣੀ ਚਿੱਠੀ ਵਿਚ ਲਿਖਦਾ ਹੈ ਕਿ ਰਾਜਾ ਸ਼ੇਰ ਸਿੰਘ ਜੋ ਮੂਲਰਾਜ ਦੀ ਬਗਾਵਤ ਦਬਾਉਣ ਲਈ ਭੇਜਿਆ ਸੀ, ਉਸਦੇ ਡੇਰੇ ਤੋਂ ਖਬਰਾਂ ਆ ਰਹੀਆਂ ਨੇ ਕਿ " ਮਹਾਰਾਣੀ ਦੇ ਦੇਸ਼ ਨਿਕਾਲੇ ਦੀ ਖ਼ਬਰ ਸੁਣ ਕੇ ਖਾਲਸਾ ਫੌਜ ਬੜੀ ਬੇਚੈਨ ਹੋ ਰਹੀ ਹੈ। ਸਿਪਾਹੀ ਆਖਦੇ ਹਨ, ਮਹਾਰਾਣੀ ਖ਼ਾਲਸਾ ਫੌਜ ਦੀ ਮਾਈ ਹੈ। ਜਦ ਉਹ ਤੇ ਬਾਲਕ ਦਲੀਪ ਸਿੰਘ ਹੀ ਉਹਨਾਂ ਤੋਂ ਦੂਰ ਕਰ ਦਿੱਤੇ ਗਏ ਨੇ, ਤਾਂ ਉਹ ਕੀਹਦੇ ਲਈ ਲੜਨ? ਹੁਣ ਉਹਨ੍ਹਾਂ ਨੂੰ ਮੂਲ ਰਾਜ ਦੀ ਵਿਰੋਧਤਾ ਕਰਨ ਦੀ ਲੋੜ ਨਹੀ। ਜੇ ਮੂਲ ਰਾਜ ਨੇ ਉਹਨਾਂ ਉੱਤੇ ਹਮਲਾ ਕੀਤਾ ਤਾਂ ਉਹ ਸਰਦਾਰਾਂ ਨੂੰ ਫੜ ਲੈਣਗੇ ਤੇ ਮੂਲ ਰਾਜ ਨਾਲ ਮਿਲ ਜਾਣਗੇ।" ਐਡਵਿਨ ਆਰਨੋਲਡ ਵੀ ਆਖਦਾ ਹੈ," ਮਹਾਰਾਣੀ ਨੂੰ ਆਪਣੇ ਪੁਤ ਤੇ ਪਰਜਾ ਕੋਲੋਂ ਦੂਰ ਕਰਨ 'ਤੇ ਸਿੱਖਾਂ ਨੇ ਜਿੰਨਾਂ ਰੋਸ ਪ੍ਰਗਟ ਕੀਤਾ, ਉਸ ਨਾਲੋਂ ਕਿਤੇ ਵਧੇਰੇ ਆਪਣੇ ਦਿਲਾਂ ਵਿਚ ਰੱਖਦੇ ਹਨ।" ਸ਼ੇਰ ਸਿੰਘ ਅਤੇ ਉਸਦੇ ਸਾਥੀਆਂ ਨੇ ਆਪਣੀ ਮੋਹਰ ਲੱਗੇ ਮੈਨੀਫੈਸਟੋ 'ਚ ਵੀ ਕਿਹਾ ਹੈ ਕਿ "ਆਪਣੀ ਪਰਜਾ ਦੀ ਮਾਤਾ ਮਹਾਰਾਣੀ ਨੂੰ ਕੈਦ ਕਰਕੇ ਹਿੰਦੁਸਤਾਨ ਵਿਚ ਭੇਜਣ ਨਾਲ ਅੰਗਰੇਜ਼ਾਂ ਨੇ ਸੁਲਾ ਤੋੜ ਦਿੱਤੀ ਹੈ।" ਈਵਾਨਸ ਬੈੱਲ ਲਿਖਦਾ ਹੈ ਕਿ " ਪੰਜਾਬ ਦੇ ਸਾਰੇ ਵਸਨੀਕਾਂ ਨੂੰ, ਸਭ ਸਿੱਖਾਂ ਨੂੰ , ਅਸਲ ਵਿਚ ਸਾਰੀ ਦੁਨੀਆਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿੰਨੀਆਂ ਨਾਵਾਜਬ ਸਖ਼ਤੀਆਂ, ਧੱਕੇ ਤੇ ਜ਼ੁਲਮ ਨਾਲ ਫਿਰੰਗੀਆਂ ਨੇ ਵੱਡੇ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਨਾਲ ਬੁਰਾ ਵਰਤਾਉ ਕੀਤਾ ਹੈ।" ਹੋਰ ਤਾਂ ਹੋਰ ਅਫ਼ਗਾਨੀ ਸ਼ਾਸ਼ਕ ਦੋਸਤ ਮੁਹੰਮਦ ਖਾਂ ਵੀ ਜਨਵਰੀ 1849 ਈਸਵੀ ਵਿਚ ਐਬਟ ਨੂੰ ਲਿਖਦਾ ਹੈ ਕਿ। "ਇਸ ਵਿਚ ਕੋਈ ਸ਼ੱਕ ਨਹੀ ਕਿ ਸਿੱਖ ਦਿਨੋਂ ਦਿਨ ਬੜੇ ਬੇਚੈਨ ਹੋ ਰਹੇ ਹਨ। ਕਈਆਂ ਨੂੰ ਨੌੋਕਰੀਆਂ ਤੋੋਂ ਹਟਾ ਦਿੱਤਾ ਗਿਆ ਹੈ, ਤੇ ਖ਼ਾਸ ਕਰ ਜੋ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਨੂੰ ਕੈਦ ਵਿਚ ਸੁਟਿਆ ਗਿਆ ਹੈ ਤੇ ੳੁਸ ਨਾਲ ਬੁਰਾ ਸਲੂਕ ਕੀਤਾ ਗਿਆ ਹੈੇ। ਐਹੋ ਜੇਹੇ ਵਰਤਾਉ ਨੂੰ ਸਾਰੇ ਮਜ਼੍ਹਬਾਂ ਦੇ ਲੋਕ ਬੁਰਾ ਸਮਝਦੇ ਹਨ, ਤੇ ਸਾਰੇ ਅਮੀਰ ਗਰੀਬ ਇਸ ਨਾਲੋਂ ਮੌਤ ਨੂੰ ਚੰਗਾ ਸਮਝਦੇ ਹਨ।" ਮਹਾਰਾਣੀ ਦੇ ਦੇਸ਼ ਨਿਕਾਲੇ ਨੇ ਧੁਖਦੀ ਤੇ ਤੇਲ ਦਾ ਕੰਮ ਕੀਤਾ, ਅੰਗਰੇਜ਼ਾਂ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ, ਪੰਜਾਬ ਨੂੰ ਜ਼ਬਤ ਕਰਨ ਦਾ ਰਾਹ ਪੱਧਰਾ ਕੀਤਾ ਤੇ ਇਸ ਵਿਚ ਸਭ ਤੋਂ ਵੱਡੇ ਅੜਿਕੇ ਮਹਾਰਾਣੀ ਨੂੰ ਪੰਜਾਬ ਦੀਆਂ ਹੱਦਾਂ 'ਚੋਂ ਬਾਹਰ ਕਰ ਦਿੱਤਾ ।

ਲਾਹੌਰ ਰੈਜ਼ੀਡੈਂਟ ਸਰ ਫਰੈਡਰਿਕ ਕਰੀ ਨੇ ਕੌਂਸਲ ਵਿਚੋਂ ਰਾਜਾ ਸ਼ੇਰ ਸਿੰਘ, ਫ਼ਕੀਰ ਨੂਰਦੀਨ ਤੇ ਰਾਜਾ ਸ਼ੇਰ ਸਿੰਘ ਦੇ ਭਰਾ ਗੁਲਾਬ ਸਿੰਘ ( ਇਹ ਕੌਂਸਲ ਦਾ ਮੈਂਬਰ ਵੀ ਨਹੀ ਸੀ) ਦੇ ਦਸਤਖ਼ਤ ਕਰਵਾ ਕਿ ਮਹਾਰਾਣੀ ਜਿੰਦਾਂ ਨੂੰ ਪੰਜਾਬੋਂ ਬਨਾਰਸ ਭੇਜਿਆ। ਇਥੇ ਅੰਗਰੇਜ਼ ਅਫਸਰ ਮੈਕਗ੍ਰੇਗਰ ਮਹਾਰਾਣੀ ਸਾਹਿਬਾਂ ਦਾ ਨਿਗਰਾਨ ਸੀ। ਇਥੇ ਮਹਾਰਾਣੀ ਦੀ ਪੈਨਸ਼ਨ ਦੂਜੀ ਵਾਰੀ ਘਟਾ ਕਿ 48 ਹਜ਼ਾਰ ਸਲਾਨਾ ਤੋਂ 12 ਹਜ਼ਾਰ ਸਲਾਨਾ ਕਰ ਦਿੱਤੀ ਗਈ।ਮਹਾਰਾਣੀ ਨੂੰ ਤੋੜਨ ਲਈ ਡਲਹੌਜੀ ਹਰ ਹਥ ਕੰਡਾ ਵਰਤ ਰਿਹਾ ਸੀ।

ਰੈਜ਼ੀਡੈਂਟ ਨੇ ਗਵਰਨਰ ਜਨਰਲ ਨੂੰ ਲਿਖਿਆ ਕਿ ਮਹਾਰਾਣੀ ਦੇ ਜਾਣ ਤੋਂ ਬਾਅਦ ਕੁਝ ਚਿੱਠੀਆਂ ਤੇ ਕਾਗਜ਼ ਪੱਤਰ ਮਿਲੇ ਹਨ, ਇਨ੍ਹਾਂ ਵਿਚੋਂ ਕੁਝ ਵਿਚ ਸਾਜ਼ਸ਼ ਦੀ ਬੋਅ ਆ ਰਹੀ ਹੈ, ਇਨ੍ਹਾਂ ਦੇ ਅਸਲ ਜਾਂ ਨਕਲੀ ਹੋਣ ਬਾਰੇ ਵਿਸ਼ਵਾਸ਼ ਨਾਲ ਨਹੀ ਕਿਹਾ ਜਾ ਸਕਦਾ। ਗਵਰਨਰ ਜਨਰਲ ਡਲਹੌਜੀ ਨੇ ਮੈਕਗ੍ਰੇਗਰ ਨੂੰ ਹੁਕਮ ਭੇਜਿਆ ਕਿ ਮਹਾਰਾਣੀ ਜਿੰਦਾਂ ਤੇ ਉਸਦੀਆਂ ਦਾਸੀਆਂ ਦੀ ਤਲਾਸ਼ੀ ਲਈ ਜਾਵੇ। 14 ਜੁਲਾਈ 1848 ਈਸਵੀ ਨੂੰ ਦੋ ਮੇਮਾਂ ਬੀਬੀ ਐਲਨ ਤੇ ਬੀਬੀ ਐਟਲੀ ਨੇ ਮਹਾਰਾਣੀ ਤੇ ਉਸਦੀਆਂ ਦਾਸੀਆਂ ਦੀ ਸਾਰੇ ਲੀੜੇ ਉਤਰਵਾ ਕੇ ਤਲਾਸ਼ੀ ਲਈ। ( ਇਹ ਮਹਾਰਾਣੀ ਦੀ ਬਹੁਤ ਵੱਡੀ ਤੌਹੀਨ ਸੀ) । ਉਸ ਦੇ 50 ਲੱਖ ਦੇ ਗਹਿਣੇ ਤੇ 2 ਲੱਖ ਨਕਦੀ ਜੋ ਉਸ ਪਾਸ ਸੀ ਖੋ ਲਈ ਗਈ । ਮਹਾਰਾਣੀ ਦੇ ਸੂਟਕੇਸ ਵਿਚੋਂ ਰਿਸ਼ਤੇਦਾਰਾਂ ਨੂੰ ਲਿਖੀਆਂ 33 ਚਿੱਠੀਆਂ ਮਿਲੀਆਂ, ਮੈਕਗਰੇਗਰ ਨੇ ਖ਼ੁਦ ਮੰਨਿਆ ਕਿ ਇਨ੍ਹਾਂ ਵਿਚ ਅੰਗਰੇਜ਼ਾਂ ਵਿਰੁਧ ਰਾਈ ਦੇ ਦਾਣੇ ਜਿਨ੍ਹੀ ਵੱਲ ਗੱਲ ਨਹੀ ਕੀਤੀ ਗਈ ਸੀ।

