02/03/2024
ਨੌਵੀ ਸਦੀ ਦਾ ਇਹ ਤਾੜਪੱਤਰ ਪੁਰਾਤਨ ਖੋਤਾਨ ਨਾਂ ਦੇ ਥਾਂ ਤੋਂ ਲੱਭਿਆ ਹੈ। ਜੋ ਕਿ ਤਿੱਬਤ ਅਤੇ ਅਫਗਾਨਿਸਤਨ ਦੇ ਉੱਪਰਲੇ ਪਾਸੇ ਵਾਲਾ ਚੀਨੀ ਇਲਾਕਾ ਹੈ।
ਇਸ ਵਿੱਚ ਤੁਸੀਂ ਓ, ਨੇ, ਸੇ, ਦ, ਜੇ, ਯੇ, ਦੈ, ਲ, ਵੇ, ਚੇ, ਲ, ਕੇ, ਮ, ਸ ਆਦਿ ਅੱਖਰ ਦੇਖ ਸਕਦੇ ਹੋ। ਇਹ ਪੱਤਰ ਇੱਕ ਹਿਸਾਬ ਕਿਤਾਬ ਦਾ ਖਾਤਾ ਹੈ ਜੋ ਕਿ ਖੋਤਾਨੀ ਸਾਕਾ ਭਾਸ਼ਾ ਵਿੱਚ ਹੈ ਅਤੇ ਲਿੱਪੀ ਗੁਰਮੁੱਖੀ ਨਾਲ ਮਿਲਦੀ ਹੈ।
ਗੁਰਮੁੱਖੀ, ਲੰਡੇ, ਸ਼ਾਰਦਾ, ਟਾਕਰੀ, ਡੋਗਰੀ ਲਿਪੀ ਆਦਿ ਲਿਪੀਆਂ ਪਿਛਲੇ 2000 ਤੋਂ ਵੀ ਵੱਧ ਸਮੇਂ ਤੱਕ ਵਿਕਾਸ ਕਰਦੀਆਂ ਆ ਰਹੀਆਂ ਹਨ। ਅੱਜ ਕੇਵਲ ਗੁਰਮੁੱਖੀ ਦਾ ਹੀ ਰੋਅਬ ਬਚਿਆ ਹੈ ਬਾਕੀ ਜਾਂ ਤਾਂ ਅਲੋਪ ਹਨ ਜਾਂ ਹੋਣ ਕਿਨਾਰੇ।
ਇਹ ਇਲਾਕਾ ਲੰਬਾ ਸਮਾਂ ਸਾਕਾ Scythians ਦਾ ਗੜ੍ਹ ਰਿਹਾ। ਪੰਜਾਬ ਅਤੇ ਸਾਕਾ ਦਾ ਸਬੰਧ ਬਹੁਤ ਹੀ ਪੁਰਾਣਾ ਹੈ। ਦੂਜੀ ਵੱਡੀ ਆਰੀਆਈ ਆਮਦ ਵੀ ਸਾਕਾ ਦੀ ਹੀ ਹੋਵੇਗੀ। ਇਸ ਦੀ ਪੁਸ਼ਟੀ ਪਾਰਸੀ ਅਤੇ ਸਿਕੰਦਰ ਦੇ ਸਮੇਂ ਹੁੰਦੀ ਹੈ। ਪੰਜਾਬ ਉੱਤੇ ਪਾਰਸੀ ਰਾਜ ਦੇ ਸਬੂਤ ਉਦੋਂ ਹੀ ਮਿਲਦੇ ਹਨ ਜਦੋਂ ਮੱਧ ਏਸ਼ੀਆ ਦੇ ਸਾਕਾ ਨਾਲ ਉੱਨਾਂ ਦੇ ਸਬੰਧ ਸੁਖਾਵੇ ਰਹੇ ਨੇ। ਸਿਕੰਦਰ ਉਲਟ ਗੋਗੇਮੇਲਾ ਦੇ ਮੈਦਾਨ ਪੰਜਾਬ ਦੀ ਇੱਕ ਟੁਕੜੀ ਸਮਰਕੰਦ ( ਜਿਸ ਦਾ ਉਸ ਸਮੇਂ ਨਾਂ ਮਾਰਕੰਡੇ ਸੀ) ਦੇ ਮੈਸਾਗਾਟੀ (ਮਹਾਨ ਜੱਟ) ਦੇ ਨਾਲ ਲੜਨ ਲਈ ਖੜੀ ਦੱਸੀ ਗਈ ਹੈ। ਮਾਰਕੰਡੇ ( ਸਮਰਕੰਦ), ਬਖਤਰੀ (ਬਲਖ) ਅਤੇ ਕਾਸ਼ੀ (ਕਾਸਗਰ) ਦੇ ਇਲਾਕੇ ਵਿੱਚੋਂ ਲੋਕ ਪੰਜਾਬ ਅਤੇ ਅੱਗੇ ਤੱਕ ਜਾਂਦੇ ਰਹੇ ਨੇ। ਸਾਕਾ, ਕੁਸ਼ਾਣ, ਹੂਣ, ਗਜਨੀ, ਮੁਗ਼ਲ ਆਦਿ ਸੱਭ ਦਾ ਸਬੰਧ ਇਸੇ ਇਲਾਕੇ ਨਾਲ ਹੀ ਰਿਹਾ ਹੈ।
ਇਹ ਦੱਸਣ ਦਾ ਇੱਥੇ ਇਹ ਮਕਸਦ ਹੈ ਕਿ ਪੰਜਾਬ ਦਾ ਪ੍ਰਭਾਵ ਖੇਤਰ ਕਾਫੀ ਉੱਤੇ ਤੱਕ ਸੀ। ਉੱਥੇ ਪੰਜਾਬ ਦੀ ਲਿਪੀ ਵਰਤੀ ਜਾਣੀ ਕੋਈ ਅਚੰਭਾ ਨਹੀਂ। ਸਗੋਂ ਅੱਖਰਾਂ ਦਾ ਇੰਨ ਬਿੰਨ ਬਣਤਰ ਅਤੇ ਲਗਾ ਮਾਤਰਾਂ ਉਤਸ਼ਾਹਤ ਕਰਨ ਵਾਲੀ ਹੈ। Michael Witzel ਬਠਿੰਡਾ ਤੋਂ ਬਾਮੀਆਨ ਤੱਕ ਦੇ ਇਲਾਕੇ ਨੂੰ ਗਰੇਟਰ ਪੰਜਾਬ ਹੀ ਦੱਸਦਾ। ਯੁਰੇਸ਼ੀਆ ਤੋਂ ਤੁਰਾਨੀ ਕਬੀਲਿਆਂ ਦੇ ਵੱਡੀ ਸੰਖਿਆ ਵਿੱਚ ਆਬਾਦ ਹੋਣ ਤੋਂ ਪਹਿਲਾਂ ਬਾਮੀਆਨ ਤੱਕ ਦੀ ਆਬਾਦੀ ਪੰਜਾਬ ਵਰਗੀ ਹੀ ਸੀ। ਤੁਰਾਨੀ ਹੀ ਇਸਲਾਮ ਆਉਣ ਤੋਂ ਬਾਅਦ ਤੁਰਕ ਬਣੇ।
This manuscript is published in Dunhuang Project collection. Also available on Silk Road project UCLA Davis