ੴ ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ੴ

  • Home
  • India
  • Sirhind
  • ੴ ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ੴ

ੴ ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ੴ Satnam shri waheguru

Rab Diyan Rehmta Da Shukar Manyida
Jive Oh Karaunda Assi Unj Kari Jayida
Rab Diya Rehmta Da Shukar Manyida
Jagaunda Pukhe Pet Hai
Savauda Bhar Pet Hai
Har Ik Bande Da Uhde Kol Pet Hai
Rukha Sukha Milje Oh Vi Kush Ho Ke Khai Da
Rab Diya Rehmta Da Shukar Manyida

29/11/2017

#ਭਾਈ_ਮਰਦਾਨਾ
ਲੰਮੇ ਪੈਂਡੇ...ਦੂਰ ਦੇ ਦੇਸ ... ਸਮਾਂ ਬੀਤਿਆ । ਭਾਈ ਜੀ ਦਾ ਬਿਰਧ ਸਰੀਰ ਕਮਜ਼ੋਰ ਹੋ ਗਿਆ । ਅਫਗਾਨਿਸਤਾਨ ਦੀ ਸਰਹੱਦ ਨਾਲ ਵਗਦੇ ਕੁੱਰਮ ਦਰਿਆ ਕਿਨਾਰੇ ਥੱਕ ਗਏ ਤਾਂ ਸਹਾਰਾ ਦੇ ਕੇ ਬਾਬਾ
ਜੀ ਉਨ੍ਹਾਂ ਨੂੰ ਰੁੱਖ ਹੇਠ ਲੈ ਗਏ ਤੇ ਲਿਟਾ ਦਿੱਤੇ । ਉਨ੍ਹਾਂ ਦਾ ਸਿਰ ਆਪਣੀ ਗੋਦ ਵਿਚ ਰੱਖ ਲਿਆ ਅਤੇ ਕਿਹਾ, "ਭਾਈ ਜੀ ਘੜੀ ਆਉਣ ਵਾਲੀ ਹੈ ਜਦੋਂ ਤੁਸਾਂ ਸਾਡੇ ਪਾਸੋਂ ਚਲੇ ਜਾਣਾ ਹੈ । ਇਹ ਦੱਸ ਜੁ ਦਫਨਾਈਏ ਕਿ ਅਗਨ ਭੇਟ ਕਰੀਏ ?" ਭਾਈ ਚੁੱਪ ਰਹੇ । ਫਿਰ ਬਾਬਾ ਜੀ ਬੋਲੇ, "ਤੁਸੀਂ ਸਾਡੀ ਸੰਗਤ ਕੀਤੀ । ਕੋਈ ਯਾਦਗਾਰ ਬਣਾ ਦੇਈਏ ?" ਖਾਮੋਸ਼ ਰਹੇ । ਫਿਰ ਬਾਬੇ ਨੇ ਪੁੱਛਿਆ, " ਯਾਦਗਾਰ ਹੇਤੁ ਮਸਜਿਦ ਉਸਾਰੀਏ ਕਿ ਧਰਮਸਾਲ ?"

ਭਾਈ ਮਰਦਾਨਾ ਜੀ ਨੇ ਸਹਿਜੇ ਅੱਖਾਂ ਖੋਹਲੀਆਂ । ਕਿਹਾ, "ਹੱਡ ਮਾਸ ਦੀ ਕੈਦ ਵਿੱਚੋਂ ਕੱਢ ਕੇ ਇੱਟਾਂ ਚੂਨੇ ਦੀ ਕੈਦ ਵਿਚ ਕਿਵੇਂ ਪਾ ਸਕਦਾ ਹੈਂ ਬਾਬਾ ? ਜਾਣਦਾ ਹਾਂ ਤੁਸੀਂ ਅਜਿਹਾ ਨਹੀਂ ਕਰਨ ਵਾਲੇ ਮਹਾਰਾਜ ।"
ਬਾਬਾ ਜੀ ਨੇ ਕਿਹਾ - ਤਾਂ ਬੀ, ਭਾਈ ਜੀ ਖਾਲੀ ਹੱਥ ਨਹੀਂ ਜਾਣ ਦਿਆਂਗੇ । ਪ੍ਰੀਤ ਓੜਕ ਤੱਕ ਨਿਭਾਈਂ ਤੁਸਾਂ । ਜੋ ਮੰਗੋਂਗੇ ਮਿਲੇਗਾ । ਨਹੀ ਭੇਜਾਂਗੇ ਖਾਲੀ । ਅਸਾਂ ਦਾ ਬੀ ਫੈਂਸਲਾ ਹੈ ।
ਭਾਈ ਨੇ ਕਿਹਾ, " #ਬਾਬਾ_ਤੂੰ_ਖੁਦਾਇ_ਦਾ_ਡੂੰਮ । ਮੈ ਤੇਰਾ ਡੂੰਮ । ਤੈਂ ਖੁਦਾਇ ਦੇਖਿਆ । ਤੈਂ ਖੁਦਾਇ ਪਾਇਆ । ਤੇਰਾ ਕਿਹਾ ਖੁਦਾਈ ਮੰਨਦੀ ਹੈ । ਮੈਂ ਤੈਨੂੰ ਦੇਖਿਆ । ਮੈਂ ਤੈਨੂੰ ਪਾਇਆ । ਅਰ ਮੇਰਾ ਕਿਹਾ ਤੂੰ ਮੰਨਦਾ ਹੈਂ । ਤੁਧ ਆਗੈ ਅਸਾਂ ਦੀ ਬੇਨਤੀ ਹੈ ਅੱਜ ਇੱਕ । ਅਸਾਂ ਨੂੰ ਬਿਛੋੜਨਾ ਨਾਹੀਂ ਆਪਣੇ ਨਾਲਹੁੰ । ਨਾ ਏਥੈ ਨਾ ਉਥੈ ।"