ਇਥੋਂ ਤਕ ਕਿ ਮਹਾਰਾਣੀ ਦੇ ਵਕੀਲ ਸ.ਜੀਵਨ ਸਿੰਘ ਨੂੰ ਵੀ ਉਸ ਨਾਲ ਮਿਲਣ ਦੀ ਇਜ਼ਾਜ਼ਤ ਨਹੀ ਸੀ, ਆਖ਼ੀਰ ਉਸਨੇ(ਜੀਵਨ ਸਿੰਘ) ਇਕ ਅੰਗਰੇਜ਼ ਨਿਊ ਮਾਰਚ ਨੂੰ ਮਹਾਰਾਣੀ ਦਾ ਵਕੀਲ ਬਣਾ ਕਿ ਗਵਰਨਰ ਜਨਰਲ ਤੋਂ ਮਹਾਰਾਣੀ ਨੂੰ ਮਿਲਣ ਲਈ ਅਪੀਲ ਕੀਤੀ ਜੋ ਮਨਜ਼ੂਰ ਹੋਈ। ਉਹ ਅੱਠ ਦਿਨ ਮਹਾਰਾਣੀ ਨੂੰ ਬਨਾਰਸ ਦੇ ਕਿਲ੍ਹੇ ਵਿਚ ਮਿਲਦਾ ਰਿਹਾ । ਉਸਦੀਆਂ ਦੁਖ ਤਕਲੀਫਾਂ ਸੁਣੀਆਂ । ਉਸਨੇ ਆਪਣੀ ਰਿਪੋਰਟ ਵਿਚ 2 ਹਜ਼ਾਰ ਮਾਹਵਾਰੀ ਪੈਨਸ਼ਨ ਦੀ ਗੱਲ ਕੀਤੀ, ਮੈਕਗ੍ਰੇਗਰ ਨੇ ਇਹ ਰਿਪੋਰਟ ਗਵਰਨਰ ਜਨਰਲ ਕੋਲ ਭੇਜੀ, ਪਰ ਉਸਨੇ ਜਵਾਬ ਵਿਚ ਲਿਖਿਆ ਕਿ " ਇਸ ਵੇਲੇ ਜੋ ਰਕਮ ਮਹਾਰਾਣੀ ਨੂੰ ਖਰਚ ਵਾਸਤੇ ਮਿਲਦੀ ਹੈ, ਉਹ ਉਸ ਨਾਲ ਚੰਗੀ ਤਰ੍ਹਾਂ ਗੁਜ਼ਾਰਾ ਕਰ ਸਕਦੀ ਹੈ।"ਮਹਾਰਾਣੀ ਨੇ ਕਲਕੱਤੇ ਵੱਡੀ ਅਦਾਲਤ ਤਕ ਪਹੁੰਚ ਕੀਤੀ ਪਰ ਗੱਲ ਕੋਈ ਨ ਬਣੀ। ਅਖ਼ੀਰ ਨਿਊ ਮਾਰਚ ਨੇ ਮਹਾਰਾਣੀ ਨੂੰ ਇੰਗਲੈਂਡ ਵਿਚ ਕੋਰਟ ਆਫ ਡਾਇਰੈਕਟਰਜ਼ ਕੋਲ ਗੁਹਾਰ ਲਾਵਣ ਲਈ ਕਿਹਾ, ਪਰ ਖ਼ਰਚ ਦੇ ਰੂਪ 'ਚ 50 ਹਜ਼ਾਰ ਰੁਪਏ ਦੀ ਮੰਗ ਕੀਤੀ, ਜੋ ਮਹਾਰਾਣੀ ਕੋਲ ਨਹੀ ਸਨ।

ਉਧਰ 29 ਮਾਰਚ 1849 ਈਸਵੀ ਨੂੰ ਗੋਰੇ ਚੰਮ ਤੇ ਕਾਲੇ ਦਿਲ ਵਾਲੇ ਵਲੈਤੀਆਂ ਨੇ ਮੋਏ ਯਾਰ ਦੀ ਪਿੱਠ ਤੇ ਵਾਰ ਕਰਦਿਆਂ ਲਾਹੌਰ ਦੇ ਤਖ਼ਤ ਤੋਂ ਸਰਕਾਰ-ਇ - ਖਾਲਸਾ ਦਾ ਨਿਸ਼ਾਨ ਉਤਾਰ ਕਿ ਯੂਨੀਅਨ ਜੈਕ ਦਾ ਝੰਡਾ ਝੁਲਾ ਦਿੱਤਾ ਗਿਆ । ਮਹਾਰਾਣੀ ਨੂੰ ਬਨਾਰਸ ਦੇ ਕਿਲੇ ਵਿਚੋਂ ਚੁਨਾਰ ਦੇ ਕਿਲੇ ਵਿਚ ਕੈਪਟਨ ਰੀਅਸ ਦੀ ਸਪੁਦਰਗੀ ਵਿਚ ਪਹੁੰਚਾ ਦਿੱਤਾ ਗਿਆ, ਉਸਨੂੰ ਕਿਹਾ ਗਿਆ ਉਹ ਮਹਾਰਾਣੀ ਦੀ ਆਵਾਜ਼ ਤੇ ਬਾਂਹ ਅਤੇ ਹੱਥ ਵਿਚ ਪਾਏ ਗਹਿਣੇ ਪਛਾਣ ਲਵੇ, ਤੇ ਰੋਜ਼ ਵੇਖਦਾ ਰਹੇ, (ਚਿਹਰਾ ਵੇਖਣ ਦੀ ਇਜ਼ਾਜ਼ਤ ਨਹੀ ਸੀ) , ਰੀਅਸ ਇਸ ਨੇਮ ਨੂੰ ਲਗਾਤਾਰ ਨਿਭਾ ਰਿਹਾ ਸੀ, ਇਕ ਦਿਨ 16 ਅਪ੍ਰੈਲ ਨੂੰ ਉਸਨੂੰ ਆਵਾਜ਼ ਵਿਚ ਕੁਝ ਫਰਕ ਲੱਗਾ ਤਾਂ ਮਾਈ ਜਿੰਦਾਂ ਨੇ ਕਿਹਾ ਕਿ ਜ਼ੁਕਾਮ ਕਰਕੇ ਹੈ, 18 ਅਪ੍ਰੈਲ ਨੂੰ ਮਹਾਰਾਣੀ ਰਾਤ ਨੂੰ ਚੁਨਾਰ ਦੇ ਕਿਲੇ ਵਿਚੋਂ ਨਿਕਲ ਗਈ ਤੇ ਗੰਗਾ ਨਦੀ ਦਾ ਚੌੜਾ ਮੁਹਾਨ ਪਾਰ ਕਰਕੇ ਦੂਜੇ ਪਾਸੇ ਲੱਗੀ। ( ਨਿਕਲਨ ਵਿਚ ਉਸਦੀ ਦਾਸੀ ਨੇ ਸਹਾਇਤਾ ਕੀਤੀ, ਗਿਆਨੀ ਗਿਆਨ ਸਿੰਘ ਜਮੀਅਤ ਰਾਏ ਨਾਮੀ ਸੇਵਕ ਦਾ ਜ਼ਿਕਰ ਕਰਦਾ ਹੈ.... ), ਉਧਰ ਕਿਲੇ ਵਿਚ ਰੌਲਾ ਪੈ ਗਿਆ, ਸਿਪਾਹੀ ਹਰਲ ਹਰਲ ਕਰਦੇ ਭਾਲ ਕਰ ਰਹੇ ਸਨ, ਮਹਾਰਾਣੀ ਪੰਜਾਬ ਆਉਣਾ ਚਾਹੁੰਦੀ ਸੀ ਪਰ ਰਾਹ ਕੋਈ ਨਹੀ ਸੀ,ਅਖ਼ੀਰ ਵਿਚਾਰੀ ਨੇਪਾਲ ਦੇ ਰਾਣਾ ਜੰਗ ਬਹਾਦਰ ਕੋਲ ਪੁਜੀ । ਜਿਸਨੇ ਅੰਗਰੇਜ਼ ਰੈਜ਼ੀਡੈਂਟ ਦੀ ਨਿਗਰਾਨੀ ਦੇ ਸਨਮੁਖ ਕਾਠਮਾਂਡੂ ਵਿਚ ਮਹਾਰਾਣੀ ਦੀ ਰਿਹਾਇਸ਼ ਤੇ ਪੈਨਸ਼ਨ ਦਾ ਇੰਤਜ਼ਾਮ ਕੀਤਾ ।

