08/05/2020
ਸੋਹਰਿਆਂ ਦੀ ਫੋਰਚੂਨਰ ਨਾਲ
ਮਾਪਿਆਂ ਨੇ ਪੁੱਤ ਵਿਆਹਤਾ
ਵਿਚੋਂ ਹੀ ਰਿਸ਼ਤੇਦਾਰਾਂ
ਰਲਕੇ ਸੌਦਾ ਕਰਵਾਤਾ
ਜਿੱਦੇਂ ਡੋਲੀ ਆਪ ਤੋਰੇਗਾ
ਲੱਗੂ ਪਤਾ ਉਦੇ ਵਈ
ਚੀਜ਼ਾਂ ਦੇ ਵਿਆਹ ਹੋਈ ਜਾਂਦੇ
ਜਿਸਮਾਂ ਦੇ ਸੌਦੇ ਵਈ...
ਲੱਬਦੇ ਨੇ ਰਿੱਚ ਫੈਮਿਲੀ
ਕੁੜੀਆਂ ਦੇ ਮਾਪੇ ਵਈ
ਮੁੰਡਾ ਕੋਈ ਮਿਡਲ ਕਲਾਸ ਜੇ
ਜੋੜਨ ਨਾ ਨਾਤੇ ਵਈ
ਅਰਥੀ ਨੂੰ ਲੱਗਣ ਫਿਰ ਓਹੀ
ਡੋਲੀ ਵਾਲੇ ਮੋਢੇ ਵਈ
ਚੀਜ਼ਾਂ ਦੇ ਵਿਆਹ ਹੋਈ ਜਾਂਦੇ
ਜਿਸਮਾਂ ਦੇ ਸੌਦੇ ਵਈ...
ਕਿੱਥੇ ਜਾ ਕੇ ਦੇਵੇਗਾ
ਦੇਣਾ ਓਏ ਪਾਪਾਂ ਦਾ
ਅੱਜ ਕਲ ਨੇ ਰਿਸ਼ਤੇ ਵਿਕਦੇ
ਮੁੱਲ ਪੈਂਦਾ ਸਾਕਾਂ ਦਾ
ਲਿਖਤੀ ਗੱਲ "ਸਰਨ" ਨੇ ਕੌਡੀ
ਜਚਣੀ ਨਾ ਥੋੜੇ ਬਾਈ
ਚੀਜ਼ਾਂ ਦੇ ਵਿਆਹ ਹੋਈ ਜਾਂਦੇ
ਜਿਸਮਾਂ ਦੇ ਸੌਦੇ ਵਈ...