ਬਾਬੇ ਕਹਿਆ, " ਮਰਦਾਨਿਆ ਤੁਧ ਉਪਰ ਅਸਾਂ ਦੀ ਖਰੀ ਖੁਸ਼ੀ ਹੈ । ਜਿਥੈ ਤੇਰਾ ਵਾਸਾ ਤਿਥੈ ਮੇਰਾ ਵਾਸਾ ।" ਤਦ ਇਹ ਕਾਮਲ ਫਕੀਰ ਧਰਤੀ ਉਪਰੋਂ ਰੁਖਸਤ ਹੋਇਆ । ਮਹਾਰਾਜ ਨੇ ਆਪਣੇ ਮੋਢਿਆਂ ਤੋਂ ਚਾਦਰ ਉਤਾਰ ਕੇ ਭਾਈ ਸਾਹਿਬ ਦੇ ਸਰੀਰ ਉਪਰ ਪਾਈ ਅਤੇ ਆਪਣੇ ਹੱਥੀਂ ਅੰਤਮ ਰਸਮਾਂ ਨਿਭਾਈਆਂ । ਰਬਾਬ ਮੋਢੇ ਉਪਰ ਲਟਕਾ , ਯਾਤਰਾ ਵਿਚਕਾਰ ਛੱਡ ਕੇ, ਉਹ ਵਾਪਿਸ ਰਾਇ ਭੋਇ ਦੀ ਤਲਵੰਡੀ ਵੱਲ ਚੱਲ ਪਏ ।
ਭਾਈ ਮਰਦਾਨਾ ਜੀ ਦੀ ਬੇਨਤੀ ਕਬੂਲ ਹੋਈ । ਉਹ ਵਿਛੁੜੇ ਨਹੀਂ । ਕੀਰਤਨ ਬਣ ਕੇ ਉਹ #ਗੁਰੂ_ਗ੍ਰੰਥ ਅਤੇ #ਗੁਰੂ_ਪੰਥ ਵਿੱਚ ਸਥਾਪਤ ਹੋ ਗਏ ਸਨ ।

🙏🏻ਬੰਦੀ ਛੋੜ ਦਿਵਸ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ,ਮਾਲਕ ਸਾਰਿਆਂ ਤੇ ਮੇਹਰ ਰੱਖੇ ਤੇ ਤੰਦਰੁਸਤੀਆਂ ਬਖਸ਼ੇ🙏🏻 #ਸ਼ੁਕਰ_ਦਾਤਿਆ........
19/10/2017

🙏🏻ਬੰਦੀ ਛੋੜ ਦਿਵਸ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ,
ਮਾਲਕ ਸਾਰਿਆਂ ਤੇ ਮੇਹਰ ਰੱਖੇ ਤੇ ਤੰਦਰੁਸਤੀਆਂ ਬਖਸ਼ੇ🙏🏻
#ਸ਼ੁਕਰ_ਦਾਤਿਆ........

29/05/2017

ਬਲਦੀ ਅੱਗ ਨੇ ਰੋਦੇਂ ਹੋਏ ਪੁੱਛਿਆ ਤੱਤੀ ਤਵੀ ਕੋਲੋ ਏਨਾ ਸੇਕ ਕਿਵੇ ਜਰ ਗਏ ਸੀ

ਤੱਤੀ ਤਵੀ ਨੇ ਹੱਸਕੇ ਕਿਹਾ ਸਤਿਗੂਰੁ ਅਰਜਨ ਦੇਵ ਜੀ ਤਾ ਮੈਨੂੰ ਵੀ ਠੰਡਾ ਕਰ ਗਏ ਸੀ


ਸ਼ਹੀਦਾਂ ਦੇ ਸਰਤਾਜ਼ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ
ਦੇਵ ਜੀ ਦੀ ਸ਼ਹੀਦੀ ਨੂੰ
ਕੋਟ ਕੋਟ ਪ੍ਰਣਾਮ
🙏🙏🙏🙏

Satnaam shri waheguru
23/10/2016

Satnaam shri waheguru

Address

Fatehgarh Sahib
Sirhind
140406

Website

Alerts

Be the first to know and let us send you an email when ੴ ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ੴ posts news and promotions. Your email address will not be used for any other purpose, and you can unsubscribe at any time.

Share