1861 ਈਸਵੀ ਵਿਚ 14 ਸਾਲ ਬਾਅਦ ਮਾਂ-ਪੁਤ ਦਾ ਮਿਲਾਪ ਕਲਕੱਤੇ ਦੇ ਸਪੈਨਸਿਜ਼ ਹੋਟਲ ਵਿਚ ਹੋਇਆ । ਪੁਤ ਦੀ ਸਿਖੀ ਗਵਾਚੀ ਦਾ ਮਾਈ ਸਾਹਿਬ ਨੂੰ ਬਹੁਤ ਦੁਖ ਹੋਇਆ, ਦਲੀਪ ਸਿੰਘ ਨੇ ਦੁਬਾਰਾ ਸਿੱਖੀ ਵੱਲ ਮੋੜਾ ਪਾਉਣ ਦਾ ਮਾਂ ਨਾਲ ਵਾਅਦਾ ਕੀਤਾ, ਪੰਜਾਬ ਜਾਣ ਦੀ ਇਜ਼ਾਜ਼ਤ ਨਹੀ ਸੀ, ਪੁਤ ਮਾਂ ਨੂੰ ਲੈ ਕੇ ਵਲੈਤ ਆ ਗਿਆ। ਮਹਾਰਾਣੀ ਨੂੰ ਵੱਖਰੇ ਘਰ ਵਿਚ ਰੱਖਿਆ ਗਿਆ ।ਮਿ. ਲਾਗਨ ਮਹਾਰਾਣੀ ਦੇ ਦਲੀਪ ਸਿੰਘ ਤੇ ਪੈ ਰਹੇ ਪ੍ਰਭਾਵ ਤੋਂ ਬਹੁਤ ਚਿੰਤਤ ਸੀ, ਦਲੀਪ ਸਿੰਘ ਹੁਣ ਚਰਚ ਨਹੀ ਜਾ ਰਿਹਾ ਸੀ ਤੇ ਨਾਲ ਹੀ ਆਪਣੀ ਜ਼ਮੀਨ ਜਾਇਦਾਦ ਬਾਰੇ ਪੁਛ ਪੜਤਾਲ ਵੀ ਕਰ ਰਿਹਾ ਸੀ।ਲਾਗਨ ਨੇ ਸਰ ਚਾਰਲਸ ਨੂੰ ਲਿਖਿਆ ਕਿ ਦਲੀਪ ਸਿੰਘ ਨੂੰ ਮਹਾਰਾਣੀ ਦੇ ਅਸਰ ਤੋਂ ਬਚਾ ਲਵੋ।

ਮਹਾਰਾਣੀ ਦੀ ਅਰੋਗਤਾ ਤਾਂ ਸ਼ੇਖੂਪੁਰੇ ਤੋਂ ਹੀ ਖੁਸਣੀ ਸ਼ੁਰੂ ਹੋ ਗਈ ਸੀ, ਪਰ ਨੇਪਾਲ ਵਿਚ ਬਹੁਤ ਜ਼ਿਆਦਾ ਕਮਜ਼ੋਰੀ ਦੀ ਅਵਸਥਾ ਹੋ ਗਈ। ਨੇਤ੍ਰਾਂ ਦੀ ਜੋਤ ਵੀ ਖਤਮ ਵਾਂਗ ਸੀ, ਵਲੈਤ ਵਿਚ ਦਲੀਪ ਸਿੰਘ ਨੇ ਮਾਂ ਦਾ ਬਹੁਤ ਇਲਾਜ਼ ਕਰਾਇਆ ਪਰ ਗੱਲ ਨ ਬਣੀ ਤੇ ਅਖ਼ੀਰ ਮਹਾਰਾਣੀ ਜਿੰਦ ਕੌਰ 1 ਅਗਸਤ 1863 ਈਸਵੀ ਨੂੰ ਸਵਾਸ ਕੈਨਸਿੰਘਟਨ ਵਿਚ ਐਬਿੰਗਡਨ ਹਾਊਸ ਅੰਦਰ ਪੂਰੀ ਹੋ ਗਈ । ਉਸਦੀ ਆਖਰੀ ਇੱਛਾ ਸੀ ਕਿ ਉਸਦੀ ਮਿੱਟੀ ਪੰਜਾਬ ਵਿਚ ਸ਼ੇਰ-ਇ-ਪੰਜਾਬ ਦੀ ਸਮਾਧ ਕੋਲ ਸਮੇਟੀ ਜਾਵੇ ਪਰ ਅੰਗਰੇਜ਼ ਸਰਕਾਰ ਨੇ ਮਹਾਰਾਜੇ ਨੂੰ ਮਹਾਰਾਣੀ ਦੀ ਲਾਸ਼ ਪੰਜਾਬ ਲਿਜਾਣ ਤੋਂ ਜਵਾਬ ਦੇ ਦਿੱਤਾ ।ਮਹਾਰਾਣੀ ਦੀ ਅਰਥੀ ਇਕ ਕਬਰਸਤਾਨ ਵਿਚ ਰੱਖੀ ਗਈ। ਕੋਈ ਛੇ ਮਹੀਨੇ ਪਿਛੋਂ ਦਲੀਪ ਸਿੰਘ ਨੂੰ ਮਾਂ ਦਾ ਸਸਕਾਰ ਬੰਬੇ ਕਰਨ ਦੀ ਇਜ਼ਾਜ਼ਤ ਮਿਲ ਗਈ। ਆਪਣੇ ਦੋ ਸੇਵਕਾਂ ਕਿਸ਼ਨ ਸਿੰਘ ਤੇ ਅੱਛਰ ਸਿੰਘ ਦੀ ਸਹਾਇਤਾ ਨਾਲ ਮਹਾਰਾਣੀ ਦਾ ਸਸਕਾਰ ਨਾਸਕ ਸ਼ਹਿਰ ਦੇ ਨੇੜੇ ਗੋਦਾਵਰੀ ਦੇ ਕੰਡੇ ਕੀਤਾ ਗਿਆ । ਇਥੇ ਉਸਦੀ ਸਮਾਧ ਬਣਾਈ ਤੇ ਇਕ ਪਿੰਡ ਵੀ ਉਸਦੇ ਨਾਮ ਲਾਇਆ ਗਿਆ । ਬਾਅਦ ਵਿਚ ਇਕ ਗੁਰਦੁਆਰਾ ਵੀ ਤਾਮੀਰ ਕੀਤਾ ਗਿਆ । ਬਾਅਦ ਵਿਚ ਮਹਾਰਾਣੀ ਜਿੰਦਾਂ ਦੀ ਪੋਤਰੀ ਬੀਬੀ ਬੰਬਾ ਸਦਰਲੈਂਡ ਨੇ ਉਸਦੀ ਰਾਖ ਨਾਸਿਕ ਤੋਂ ਲਿਆ ਕੇ ਲਾਹੌਰ ਸ਼ੇਰ-ਇ-ਪੰਜਾਬ ਦੀ ਸਮਾਧ ਕੋਲ ਸਥਾਪਿਤ ਕਰ ਆਪਣੀ ਦਾਦੀ ਦੀ ਆਖਰੀ ਇੱਛਾ ਪੂਰੀ ਕੀਤੀ ।

ਕੁਝ ਵਿਚਾਰ :-

ਲੇਡੀ ਲਾਗਨ :- ਉਹ ਲਾਇਕ ਤੇ ਪੱਕੇ ਇਰਾਦੇ ਵਾਲੀ ਜਨਾਨੀ ਸੀ । ਜਿਸਦਾ ਖਾਲਸਾ ਪੰਚਾਇਤਾਂ ਅੰਦਰ ਬੜਾ ਸਤਿਕਾਰ ਤੇ ਅਸਰ ਸੀ। ਉਹ ਰਾਜਨੀਤੀ ਨੂੰ ਸਮਝਣ ਵਾਲੀ ਤੇ ਵੱਡੇ ਹੌਂਸਲੇ ਵਾਲੀ ਜਨਾਨੀ ਸੀ।

ਲੇਡੀ ਲਾਗਨ:- ਮਹਾਰਾਣੀ ਜਿਸਨੇ ਕੁਝ ਚਿਰ ਵਿਚ ਹੀ ਮਹਾਰਾਜੇ (ਦਲੀਪ ਸਿੰਘ) ਦੀ ਅੰਗਰੇਜ਼ੀ ਪਾਲਣ ਪੋਸ਼ਣ ਅਤੇ ਇਸਾਈ ਮਾਹੌਲ ਤੇ ਹੂੰਝਾ ਫੇਰ ਦਿੱਤਾ ।

ਲਾਰਡ ਐਲਨਬਰੋ:- ਬਾਲਕ ਦਲੀਪ ਸਿੰਘ ਦੀ ਮਾਂ ਮਰਦਾਂ ਵਾਲੀ ਦਲੇਰੂ ਰੱਖਣ ਵਾਲੀ ਜਨਾਨੀ ਹੈ। ਲਾਹੌਰ ਦਰਬਾਰ ਤੇ ਨਜ਼ਰ ਮਾਰਿਆਂ ਕੇਵਲ ਉਹੀ ਬਹਾਦਰ ਜਨਾਨੀ ਦੇਖੀ ਦੀ ਹੈ।

ਲਾਰਡ ਡਲਹੌਜ਼ੀ:- ਮਹਾਰਾਣੀ ਜਿੰਦ ਕੌਰ ਇਕੋ ਇਕ ਐਸੀ ਜਨਾਨੀ ਹੈ ਜਿਸ ਵਿਚ ਤਿਖੀ ਸੂਝ ਹੈ। ਉਸਨੂੰ ਪੰਜਾਬ ਆਉਣ ਦੇਣਾ ਅੰਗਰੇਜ਼ਾਂ ਲਈ ਖ਼ਤਰਨਾਕ ਹੋਵੇਗਾ। ਸੋ ਉਹ ਪੰਜਾਬੋਂ ਦੂਰ ਹੀ ਰੱਖੀ ਜਾਵੇ ।

ਅੰਗਰੇਜ਼ਾਂ ਨੇ ਮਹਾਰਾਣੀ ਨੂੰ ਬਦਨਾਮ ਕਰਨ ਲਈ ਹਰ ਹੀਲਾ ਵਰਤਿਆ, ਕਰਤਾ ਕੋਹਿ ਨੂਰ ਲਿਖਦਾ ਹੈ," ਮਹਾਰਾਣੀ ਵਿਰੁਧ ਕਿਸੇ ਸਬੂਤ ਦੀ ਥਾਂ ਝੂਠ ਤੇ ਗਾਲਾਂ ਦੇ ਗੱਡੇ ਲਿਆ ਖੜ੍ਹੇ ਕੀਤੇ । ਪਰ ਹਕੀਕਤ ਇਹੋ ਹੈ ਪੰਜਾਬੀਆਂ ਦੀ ਮਾਈ ਸਾਹਿਬ ਬੇਦਾਗ , ਪੰਜਾਬ ਪ੍ਰਸਤ ਤੇ ਸਿੱਖੀ ਸਰੋਕਾਰਾਂ ਨੂੰ ਪ੍ਰਣੋਈ ਸਖ਼ਸ਼ੀਅਤ ਸੀ

ਵਿਸ਼ੇਸ਼ ਨੋਟ:- ਅੱਜ ਦੇ ਦਿਨ 6 ਅਪ੍ਰੈਲ 1849 ਈਸਵੀ ਨੂੰ ਮਹਾਰਾਣੀ ਨੂੰ ਚੁਨਾਰ ਦੇ ਕਿਲੇ ਵਿਚ ਕੈਦ ਕੀਤਾ ਗਿਆ ਸੀ।

