31/12/2018
#ਮੇਰੇ #ਪਿੰਡ ਦੀ #ਪੰਚਾਇਤ #ਚੌਣ ਅਤੇ ਵੀਰਾਂ ਨੂੰ #ਬੇਨਤੀ
ਸਾਡੇ ਪਿੰਡ ਜੰਡ ਕਾਫ਼ੀ ਫਸਵਾਂ ਮੁਕਾਬਲਾ ਹੋਇਆ ਦੋਵੇਂ ਸਾਡੇ ਸਤਿਕਾਰ ਯੋਗ ਵੀਰ ਸਨ ਸਰਪੰਚੀ ਦੀ ਚੌਣ ਲਈ ਜੇਤੂ ਵੀਰ ਬਹੁਤ ਘੱਟ ਵੋਟਾਂ ਨਾਲ ਜਿੱਤਕੇ ਪਿੰਡ ਦੀ ਸੇਵਾ ਸਾਂਭੀ ਹੈ 🙏 #ਮੂਬਾਰਕਾ
#ਪਰ ਇੱਥੇ ਇਹ ਗੱਲ ਆਖਣੀ ਚਾਹਾਂਗਾ ਕੇ ਦੋਵਾਂ ਧਿਰਾਂ ਦੀ ਹੀ ਜਿੱਤ ਹੋਈ ਹੈ ਅਤੇ ਇਹ ਵੱਡੀ ਜ਼ੁੰਮੇਵਾਰੀ ਬਣ ਗਈ ਹੈ ਕਿਉਂਕਿ ਪਿੰਡ ਨੇ ਦੋਵਾਂ ਦੇ ਹੱਕ ਵਿੱਚ ਫ਼ਤਵਾ ਬਰਾਬਰ ਦਿੱਤਾ ਹੈ ਬੇਨਤੀ ਹੈ ਸਾਰੇ ਰਲ-ਮਿਲਕੇ ਪਿੰਡ ਮੇਰਾ ਸਵਰਗ ਬਣਾ ਦਿਉ 🙏
🙏🙏👇👇👇
👉 #ਇੱਕ ਗੱਲ NRI ਵੀਰਾਂ ਨੂੰ ਆਖਣੀ ਚਾਹਾਂਗਾ ਤੁਸੀ ਸਾਰੇ ਇਕੱਠੇ ਹੋ ਇੱਕ ਪਿੰਡ ਦਾ NRI ਵਿੰਗ ਬਣਾਉ ਜੋ ਸਿੱਧਾ ਪਿੰਡ ਦੀ ਪੰਚਾਇਤ ਦੇ ਨਾਲ ਅਟੈਚ ਹੋਵੇ ਤਾਂ ਜੋ ਬਹੁਤ ਸਾਰੇ ਕੰਮ ਜੋ ਤੁਸੀ ਵਿਦੇਸ਼ੀ ਬੈਠੇ ਸੋਚਦੇ ਹੋ ਉਹਨਾਂ ਨੂੰ ਨੇਪਰੇ ਚਾੜ ਸਕੋ, ਪਿੰਡ ਦੀ ਨੌਜਵਾਨੀ ਨੂੰ ਨਾਲ ਜੋੜ ਸਕੋ ਵੀਰੋ ਦੁਨੀਆ ਬਹੁਤ ਅਗਾਂਹ ਦੀ ਸੋਚਦੀ ਹੈ ਜਿਹਨਾਂ ਉੱਦਮ ਕੀਤੇ ਉਹਨਾਂ ਪਿੰਡ ਸਵਰਗ ਬਣਾ ਦਿੱਤੇ ਨੌਜਵਾਨੀ ਖੇਡਾਂ ਅਤੇ ਹੋਰ ਖੇਤਰਾਂ ਵਿੱਚ ਮੱਲ੍ਹਾਂ ਮਾਰ ਰਹੀ ਹੈ
#ਬੇਸ਼ਕ ਬਹੁਤਿਆਂ ਨਾਲ਼ੋਂ ਮੇਰੀ ਰਾਜਨੀਤਿਕ ਸੋਚ ਵੱਖਰੀ ਹੋਵੇ ਪਰ ਜਿਸ ਸੋਚ ਨਾਲ ਅਸੀ ਜੁੜੇ ਹਾਂ ਉਹ ਇੱਕ ਉਸ #ਹਲੀਮੀ_ਰਾਜ ਦੀ ਸੋਚ ਹੈ ਜਿੱਥੇ ਸਾਰੇ ਬਿਨਾ ਭੇਦਭਾਵ ਇੱਕ ਹੋਣ ਅਤੇ ਰਲਕੇ ਆਪਣੇ ਰਾਜ ਨੂੰ ਦੁਨੀਆ ਦਾ ਵਿਲੱਖਣ ਰਾਜ #ਬੇਗਮਪੁਰਾ ਬਣਾਉਣ ਦੀ ਗੱਲ ਕਰਦੀ ਹੈ,
#ਮੈ ਕਿਸੇ ਧੜੇਬੰਦੀਆਂ ਜਾਂ ਅਖੌਤੀ ਲੋਟੂ ਸਰਕਾਰਾਂ ਦੇ ਵਿਕਾਊ ਟੁੱਚੇ ਲੀਡਰਾਂ ਦਾ #ਹਾਮੀ ਨਹੀਂ ਹੈ ...
#ਬਹੁਤ ਦਿਲ ਦੀ ਤਾਂਘ ਹੈ ਕੇ ਆਪਣੇ ਪਿੰਡ ਮੁੜਕੇ ਗਰਾਂਉਡ ਵਿੱਚ ਉਹੀ ਮੇਲੇ ਲੱਗਣ ਜਿੱਥੇ ਸਾਰੇ ਨੌਜਵਾਨ ਇਕੱਠੇ ਹੋਣ ਕਬੱਡੀ, ਫੁੱਟਬਾਲ, ਵਾਲੀਬਾਲ , GYM ਵਿੱਚ ਪਹਿਲਾਂ ਵਾਲ਼ੀਆਂ ਰੌਣਕਾਂ ਲੱਗੀਆਂ ਰਹਿਣ ਜੀ
ਸਾਰੇ ਵੀਰ ਜ਼ਰੂਰ ਸੋਚਣਾ ਅਤੇ ਇੱਕ ਹੋਕੇ ਪਿੰਡ ਲਈ ਕੰਮ ਕਰੀਏ
ਜਿੱਥੇ ਸਾਰੇ ਇੱਕਜੁੱਟ ਹੋਣ ਬਹੁਤ ਕੁੱਝ ਕਰਨ ਵਾਲਾਂ ਹੈ ।।ਧੰਨਵਾਦ ਸਨਦੀਪ ਸਿੰਘ ਚੀਮਾ ਜੰਡ