ਬਲਦੀਪ ਸਿੰਘ ਰਾਮੂੰਵਾਲੀਆ

26/03/2022

ਜੇ ਸਰਕਾਰ ਇੱਕ ਜਨਾਨੀ ਨੂੰ ਹਜ਼ਾਰ ਮਹੀਨੇ ਦਾ ਦਿੰਦੀ ਹੈ ਤਾਂ ਬਣਦਾ ਹੈ ਪੰਜਾਬ ਦੀਆਂ ਸਾਰੀਆਂ ਜ਼ਨਾਨੀਆਂ ਨੂੰ ਦੇਣ ਵਾਲੀ ਰਕਮ ਬਣਦੀ ਹੈ 12.500 ਕਰੋੜ ਸਾਲ ਦਾ।
ਹਾਲਾਂਕਿ 30% ਔਰਤਾਂ ਹੀ ਅਸਲ ਲੋੜਵੰਦ ਨੇ।
ਇੱਕ ਸਾਲ ਦਾ ਇੱਕ ਔਰਤ ਬਾਰਾਂ ਹਜ਼ਾਰ ਲੈਂਦੀ ਹੈ ਤੇ ਇਸਦੇ ਚਲਦੇ ਦੇ ਉਹ ਕਿਸੇ ਵਜ੍ਹਾ ਕਾਰਨ ਬਿਮਾਰ ਹੁੰਦੀ ਹੈ ਤਾਂ ਇਹ ਰਕਮ ਛੋਟੇ ਹਸਪਤਾਲ ਲਈ ਸਾਲ ਦੀ ਇਕੱਠੀ ਕੀਤੀ ਵੀ ਕਿਸੇ ਕੰਮ ਨਹੀਂ ਹੈ।
ਇੱਕ ਮਲਟੀਸਪੈਸਲਿਟੀ ਹਸਪਤਾਲ ਲਈ ਕਰੀਬ 300 ਕਰੋੜ ਦੀ ਲੋੜ ਹੁੰਦੀ ਹੈ।
ਜੇ ਸਰਕਾਰ 12.500 ਕਰੋੜ ਖਰਚ ਕਰਦੀ ਹੈ ਸਿਰਫ ਇਕ ਸਾਲ ਦੀ ਇਸ ਰਕਮ ਨਾਲ ਤਾਂ ਕਰੀਬ 40 ਹਸਪਤਾਲਾਂ ਦਾ ਨਿਰਮਾਣ ਆਰਾਮ ਨਾਲ ਹੁੰਦਾ ਹੈ ਤੇ ਬਾਕੀ ਚਾਰ ਸਾਲਾਂ ਦੇ 50 ਹਜ਼ਾਰ ਕਰੋੜ ਨਾਲ ਉਹਨਾਂ ਹਸਪਤਾਲਾਂ ਦਾ ਪ੍ਰਬੰਧ ਚਲਾਇਆ ਜਾ ਸਕਦਾ ਹੈ। ਜਿਵੇਂ ਦਵਾਈਆਂ, ਮਸ਼ੀਨਾਂ ਲੈਬਾਰਟਰੀ ਅਤੇ ਹਸਪਤਾਲ ਸਟਾਫ ਦੀਆਂ ਤਨਖਾਹਾਂ।
ਆਮ ਮੁਹੱਲਾ ਕਲੀਨਿਕ ਵਿੱਚ ਹੋਣ ਵਾਲੇ ਇਲਾਜ ਦਾ ਖਰਚ ਚੁੱਕਿਆ ਜਾ ਸਕਦਾ ਹੈ ਪਰ ਵੱਡੇ ਇਲਾਜ ਤੋਂ ਵਾਂਝੇ ਲੋਕ ਮੰਜੀਆਂ ਤੇ ਰਿੜਕ ਰਹੇ ਨੇ।
ਮੁਹੱਲਾ ਕਲੀਨਿਕ ਤੇ ਹੋਣ ਵਾਲੇ ਖਰਚਾਂ ਦੀ ਜਗਾਹ ਪਿੰਡਾਂ ਵਿੱਚ ਉਹਨਾਂ 30% ਔਰਤਾਂ ਲਈ ਜ਼ੋ ਸੱਚਮੁੱਚ ਹੀ ਲੋੜਵੰਦ ਨੇ ਲਘੂ ਉਦਯੋਗ ਨੂੰ ਚਲਾਇਆ ਜਾ ਸਕਦਾ ਹੈ।
ਇਸ ਨਾਲ ਰੋਜ਼ਗਾਰ ਤੇ ਪੰਜਾਬ ਦੀ ਆਮਦਨ ਦੀ ਦਰ ਵਧੇਗੀ।
ਇਲਾਜ ਅਤੇ ਬੇਰੁਜ਼ਗਾਰੀ ਦੀ ਸਮੱਸਿਆਂ ਉਸ ਮੁਫ਼ਤ ਵਿੱਚ ਦਿੱਤੀ ਜਾਣ ਵਾਲੀ ਹਜ਼ਾਰ ਰੁਪਏ ਦੀ ਰਾਸ਼ੀ ਹੀ ਕਾਫੀ ਹੱਦ ਤੱਕ ਕੰਟਰੋਲ ਕਰ ਦਵੇਗੀ ਅਤੇ ਸਰਕਾਰ ਦੇ ਨਾਲ ਨਾਲ ਪੰਜਾਬ ਅਤੇ ਪੰਜਾਬੀਆਂ ਉੱਤੇ ਪੈਣ ਵਾਲਾ ਵਾਧੂ ਬੋਝ ਕਾਫੀ ਹੱਦ ਤੱਕ ਘਟੇਗਾ। ਰੋਜ਼ਗਾਰ ਵਧਣ ਨਾਲ ਨਸ਼ੇ ਵੱਲ ਵਧਦੇ ਯੂਥ ਦਾ ਰੁਝਾਣ ਘਟੇਗਾ ਤੇ ਉਹਨਾਂ ਕੋਲ ਕਰਨ ਲਈ ਕੁਝ ਹੋਵੇਗਾ।
ਸਰਕਾਰ ਨੂੰ ਆਪਣੇ ਇਸ ਫੈਸਲੇ ਤੇ ਵੀ ਮੁੜ ਵਿਚਾਰ ਕਰਨੀ ਚਾਹੀਦੀ ਹੈ।
ਜੇ ਸਰਕਾਰ ਪੰਜਾਬ ਪ੍ਰਤੀ ਆਪਣੀ ਨੀਤੀ ਸਹੀ ਰਖੇਗੀ ਤਾਂ ਹੀ ਪੰਜਾਬ ਕਰਜ਼ੇ ਤੇ ਮੰਦਹਾਲੀ ਦੀ ਮਾਰ ਹੇਠੋਂ ਨਿਕਲ ਸਕੇਗਾ।
ਜੇ ਪਹਿਲੀਆਂ ਸਰਕਾਰਾਂ ਵਾਲੀ ਮੁਫ਼ਤਖੋਰੀ ਤੇ ਪੰਜਾਬ ਨੂੰ ਨਿਕੰਮਾ ਬਣਾਉਣ ਨੀਤੀ ਹੀ ਚਲਾਉਣੀ ਹੈ ਤਾਂ ਫਿਰ ਪੰਜਾਬ ਕਦੀ ਵੀ ਕਰਜ਼ੇ ਅਤੇ ਗਿਰਾਵਟ ਦੀ ਮਾਰ ਹੇਠੋਂ ਚਾਅ ਕੇ ਵੀ ਨਿਕਲ ਸਕੇਗਾ।

ਪਾਂਡੀ ਪਾਤਸ਼ਾਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਉਹ ਲੋਕ ਨਾਇਕ ਹੋਏ ਹਨ ਜੋ ਅੱਜ ਤੱਕ ਵੀ ਪੰਜਾਬੀਆਂ ਦੇ ਦਿਲਾਂ ਉੱਪਰ ਰਾਜ ਕਰ ਰਹੇ ...
05/01/2022

ਪਾਂਡੀ ਪਾਤਸ਼ਾਹ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਉਹ ਲੋਕ ਨਾਇਕ ਹੋਏ ਹਨ ਜੋ ਅੱਜ ਤੱਕ ਵੀ ਪੰਜਾਬੀਆਂ ਦੇ ਦਿਲਾਂ ਉੱਪਰ ਰਾਜ ਕਰ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਨੂੰ ‘ਪਾਂਡੀ ਪਾਤਸ਼ਾਹ’ ਵਜੋਂ ਵੀ ਜਾਣਿਆ ਜਾਂਦਾ ਹੈ। ਬਚਪਨ ਵਿੱਚ ਪ੍ਰਾਇਮਰੀ ਸਕੂਲ ਪੜ੍ਹਦਿਆਂ ਵਿਧਾਤਾ ਸਿੰਘ ਤੀਰ ਦੀ ਕਵਿਤਾ ਪਾਂਡੀ ਪਾਤਸ਼ਾਹ ਜ਼ੁਬਾਨੀ ਯਾਦ ਹੁੰਦੀ ਸੀ ਅਤੇ ਉਸ ਕਵਿਤਾ ਨੂੰ ਪੜ੍ਹ ਕੇ ਬਹੁਤ ਅਨੰਦ ਆਉਂਦਾ ਸੀ। ਭਾਂਵੇ ਬਚਪਨ ਵਿੱਚ ਵੀ ਮਹਾਰਾਜਾ ਸਾਹਿਬ ਦਾ ‘ਪਾਂਡੀ ਪਾਤਸ਼ਾਹ’ ਵਾਲਾ ਰੂਪ ਦਿਲ ਨੂੰ ਬਹੁਤ ਟੁੰਬਿਆ ਸੀ ਪਰ ਹੁਣ ਜਦੋਂ ਅੱਜ ਦੇ ਹਾਲਾਤ ਜਾਂ ਅਜੋਕੇ ਨਿਜ਼ਾਮ ਨੂੰ ਦੇਖੀਦਾ ਹੈ ਤਾਂ ਉਹ ‘ਪਾਂਡੀ ਪਾਤਸ਼ਾਹ’ ਹੋਰ ਵੀ ਚੰਗਾ ਲੱਗਣ ਲੱਗ ਪੈਂਦਾ ਹੈ। ਪਾਂਡੀ ਪਾਤਸ਼ਾਹ ਦਾ ਅਕਸ ਹਰ ਪੰਜਾਬੀ ਦੇ ਦਿਲ ਵਿੱਚ ਅਜਿਹਾ ਉਕਰਿਆ ਹੈ ਕਿ ਸਦੀਆਂ ਬਾਅਦ ਵੀ ਹਰ ਕਿਸੇ ਨੂੰ ਪਾਂਡੀ ਪਾਤਸ਼ਾਹ ਹੀ ਆਪਣਾ ਪਾਤਸ਼ਾਹ ਲੱਗਦਾ ਹੈ। ਆਓ ਦੁਹਰਾਉਂਦੇ ਹਾਂ ਪਾਂਡੀ ਪਤਾਸ਼ਾਹ ਦੇ ਬਿਰਤਾਂਤ ਨੂੰ।

ਇੱਕ ਵਾਰ ਜਦੋਂ ਕਸ਼ਮੀਰ ਵਿੱਚ ਬੜਾ ਭਾਰੀ ਕਾਲ ਪੈ ਗਿਆ ਤਾਂ ਬਹੁਤ ਸਾਰੇ ਕਸ਼ਮੀਰੀ ਦੌੜ ਕੇ ਪੰਜਾਬ ਵਿੱਚ ਆ ਗਏ। ਵੱਡੀ ਗਿਣਤੀ ਵਿੱਚ ਲੋਕ ਬਾਹਰੋਂ ਆਉਣ ਕਾਰਨ ਪੰਜਾਬ ਵਿੱਚ ਵੀ ਕਾਲ ਵਰਗੀ ਸਥਿਤੀ ਬਣ ਗਈ। ਲੋਕ ਦਾਣੇ ਦਾਣੇ ਨੂੰ ਤਰਸਣ ਲੱਗੇ। ਘਰ-ਘਰ ਵਿੱਚ ਭੁੱਖਮਰੀ ਫੈਲ ਗਈ। ਬੱਚੇ-ਬੁੱਢੇ ਭੁੱਖ ਨਾਲ ਵਿਲਕਣ ਲੱਗੇ, ਸਾਰੀ ਪਰਜਾ ਤਰਾਸ-ਤਰਾਸ ਕਰਨ ਲੱਗ ਪਈ।

ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਦੇਸ਼ ਵਾਸੀਆਂ ਦੀ ਇਸ ਹਾਲਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਅਮੀਰਾਂ ਵਜ਼ੀਰਾਂ ਨੂੰ ਹੁਕਮ ਦਿੱਤਾ ਕਿ ਪਰਜਾ ਲਈ ਅੰਨ ਦੇ ਭੰਡਾਰ ਖੋਲ੍ਹ ਦਿੱਤੇ ਜਾਣ। ਅਮੀਰਾਂ-ਵਜ਼ੀਰਾਂ ਨੇ ਇੰਝ ਹੀ ਕੀਤਾ ਅਤੇ ਭੁੱਖੇ ਲੋਕਾਂ ਨੂੰ ਅਨਾਜ ਵੰਡਿਆ ਜਾਣ ਲੱਗਾ। ਮਹਾਰਾਜਾ ਸਾਹਿਬ ਨੇ ਇਹ ਵੇਖਣ ਲਈ ਕਿ ਇਹ ਅਨਾਜ ਲੋੜਵੰਦ ਲੋਕਾਂ ਤੱਕ ਪਹੁੰਚ ਰਿਹਾ ਹੈ ਜਾਂ ਨਹੀਂ, ਭੇਸ ਬਦਲ ਕੇ ਸ਼ਹਿਰ ਦਾ ਚੱਕਰ ਲਗਾਉਣ ਦਾ ਫੈਸਲਾ ਕੀਤਾ।

ਮਹਾਰਾਜੇ ਨੇ ਆਪਣਾ ਭੇਸ ਬਦਲਿਆ ਅਤੇ ਉਸ ਜਗ੍ਹਾ ਪਹੁੰਚ ਗਏ ਜਿਥੇ ਅਨਾਜ ਵੰਡਿਆ ਜਾ ਰਿਹਾ ਸੀ। ਲੋਕ ਅਨਾਜ ਦੀਆਂ ਪੰਡਾਂ ਬੰਨ੍ਹ ਭਰ-ਭਰ ਲਈ ਜਾ ਰਹੇ ਸਨ ਅਤੇ ਮਹਾਰਾਜੇ ਦੀ ਜੈ-ਜੈਕਾਰ ਕਰ ਰਹੇ ਸਨ। ਜਿਥੇ ਸਰਕਾਰੀ ਕਰਮਚਾਰੀ ਅਨਾਜ ਵੰਡ ਰਹੇ ਸਨ ਓਥੇ ਇੱਕ ਬਜ਼ੁਰਗ ਵਿਅਕਤੀ ਅਤੇ ਬੱਚਾ ਅਨਾਜ ਦੀ ਪੰਡ ਰੱਖ ਕੇ ਬੈਠੇ ਸਨ। ਉਹ ਪੰਡ ਨਾ ਤਾਂ ਬਜ਼ੁਰਗ ਕੋਲੋਂ ਚੁੱਕੀ ਜਾਂਦੀ ਸੀ ਅਤੇ ਨਾ ਹੀ ਬੱਚੇ ਕੋਲੋਂ। ਕਾਰਨ ਇਹ ਸੀ ਕਿ ਭਾਂਵੇ ਉਹ ਦੋਵੇਂ ਲਾਚਾਰ ਸਨ ਪਰ ਲਾਲਚ ਵੱਸ ਉਨ੍ਹਾਂ ਨੇ ਆਪਣੇ ਵਿੱਤੋਂ ਵੱਧ ਅਨਾਜ ਦੀ ਪੰਡ ਪਾ ਲਈ ਸੀ। ਉਨ੍ਹਾਂ ਸੋਚਿਆ ਹੋਵੇਗਾ ਕਿ ਚਾਰ ਸੇਰ ਦਾਣੇ ਵੱਧ ਲੈ ਜਾਈਏ ਫੇਰ ਪਤਾ ਨਹੀਂ ਅਜਿਹਾ ਮੌਕਾ ਮਿਲੇ ਜਾਂ ਨਾ ਮਿਲੇ। ਕਿਉਂਕਿ ਉਹ ਘਰ ਵਿੱਚ ਦੋਵੇਂ ਇਕੱਲੇ ਰਹਿੰਦੇ ਸਨ ਅਤੇ ਲਾਚਾਰ ਵੀ ਸਨ ਅਤੇ ਘਰ ਵਿੱਚ ਖਾਣ ਨੂੰ ਵੀ ਕੁਝ ਨਹੀਂ ਸੀ। ਪਰ ਹੁਣ ਉਨ੍ਹਾਂ ਦੀ ਸਮੱਸਿਆ ਇਹ ਸੀ ਕਿ ਪੰਡ ਭਾਰੀ ਸੀ ਅਤੇ ਉਹ ਦੋਵੇਂ ਹੀ ਕਮਜ਼ੋਰ ਸਨ। ਪੰਡ ਦੇ ਕੋਲ ਬੈਠੇ ਉਹ ਸੋਚੀਂ ਪਏ ਹੋਏ ਸਨ ਕਿ ਏਨੀ ਦੇਰ ਨੂੰ ਇੱਕ ਨੌਜਵਾਨ ਉਨ੍ਹਾਂ ਦੇ ਕੋਲ ਆਇਆ ਜਿਸਨੇ ਆਪਣਾ ਮੂੰਹ ਸਿਰ ਢੱਕਿਆ ਹੋਇਆ ਸੀ। ਉਸ ਨੇ ਬਜ਼ੁਰਗ ਬਾਬੇ ਨੂੰ ਪੁੱਛਿਆ, ਬਾਬਾ ਜੀ ਤੁਹਾਨੂੰ ਕੀ ਮੁਸ਼ਕਿਲ ਹੈ?

ਬਜ਼ੁਰਗ ਬਾਬੇ ਨੇ ਦੱਸਿਆ ਕਿ ਨੌਜਆਨ, ਮੈਂ ਬੁੱਢਾ ਹਾਂ ਤੇ ਆਹ ਮੇਰਾ ਪੋਤਰਾ ਹੈ। ਅਸੀਂ ਦੋਵੇ ਲਾਚਾਰ ਹਾਂ। ਅਸੀਂ ਲਾਲਚ ਕਰਕੇ ਪੰਡ ਭਾਰੀ ਪਾ ਲਈ ਹੈ ਅਤੇ ਹੁਣ ਸਾਡੇ ਕੋਲੋਂ ਇਹ ਚੁੱਕੀ ਨਹੀਂ ਜਾ ਰਹੀ। ਘਰ ਵਿੱਚ ਅੰਨ ਦਾ ਇੱਕ ਵੀ ਦਾਣਾ ਨਹੀਂ। ਇਹ ਤਾਂ ਰਣਜੀਤ ਸਿੰਘ ਦਾ ਰੱਬ ਭਲਾ ਕਰੇ ਜਿਸਨੇ ਸਾਨੂੰ ਭੁੱਖਿਆਂ ਨੂੰ ਅੰਨ-ਦਾਣਾ ਦਿੱਤਾ, ਪਰ ਹੁਣ ਇਸਨੂੰ ਘਰ ਕਿਵੇਂ ਲਿਜਾਈਏ, ਇਹੋ ਸਾਡੀ ਪਰੇਸ਼ਾਨੀ ਹੈ।

ਉਸ ਨੌਜਆਨ ਨੇ ਕਿਹਾ ਕਿ ਬਾਬਾ ਜੀ ਚਲੋ ਮੈਂ ਤੁਹਾਡੀ ਦਾਣਿਆਂ ਦੀ ਪੰਡ ਤੁਹਾਡੇ ਘਰ ਪਹੁੰਚਾ ਦਿੰਦਾਂ ਹਾਂ। ਬਜ਼ੁਰਗ ਕਹਿਣ ਲੱਗਾ, ਠੀਕ ਹੈ ਜੁਆਨਾ ਪਰ ਸਾਡੇ ਕੋਲ ਤਾਂ ਤੈਨੂੰ ਦੇਣ ਲਈ ਇੱਕ ਪੈਸਾ ਵੀ ਨਹੀਂ। ਉਸ ਨੌਜਆਨ ਨੇ ਕਿਹਾ, ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਮੈਨੂੰ ਪੈਸਿਆਂ ਦੇ ਬਦਲੇ ਅਸੀਸ ਹੀ ਦੇ ਦੇਣਾ। ਚਲੋ ਚੁਕਾਓ ਮੇਰੇ ਸਿਰ ਉੱਪਰ ਦਾਣਿਆਂ ਦੀ ਪੰਡ।

ਜਦੋਂ ਉਹ ਬਜ਼ੁਰਗ ਪੰਡ ਚੁਕਾਉਣ ਲੱਗਾ ਤਾਂ ਪੰਡ ਉਹਦੇ ਵਾਲੇ ਪਾਸਿਓਂ ਹਿੱਲੀ ਵੀ ਨਾ। ਉਹ ਫਿਰ ਲਾਚਾਰ ਹੋ ਕੇ ਬਹਿ ਗਿਆ, ਹੁਣ ਕੀ ਕੀਤਾ ਜਾਵੇ? ਜੇ ਪੰਡ ਚੁੱਕਣ ਵਾਲਾ ਮਿਲਿਆ ਹੈ ਤਾਂ ਹੁਣ ਚੁਕਾਉਣ ਵਾਲਾ ਕੋਈ ਨਹੀਂ।

ਨੌਜਵਾਨ ਨੇ ਉਸ ਬੁੱਢੇ ਬਾਬੇ ਨੂੰ ਸਲਾਹ ਦਿੱਤੀ ਕਿ ਉਹ ਰਾਜੇ ਦੇ ਸਿਪਾਹੀਆਂ ਨੂੰ ਕਹੇ ਕਿ ਪੰਡ ਮੇਰੇ ਸਿਰ ਉੱਪਰ ਰਖਵਾ ਦੇਣ। ਬਜ਼ੁਰਗ ਸਿਪਾਹੀਆਂ ਨੂੰ ਸੱਦ ਲਿਆਇਆ। ਉਨ੍ਹਾਂ ਨੇ ਉਹ ਪੰਡ ਉਸ ਨੌਜਆਨ ਦੇ ਸਿਰ ੳੇੱਪਰ ਰਖਵਾ ਦਿੱਤੀ। ਬਜ਼ੁਰਗ ਉਸ ਨੂੰ ਅਸੀਸਾਂ ਦੇਂਦਾ ਉਸ ਪਾਂਡੀ ਦੇ ਮਗਰ-ਮਗਰ ਆਪਣੇ ਘਰ ਵੱਲ ਨੂੰ ਤੁਰ ਪਿਆ ਤੇ ਬੱਚਾ ਅੱਗੇ-ਅੱਗੇ ਦੌੜ ਪਿਆ।

ਜਦੋਂ ਘਰ ਪਹੁੰਚੇ ਨੌਜਆਨ ਨੇ ਉਹ ਭਾਰੀ ਪੰਡ ਬਜ਼ੁਰਗ ਦੇ ਘਰ ਲਾਹ ਦਿੱਤੀ ਤਾਂ ਉਸ ਬਾਬੇ ਨੇ ਬਹੁਤ ਸਾਰੀਆਂ ਅਸੀਸਾਂ ਦੇਂਦਿਆਂ ਉਸਨੂੰ ਪੁੱਛਿਆ ਕਿ ਨੌਜਆਨ ਤੇਰਾ ਨਾਮ ਕੀ ਹੈ?

“ਬਾਬਾ ਜੀ, ਮੈਂ ਹਾਂ ਤੁਹਾਡਾ ਸੇਵਾਦਾਰ ਰਣਜੀਤ ਸਿੰਘ” ਕਹਿੰਦਿਆਂ ਉਸ ਨੌਜਆਨ ਨੇ ਜਦੋਂ ਸਿਰ ਉੱਪਰੋਂ ਚਾਦਰ ਲਾਹੀ ਤਾਂ ਬਜ਼ੁਰਗ ਇੱਕ ਵਾਰ ਤਾਂ ਹਨੇਰਨੀ ਖਾ ਕੇ ਡਿੱਗ ਹੀ ਪੈਣ ਲੱਗਾ ਸੀ ਅਤੇ ਉਹ ਹੱਥ ਜੋੜ ਕੇ ਮੁਆਫ਼ੀਆਂ ਮੰਗਣ ਲੱਗਾ।

ਪਰ ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਕਿਹਾ ਕਿ “ਬਾਬਾ ਜੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਇੱਕ ਰਾਜੇ ਨੂੰ ਤਾਂ ਜਨਤਾ ਦਾ ਸੇਵਾਦਾਰ ਹੀ ਹੋਣਾ ਚਾਹੀਦਾ ਹੈ। ਇਹ ਕਹਿ ਕੇ ਪਾਂਡੀ ਪਾਤਸ਼ਾਹ ਮਹਾਰਾਜਾ ਰਣਜੀਤ ਸਿੰਘ ਨੇ ਜਲਦੀ ਨਾਲ ਉਨ੍ਹਾਂ ਤੋਂ ਵਿਦਾ ਲਈ ਅਤੇ ਮੁੜ ਜਨਤਾ ਦੇ ਦੁੱਖ ਤਕਲੀਫਾਂ ਨੂੰ ਜਾਨਣ ਲਈ ਤੁਰ

ਆਪਣੇ ਆਲੇ ਤਾਂ ਫੇਰ ਇਹੋ ਜੇ ਈ ਆ,,, ਟਿੱਕਰੀ ਬਾਡਰ ਵੱਲ ਦੀ ਖ਼ਬਰ ਆ,, ਆ ਕਤੂਰਾ ਚੂਕਦਾ ਫਿਰੇ,, ਬਾਪੂ ਕਹਿੰਦਾ,, ਯਾਰ ਇਹ ਤਾਂ ਪੈਦਾ ਵੀ ਅੰਦੋਲਣ ਚ...
11/12/2021

ਆਪਣੇ ਆਲੇ ਤਾਂ ਫੇਰ ਇਹੋ ਜੇ ਈ ਆ,,, ਟਿੱਕਰੀ ਬਾਡਰ ਵੱਲ ਦੀ ਖ਼ਬਰ ਆ,, ਆ ਕਤੂਰਾ ਚੂਕਦਾ ਫਿਰੇ,, ਬਾਪੂ ਕਹਿੰਦਾ,, ਯਾਰ ਇਹ ਤਾਂ ਪੈਦਾ ਵੀ ਅੰਦੋਲਣ ਚ ਈ ਹੋਇਆ ਏਨੂੰ ਕੀ ਪਤਾ??? ਕਿੱਥੇ ਜਾਊ ਦਰਵੇਸ਼,,,ਬੰਨੋ ਏਨੂੰ ਯਾਰ ਪਿੰਡ ਲੈ ਚੱਲੋ,,, ਜਿੱਥੇ ਸਾਰੇ ਟੱਬਰ ਦੀ ਰੋਟੀ ਪੱਕੂ ਓਥੇ ਏਨੂੰ ਪੈ ਜਾਣਗੀਆਂ ਦੋ,,,,ਜਿੱਤ ਦੀ ਨਿਸ਼ਾਨੀ ਸਮਝ ਕੇ ਆਪਣੇ ਆਲੇ ਏਨੂੰ ਵੀ ਟਰਾਲੀ ਚ ਬੈਠਾ ਤੁਰੇ,,,,

ਕਰੋੜਸਿੰਘੀਆ ਮਿਸਲ ਦੇ ਮੁਖੀ ਬਾਬਾ ਬਘੇਲ ਸਿੰਘ ਵੱਲੋਂ ਜਦੋਂ ਪੰਜਾਬ ਦੇ ਸਾਰੇ ਸਰਦਾਰਾਂ ਨੂੰ ਦਿੱਲੀ ਫ਼ਤਹਿ ਕਰਨ ਦਾ ਸੁਨੇਹਾ ਮਿਲਿਆ ਤਾਂ ਮਹਾਰਾਜਾ ਜ...
01/12/2021

ਕਰੋੜਸਿੰਘੀਆ ਮਿਸਲ ਦੇ ਮੁਖੀ ਬਾਬਾ ਬਘੇਲ ਸਿੰਘ ਵੱਲੋਂ ਜਦੋਂ ਪੰਜਾਬ ਦੇ ਸਾਰੇ ਸਰਦਾਰਾਂ ਨੂੰ ਦਿੱਲੀ ਫ਼ਤਹਿ ਕਰਨ ਦਾ ਸੁਨੇਹਾ ਮਿਲਿਆ ਤਾਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ, ਜੱਸਾ ਸਿੰਘ ਆਹਲੂਵਾਲੀਆ ਵਰਗੇ ਸਾਰੇ ਸਰਦਾਰਾਂ ਨੇ ਦਿੱਲੀ ਫ਼ਤਹਿ ਕਰਨ ਲਈ ਕੂਚ ਕਰ ਦਿੱਤਾ। ਸੰਨ 1783 ਦੇ ਮਾਰਚ ਦਾ ਮਹੀਨਾ ਸੀ ਅਤੇ ਬਸੰਤ ਰੁੱਤ ਅੰਗੜਾਈ ਲੈ ਰਹੀ ਸੀ। ਓਧਰ ਦਿੱਲੀ ਫ਼ਤਹਿ ਕਰਨ ਦਾ ਚਾਅ ਸਿੰਘਾਂ ਅੰਦਰ ਠਾਠਾਂ ਮਾਰ ਰਿਹਾ ਸੀ। ਖਾਲਸਾ ਫ਼ੌਜਾਂ ਪੰਜਾਬ ਤੋਂ ਦਿਨ ਰਾਤ ਚੱਲ ਕੇ ਦਿੱਲੀ ਦੇ ਕੋਲ ਪਹੁੰਚ ਗਈਆਂ। ਦਿੱਲੀ ਤੋਂ ਕੁਝ ਦੂਰ ਸਾਰੇ ਸਰਦਾਰ ਇਕੱਠੇ ਹੋਏ ਅਤੇ ਇਥੇ ਹੀ ਬਾਬਾ ਬਘੇਲ ਸਿੰਘ ਵੀ ਉਨ੍ਹਾਂ ਨਾਲ ਆ ਮਿਲੇ।

ਸੰਨ 1783 ਦੀ 8 ਮਾਰਚ ਨੂੰ ਕਰੀਬ 40 ਹਜ਼ਾਰ ਦੀ ਖਾਲਸਾ ਫ਼ੌਜ ਨੇ ਦਿੱਲੀ ’ਤੇ ਚੜ੍ਹਾਈ ਕਰ ਦਿੱਤੀ ਅਤੇ ਸਿੱਖ ਰਾਹ ਦੇ ਸਾਰੇ ਇਲਾਕੇ ਨੂੰ ਸਰ ਕਰਦੇ ਦਿੱਲੀ ਦੇ ਪਾਸ ਟਿੱਲਾ ਮਜਨੂੰ ’ਤੇ ਜਾ ਪੁੱਜੇ ਅਤੇ ਅਜਮੇਰੀ ਦਰਵਾਜ਼ੇ ਵਲੋਂ ਅੰਦਰ ਜਾ ਕੇ ਸ਼ਹਿਰ ਦੇ ਕਈ ਬਜ਼ਾਰਾਂ ’ਤੇ ਆਪਣਾ ਪਹਿਰਾ ਲਾ ਦਿੱਤਾ। ਸਿੰਘ ਕਟੜਾ ਨੀਲਾ ਤੇ ਮੁਗਲ ਮੁਹੱਲੇ ਵਿੱਚ ਜਾ ਪਹੁੰਚੇ। ਦਿੱਲੀ ਦੇ ਲੋਕ ਸਿੰਘਾਂ ਨੂੰ ਦੇਖ ਕੇ ਨੱਸ ਪਏ। ਸ਼ਾਮ ਤੱਕ ਸਿੰਘ ਲਾਲ ਕਿਲ੍ਹੇ ਨੂੰ ਘੇਰ ਚੁੱਕੇ ਸਨ ਅਤੇ ਕਸ਼ਮੀਰੀ ਗੇਟ ਦੇ ਬਾਹਰ ਹਜ਼ਾਰਾਂ ਸਿੱਖ ਫ਼ੌਜਾਂ ਖੜ੍ਹੀਆਂ ਸਨ। ਸਿੰਘਾਂ ਨੇ ਗੇਟ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਅਖੀਰ 9 ਮਾਰਚ 1783 ਦੇ ਦਿਨ ਸਿੱਖ ਫ਼ੌਜਾਂ ਨੇ ਤੋਪਾਂ ਨਾਲ ਕਿਲ੍ਹੇ ਦੀ ਕੰਧ ਦਾ ਇੱਕ ਹਿੱਸਾ ਉੱਡਾ ਦਿੱਤਾ ਤੇ ਇਸ ਮਘੋਰੇ (ਮੋਰੀ) ਰਾਹੀਂ ਕਿਲ੍ਹੇ ਵਿੱਚ ਦਾਖਲ ਹੋ ਗਏ। ਅੱਜ ਵੀ ਇਸ ਇਲਾਕੇ ਨੂੰ ਮੋਰੀ ਗੇਟ ਕਹਿੰਦੇ ਹਨ।

ਖਾਲਸਾ ਫ਼ੋਜਾਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ, ਰਾਏ ਸਿੰਘ ਦੀ ਅਗਵਾਈ ਵਿੱਚ ਲਾਲ ਕਿਲ੍ਹੇ ਦੇ ਅੰਦਰ ਦਾਖਲ ਹੋਈਆਂ। ਲਾਲ ਕਿਲ੍ਹੇ ਉੱਪਰ ਹੁਣ ਖਾਲਸਾਈ ਨਿਸ਼ਾਨ ਝੁਲ ਚੁੱਕਾ ਸੀ। ਸਿੰਘ ਨੇ ਦਿੱਲੀ ਤਖ਼ਤ ਉੱਪਰ ਕਬਜ਼ਾ ਕਰ ਲਿਆ। ਇਸ ਮੌਕੇ ’ਤੇ ਜਰਨੈਲਾਂ ਨੇ ਦਲ ਖਾਲਸਾ ਦਾ ਮੁਖੀ ਹੋਣ ਦੇ ਨਾਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਲੀ ਤਖ਼ਤ ’ਤੇ ਬੈਠਣ ਲਈ ਕਿਹਾ ਪਰ ਉਨ੍ਹਾਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਸਿੱਖਾਂ ਵਿੱਚ ਅਜਿਹੇ ਬਾਦਸ਼ਾਹ ਦਾ ਕੋਈ ਸਿਧਾਂਤ ਨਹੀਂ ਹੈ। ਇਸ ਕਰਕੇ ਕੋਈ ਵੀ ਉਸ ਤਖ਼ਤ ’ਤੇ ਬੈਠਣ ਨੂੰ ਤਿਆਰ ਨਾ ਹੋਇਆ। ਹਾਲਾਂਕਿ ਕਿ ਕੁਝ ਇਤਿਹਾਸਕਾਰ ਲਿਖਦੇ ਹਨ ਜੱਸਾ ਸਿੰਘ ਆਹਲੂਵਾਲੀਆ ਦਿਲੀ ਦੇ ਤਖ਼ਤ ਉੱਪਰ ਬੈਠੇ ਸਨ ਇਸੇ ਕਰਕੇ ਉਨ੍ਹਾਂ ਨੂੰ ਬਾਦਸ਼ਾਹ ਕਿਹਾ ਜਾਂਦਾ ਹੈ।

ਦਿੱਲੀ ਤਖ਼ਤ ਉੱਪਰ ਸਿੱਖਾਂ ਦਾ ਕਬਜ਼ਾ ਹੋ ਜਾਣ ਨਾਲ ਮੁਗਲ ਬਾਦਸ਼ਾਹ ਸ਼ਾਹ ਆਲਮ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮਿਰਜ਼ਾ ਗੌਹਰ ਅਲੀ ਸ਼ਾਹ ਸਾਨੀ ਨੇ ਵਜ਼ੀਰ ਆਜ਼ਮ ਨੂੰ ਸੱਦ ਕੇ ਆਖਿਆ ਕਿ ਜਿਸ ਤਰਾਂ ਹੋ ਸਕੇ ਸਿੱਖਾਂ ਦੇ ਹੱਥੋਂ ਜਾਨ ਛੁਡਾਓ। ਸਰਦਾਰ ਬਘੇਲ ਸਿੰਘ ਨੂੰ ਸੱਦਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਖਾਲਸਾ ਤੁਹਾਡਾ ਮੁਲਕ ਨਹੀਂ ਖੋਹਣਾ ਚਾਹੁੰਦਾ। ਤੁਸੀਂ ਜ਼ੁਲਮ ਕਰਨਾ ਛੱਡ ਦੇਵੋ, ਇਥੇ ਜਿਹੜੇ-ਜਿਹੜੇ ਸਿੰਘਾਂ ਦੇ ਗੁਰਦੁਆਰੇ ਹਨ, ਬਣਾ ਦੇਵੋ ਤੇ ਖਾਲਸੇ ਨੂੰ ਹਰਜਾਨਾ ਦੇ ਦੇਵੋ, ਇਹ ਵਾਪਸ ਚਲਾ ਜਾਣਗੇ। ਸਿਮਰੂ ਬੇਗਮ ਜਿਸਦਾ ਬਾਦਸ਼ਾਹ ’ਤੇ ਬਹੁਤ ਵਸੀਕਾਰ ਸੀ, ਇਹ ਗੱਲ ਉਹਦੇ ਦਿਲ ਲੱਗੀ ਤੇ ਉਸਨੇ ਵਜ਼ੀਰ ਆਜ਼ਮ ਨੂੰ ਸੱਦ ਕੇ ਬਘੇਲ ਸਿੰਘ ਨੂੰ ਬਿਠਾ ਕੇ ਫੈਸਲਾ ਕਰਾ ਦਿੱਤਾ। ਫੈਸਲਾ ਇਹ ਹੋਇਆ ਕਿ:-

1. ਖਾਲਸੇ ਨੂੰ ਤਿੰਨ ਲੱਖ ਰੁਪਿਆ ਹਰਜਾਨਾ ਦਿੱਤਾ ਜਾਵੇ।
2. ਸ਼ਹਿਰ ਦੀ ਕੋਤਵਾਲੀ ਤੇ ਚੁੰਗੀ ਵਸੂਲ ਕਰਨ ਦਾ ਕੰਮ ਸਰਦਾਰ ਬਘੇਲ ਸਿੰਘ ਦੇ ਅਧੀਨ ਕਰ ਦਿੱਤਾ ਜਾਵੇ।
3. ਜਦ ਤੱਕ ਗੁਰਦੁਆਰਿਆਂ ਦੀ ਸੇਵਾ ਨਾ ਹੋ ਜਾਵੇ ਸਰਦਾਰ ਬਘੇਲ ਸਿੰਘ 4000 ਸਵਾਰਾਂ ਨਾਲ ਇਥੇ ਰਹਿਣਗੇ।

ਇਹ ਸ਼ਰਤਾਂ ਦੋਵਾਂ ਧਿਰਾਂ ਨੇ ਮਨਜ਼ੂਰ ਕਰ ਲਈਆਂ। ਕੁਝ ਚਿਰ ਮਗਰੋਂ ਹੀ ਬਾਦਸ਼ਾਹ ਨੇ ਦਿੱਲੀ ਦੀ ਚੁੰਗੀ ਵਿੱਚੋਂ 6 ਆਨੇ (ਸਾਢੇ 37 ਫੀਸਦੀ) ਹਿੱਸੇ ਦੇਣੇ ਮੰਨ ਕੇ ਉਨ੍ਹਾਂ ਨੂੰ ਭੇਜ ਦਿੱਤਾ। ਇਸ ਮੌਕੇ ’ਤੇ ਜੱਸਾ ਸਿੰਘ ਰਾਮਗੜ੍ਹੀਆ ਨੇ ਕਿਹਾ ਕਿ ਜੇ ਅਸੀਂ ਦਿੱਲੀ ਦੇ ਤਖ਼ਤ ’ਤੇ ਨਹੀਂ ਬੈਠਣਾ ਤਾਂ ਅਸੀਂ ਇਸ ਤਖ਼ਤ ਦਾ ਥੜਾ ਪੁੱਟ ਕੇ ਯਾਦਗਾਰ ਵਜੋਂ ਅੰਮ੍ਰਿਤਸਰ ਲੈ ਕੇ ਜਾਵਾਂਗੇ ਤਾਂ ਜੋ ਤਵਾਰੀਖ਼ ਵਿੱਚ ਯਾਦ ਰਹੇ ਕਿ ਕਦੇ ਦਿੱਲੀ ਦਾ ਤਖ਼ਤ ਵੀ ਸਿੱਖਾਂ ਦੇ ਕਦਮਾਂ ਹੇਠ ਰਿਹਾ ਸੀ ਅਤੇ ਇਸ ਦੀ ਸਿੱਲ ਹਮੇਸ਼ਾਂ ਸਿੱਖਾਂ ਦੇ ਪੈਰਾਂ ਹੇਠ ਰਹੇਗੀ। ਤਖ਼ਤ ਵਾਲੀ ਇਹ ਸਿੱਲ ਜੱਸਾ ਸਿੰਘ ਰਾਮਗੜ੍ਹੀਆ ਆਪਣੇ ਬੁੰਗੇ ਵਿੱਚ ਲੈ ਗਿਆ ਜੋ ਅੱਜ ਵੀ ਓਥੇ ਮੌਜੂਦ ਹੈ।

ਦਿੱਲੀ ਵਿਖੇ ਜਿਸ ਥਾਂ ’ਤੇ ਖਾਸਲਾ ਫੌਜਾਂ ਠਹਿਰੀਆਂ ਸਨ ਉਸ ਵਕਤ ਓਨਾਂ ਦੀ ਗਿਣਤੀ ਤੀਹ ਹਜ਼ਾਰ ਸੀ। ਅੱਜ ਵੀ ਉਸ ਥਾਂ ਨੂੰ ਤੀਸ ਹਜ਼ਾਰੀ ਵਜੋਂ ਜਾਣਿਆ ਜਾਂਦਾ ਹੈ। ਦਿੱਲੀ ਦਾ ਹਾਈ ਕੋਰਟ ਤੀਸ ਹਜ਼ਾਰੀ ਵਿੱਚ ਹੀ ਹੈ। ਏਵੇਂ ਹੀ ਜਿਸ ਪੁਲ ’ਤੇ ਜਿੱਤ ਦੀ ਖੁਸ਼ੀ ਵਿੱਚ ਸਿੱਖ ਫ਼ੌਜੀਆਂ ਨੇ ਮਿਠਾਈ ਵੰਡੀ ਸੀ ਉਸ ਦਾ ਨਾਮ ਅੱਜ ਵੀ ‘ਪੁਲ ਮਿਠਾਈ’ ਵਜੋਂ ਜਾਣਿਆ ਜਾਂਦਾ ਹੈ।

ਸਮਝੌਤੇ ਤਹਿਤ ਖਾਲਸਾ ਫ਼ੌਜਾਂ ਪੰਜਾਬ ਨੂੰ ਵਾਪਸ ਮੁੜ ਆਈਆਂ ਅਤੇ ਬਾਬਾ ਬਘੇਲ ਸਿੰਘ ਗੁਰਦੁਆਰਿਆਂ ਦੀ ਉਸਾਰੀ ਲਈ ਓਥੇ ਰੁਕ ਗਏ। ਬਾਬਾ ਬਘੇਲ ਸਿੰਘ ਨੇ ਦਿੱਲੀ ਵਿਖੇ ਰਹਿ ਕੇ ਗੁਰੂ ਸਾਹਿਬ ਨਾਲ ਸਬੰਧਤ ਥਾਵਾਂ ’ਤੇ ਯਾਦਗਾਰਾਂ ਬਣਾਉਣ ਵਾਸਤੇ ਜ਼ਮੀਨ ਲੈ ਲਈ। ਬਾਬਾ ਬਘੇਲ ਸਿੰਘ ਨੇ ਗੁਰਦੁਆਰਾ ਸੀਸ ਗੰਜ, ਰਕਾਬ ਗੰਜ, ਬੰਗਲਾ ਸਾਹਿਬ, ਬਾਲਾ ਸਾਹਿਬ, ਦਮਦਮਾ ਸਾਹਿਬ, ਮੋਤੀ ਬਾਗ ਆਦਿ ਦੀ ਉਸਾਰੀ ਕਰਵਾਈ ਅਤੇ ਸਿੰਘਾਂ ਨੂੰ ਸੇਵਾ ਸੰਭਾਲ ਲਈ ਨਿਯੁਕਤ ਕੀਤਾ।

ਗੁਰਦੁਆਰਿਆਂ ਦੀ ਉਸਾਰੀ ਮਗਰੋਂ ਸਰਦਾਰ ਬਘੇਲ ਸਿੰਘ ਨੇ ਬਾਦਸ਼ਾਹ ਨੂੰ ਕਿਹਾ ਕਿ ਹੁਣ ਉਹ ਪੰਜਾਬ ਜਾ ਰਿਹਾ ਹੈ। ਬਾਦਸ਼ਾਹ ਨੇ ਹਾਥੀ ਦੀ ਤੇ ਸੋਨੇ ਦੀ ਇੱਕ ਜ਼ੰਜੀਰ ਤੇ ਪੰਜ ਘੋੜੇ, ਬਹੁਤ ਸਾਰੇ ਤੋਹਫੇ ਤੇ ਇੱਕ ਬਹੁਮੁੱਲਾ ਸਰੋਪਾ ਦੇ ਕੇ ਕਿਹਾ ਕਿ ਪ੍ਰਸੰਨਤਾ ਨਾਲ ਜਾਣਾ।

ਗੱਲਾਂ ਵਿੱਚ ਹੀ ਮੁਗਲ ਬਾਦਸ਼ਾਹ ਨੇ ਬਾਬਾ ਬਘੇਲ ਸਿੰਘ ਨੂੰ ਪੁੱਛ ਲਿਆ ਕਿ ਖਾਲਸੇ ਦੀ ਧਾਕ ਸਾਰੇ ਮੁਲਕ ਵਿੱਚ ਬੈਠ ਗਈ ਹੈ ਅਤੇ ਹਰ ਕੋਈ ਇਨ੍ਹਾਂ ਦਾ ਲੋਹਾ ਮੰਨਦਾ ਹੈ ਪਰ ਇਹ ਅੱਡ-ਅੱਡ ਜਥੇ ਬਣਾ ਕੇ ਰਹਿੰਦੇ ਹਨ ਤੇ ਆਪਸ ਵਿੱਚ ਵੀ ਇੱਕ ਦੂਜੇ ਨਾਲ ਇਨ੍ਹਾਂ ਦੇ ਝਗੜੇ ਹੁੰਦੇ ਰਹਿੰਦੇ ਹਨ, ਇਸਦਾ ਕਾਰਨ ਕੀ ਹੈ? ਸ਼ਰਦਾਰ ਬਘੇਲ ਸਿੰਘ ਨੇ ਉੱਤਰ ਵਿੱਚ ਕਿਹਾ ਕਿ ਰਾਏ ਦਾ ਅੱਡਰਾਪਨ ਹੋਣਾ ਸੁਭਾਵਕ ਗੱਲ ਹੈ। ਅਸੀਂ ਘਰ ਵਿੱਚ ਅੱਡ ਹੋ ਸਕਦੇ ਹਾਂ, ਕਿੰਤੂ ਜਦ ਕੌਮ ਦਾ ਸਵਾਲ ਆ ਜਾਏ ਤਦ ਆਪਣੇ ਅੱਡਰੇਪਨ ਭੁੱਲ ਕੇ ਇੱਕ ਦੂਜੇ ਨਾਲੋਂ ਅੱਗੇ ਵੱਧ ਕੇ ਜਾਨ ਦੇਣ ਨੂੰ ਤਿਆਰ ਹੋਵਾਂਗੇ।

ਬਾਦਸ਼ਾਹ ਨੇ ਬਘੇਲ ਸਿੰਘ ਦੀ ਜ਼ਬਾਨੀ ਇਹ ਗੱਲ ਸੁਣ ਕੇ ਉਂਗਲੀ ਦੰਦਾਂ ਵਿੱਚ ਲੈ ਲਈ ਤੇ 5000 ਰੁਪਏ ਕੜਾਹ ਪ੍ਰਸ਼ਾਦ ਲਈ ਦੇ ਕੇ ਸਰਦਾਰ ਸਾਹਿਬ ਨੂੰ ਰੁਖਸਤ ਕੀਤਾ। ਬਘੇਲ ਸਿੰਘ ਆਪਣੇ ਸਾਥੀਆਂ ਸਮੇਤ ਦਿੱਲੀ ਤੋਂ ਚੱਲ ਕੇ ਆਪਣੇ ਨਿਵਾਸ ਅਸਥਾਨ ਛਲੋਦੀ ਵਿੱਚ ਅਪੜ ਕੇ ਇਲਾਕੇ ਦਾ ਪ੍ਰਬੰਧ ਕਰਨ ਲੱਗਾ। ਜਦ ਤੱਕ ਬਾਬਾ ਬਘੇਲ ਸਿੰਘ ਜਿਊਂਦਾ ਰਿਹਾ ਦਿੱਲੀ ਸ਼ਹਿਰ ਦੀ ਚੁੰਗੀ ਦਾ ਚੌਥਾ ਹਿੱਸਾ ਘਰ ਬੈਠਿਆਂ ਹੀ ਉਸ ਪਾਸ ਅਪੜਦਾ ਰਿਹਾ।

ਖਾਲਸੇ ਵਲੋਂ ਦਿੱਲੀ ਫ਼ਤਹਿ ਕਰਨ ਦਾ ਇਹ ਮਾਣਮੱਤਾ ਕਾਰਨਾਮਾ ਹਮੇਸ਼ਾਂ ਖਾਲਸੇ ਦਾ ਸੀਨਾ ਮਾਣ ਨਾਲ ਚੌੜਾ ਕਰਦਾ ਰਹੇਗਾ। ਦਿੱਲੀ ਦਾ ਹੰਕਾਰਿਆ ਹੋਇਆ ਤਖ਼ਤ ਅੱਜ ਵੀ ਸਿੱਖਾਂ ਦੇ ਪੈਰਾਂ ਹੇਠ ਹੈ ਅਤੇ ਦਿੱਲੀ ਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਸਿੰਘਾਂ ਨਾਲ ਪੰਗਾ ਲੈਣ ਵਾਲੇ ਤਖ਼ਤ ਨੂੰ ਸਿੱਖ ਜਿੱਤਦੇ ਹੀ ਨਹੀਂ ਸਗੋਂ ਜੜ੍ਹੋਂ ਵੀ ਪੁੱਟ ਦਿੰਦੇ ਹਨ।

ਲਿਖਤ
- ਇੰਦਰਜੀਤ ਸਿੰਘ ਹਰਪੁਰਾ,

30/11/2021

ਡਾਕਟਰ ਸਵੈਮਾਣ ਸਿੰਘ

28/10/2021

ਸਿੱਖ ਰਾਜ ਤੋਂ ਕੁੱਕੜ ਖੇਹ ਤੱਕ ….

ਮਿੱਤਰ ਪਿਆਰਿਓ, ਜੇ ਮੁੱਖ ਮੰਤਰੀ ਵਾਲ਼ੇ ਕਾਰਜ ਵੱਲੋਂ ਵਿਹਲੇ ਹੋ ਗਏ ਤਾਂ ਐਧਰ ਧਿਆਨ ਦਿਓ!ਐਂਜਲਾ ਮਾਰਕਲ 18 ਸਾਲ 8 ਕਰੋੜ ਜਰਮਨ ਲੋਕਾਂ ਤੇ ਰਾਜ ਕਰ...
21/09/2021

ਮਿੱਤਰ ਪਿਆਰਿਓ, ਜੇ ਮੁੱਖ ਮੰਤਰੀ ਵਾਲ਼ੇ ਕਾਰਜ ਵੱਲੋਂ ਵਿਹਲੇ ਹੋ ਗਏ ਤਾਂ ਐਧਰ ਧਿਆਨ ਦਿਓ!

ਐਂਜਲਾ ਮਾਰਕਲ 18 ਸਾਲ 8 ਕਰੋੜ ਜਰਮਨ ਲੋਕਾਂ ਤੇ ਰਾਜ ਕਰਕੇ ਰਿਟਾਇਰ ਹੋਈ ਹੈ। ਲੋਕਾਂ ਨੇ 6 ਮਿਨਟ ਲਈ ਤਾੜੀਆਂ ਮਾਰਕੇ ਉਸਨੂੰ ਵਿਦਾਇਗੀ ਦਿੱਤੀ ਹੈ। ਉਸਨੇ ਕਦੀ ਵੀ ਬਹੁਰੂਪੀਆ ਬਣਕੇ ਫੋਟੋਆਂ ਨਹੀਂ ਖਿਚਵਾਈਆਂ।ਇੱਕ ਵੀ ਹੋਸ਼ੀ, ਫੁਕਰੀ ਹਰਕਤ ਨਹੀਂ ਕੀਤੀ। ਉਸਤੇ ਵਾਲ ਜਿੰਨਾ ਵੀ ਕੋਈ ਦੋਸ਼ ਨਹੀਂ ਲੱਗਿਆ। ਉਸਨੇ ਆਪਣੇ ਕਿਸੇ ਵੀ ਰਿਸ਼ਤੇਦਾਰ ਨੂੰ ਸਰਕਾਰੀ ਅਹੁਦੇ ਤੇ ਨਹੀਂ ਲਾਇਆ। ਉਹਨੇ ਕੋਈ ਦੌਲਤ ਇਕੱਠੀ ਨਹੀਂ ਕੀਤੀ! ਸਾਦੀ ਜ਼ਿੰਦਗੀ ਜੀਵੀ।ਕਦੀ ਕੋਈ ਗੱਪ ਜਾਂ ਪਾਡੀ ਨਹੀਂ ਮਾਰੀ। ਕਿਸੇ ਵਿਰੋਧੀ ਨੂੰ ਮਾੜਾ ਨਹੀਂ ਬੋਲਿਆ।ਜਰਮਨੀ ਨੂੰ ਹੋਰ ਵੀ ਖੁਸ਼ਹਾਲ ਬਣਾਇਆ। ਕੱਲ੍ਹ ਜਰਮਨਾਂ ਨੇ ਬਾਲਕੋਨੀਆਂ ਚ ਖੜ੍ਹਕੇ ਉਸ ਲਈ ਵਿਦਾਇਗੀ ਤਾੜੀਆਂ ਮਾਰੀਆਂ।

Address

Ludhiana
142047

Telephone

9815180971

Website

Alerts

Be the first to know and let us send you an email when Brothers Online posts news and promotions. Your email address will not be used for any other purpose, and you can unsubscribe at any time.

Contact The Business

Send a message to Brothers Online:

Share